ਹੁਮਾ ਕੁਰੈਸ਼ੀ ਦੇ ਸ਼ੋਅ ''ਚ ਦਿ ਗ੍ਰੇਟ ਖਲੀ ਦਾ ਹੰਗਾਮਾ, ਅੱਗ ਬਬੂਲਾ ਹੋ ਤੋੜੇ ਮੇਜ਼ ਤੇ ਕੁਰਸੀਆਂ (ਵੀਡੀਓ)

Tuesday, Mar 19, 2024 - 10:12 AM (IST)

ਹੁਮਾ ਕੁਰੈਸ਼ੀ ਦੇ ਸ਼ੋਅ ''ਚ ਦਿ ਗ੍ਰੇਟ ਖਲੀ ਦਾ ਹੰਗਾਮਾ, ਅੱਗ ਬਬੂਲਾ ਹੋ ਤੋੜੇ ਮੇਜ਼ ਤੇ ਕੁਰਸੀਆਂ (ਵੀਡੀਓ)

ਐਂਟਰਟੇਨਮੈਂਟ ਡੈਸਕ (ਬਿਊਰੋ) : ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਆਪਣੇ ਨਵੇਂ ਕਾਮੇਡੀ ਸ਼ੋਅ 'ਮੈਡਨੇਸ ਮਚਾਏਂਗੇ' ਨਾਲ ਲੋਕਾਂ ਦਾ ਖ਼ੂਬ ਮਨੋਰੰਜਨ ਕਰ ਰਹੀ ਹੈ। ਆਏ ਦਿਨ ਇਸ ਸ਼ੋਅ 'ਚ ਫ਼ਿਲਮੀ ਸਿਤਾਰੇ ਵੀ ਨਜ਼ਰ ਆਉਂਦੇ ਹਨ। ਦਿ ਗ੍ਰੇਟ ਖਲੀ ਸ਼ਨੀਵਾਰ ਦੇ ਇਸ ਸ਼ੋਅ 'ਚ ਜੱਜ ਦੇ ਰੂਪ 'ਚ ਨਜ਼ਰ ਆਉਣਗੇ। ਸ਼ੋਅ ਦੇ ਇਸ ਐਪੀਸੋਡ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਪਰ ਇਸ ਸ਼ੋਅ ਦੀ ਸ਼ੂਟਿੰਗ ਦੌਰਾਨ ਦਿ ਗ੍ਰੇਟ ਖਲੀ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਸੈੱਟ 'ਤੇ ਹੰਗਾਮਾ ਕਰ ਦਿੰਦੇ ਹਨ। ਇਸ ਸ਼ੋਅ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਸੋਨੀ ਟੀ. ਵੀ. ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਪੁੱਤਰ ਨੂੰ ਜਨਮ ਦੇਣ ਮਗਰੋਂ ਮਾਂ ਚਰਨ ਕੌਰ ਦੀ ਪਹਿਲੀ ਪੋਸਟ, ਸ਼ਬਦਾਂ ਨੇ ਖਿੱਚਿਆ ਲੋਕਾਂ ਦਾ ਧਿਆਨ
 
ਸ਼ੋਅ ਦੇ ਆਉਣ ਵਾਲੇ ਐਪੀਸੋਡ ਦੇ ਟੀਜ਼ਰ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਪਰਿਤੋਸ਼ ਤ੍ਰਿਪਾਠੀ ਖਲੀ ਦੇ ਰੂਪ 'ਚ ਸਟੇਜ 'ਤੇ ਆਉਂਦੇ ਹਨ। ਪਰੀਤੋਸ਼ ਆਪਣੀ ਡਾਇਲਾਗ ਡਿਲੀਵਰੀ ਸ਼ੁਰੂ ਕਰਦਾ ਹੋਏ ਅਤੇ ਖਲੀ ਵੱਲ ਇਸ਼ਾਰਾ ਕਰਦਾ ਹੈ। ਉਹ ਕਹਿੰਦਾ ਹੈ- 'ਇਸ ਬੰਦੇ 'ਚ ਇੰਨਾ ਤੇਲ ਹੈ ਕਿ ਅਮਰੀਕਾ ਵੀ ਇਸ ਦੀ ਭਾਲ 'ਚ ਲੱਗਿਆ ਹੋਇਆ ਹੈ।' ਉਹ ਅੱਗੇ ਕਹਿੰਦਾ ਹੈ- 'ਜੇਕਰ ਇੱਕ ਹੱਥ 'ਤੇ ਦੂਜੇ ਘੁਮਾਇਆ ਜਾਵੇ ਤਾਂ ਕੜਾਹੀ 'ਚੋਂ ਵੀ ਭਟੂਰੇ ਨਿਕਲਣਗੇ।' 

ਦੱਸ ਦਈਏ ਕਿ ਖਲੀ ਨੂੰ ਪਰਿਤੋਸ਼ ਦੀ ਇਹ ਹਰਕਤ ਪਸੰਦ ਨਹੀਂ ਆਈ ਅਤੇ ਉਹ ਗੁੱਸੇ 'ਚ ਆ ਗਿਆ। ਇਸ ਤੋਂ ਬਾਅਦ ਖਲੀ ਕਹਿੰਦੇ ਹਨ- ਹੱਦ ਹੈ, ਤੁਸੀਂ ਕੀ ਬਕਵਾਸ ਕਰ ਰਹੇ ਹੋ। ਇਹ ਕਹਿਣ ਤੋਂ ਬਾਅਦ ਖਲੀ ਨੇ ਗੁੱਸੇ ਨਾਲ ਮੇਜ਼ ਅਤੇ ਕੁਰਸੀ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਸ਼ੋਅ 'ਚ ਖਲੀ ਦੇ ਗੁੱਸੇ ਨੂੰ ਦੇਖ ਕੇ ਪਰੀਤੋਸ਼ ਅਤੇ ਹੁਮਾ ਕੁਰੈਸ਼ੀ ਦੋਵੇਂ ਡਰ ਜਾਂਦੇ ਹਨ।  ਹਾਲਾਂਕਿ, ਸ਼ੋਅ ਦਾ ਟੀਜ਼ਰ ਅਕਸਰ ਵਧਾ-ਚੜ੍ਹਾ ਕੇ ਦਿਖਾਇਆ ਜਾਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਖਲੀ ਦਾ ਇਹ ਗੁੱਸਾ ਵੀ ਪਰੀਤੋਸ਼ ਦੇ ਐਕਟ ਦਾ ਹਿੱਸਾ ਹੀ ਹੋਵੇਗਾ। 

ਦੱਸਣਯੋਗ ਹੈ ਕਿ ਖਲੀ ਨੇ ਕੁਝ ਦਿਨ ਪਹਿਲਾਂ ਇਸ ਸ਼ੋਅ ਨਾਲ ਜੁੜੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਸੀ, ਜਿਸ 'ਚ ਹੁਮਾ ਉਨ੍ਹਾਂ ਨਾਲ ਪੰਜਾ ਲੜਾਉਂਦੀ ਨਜ਼ਰ ਆਈ ਸੀ। ਥੋੜ੍ਹੇ ਹੀ ਸਮੇਂ 'ਚ ਖਲੀ ਵੀ ਇਸ ਪੰਜੇ ਦੀ ਲੜਾਈ ਨੂੰ ਹਾਰ ਜਾਂਦਾ ਹੈ। ਇਸ ਵੀਡੀਓ ਦੇ ਕੈਪਸ਼ਨ 'ਚ ਖਲੀ ਨੇ ਲਿਖਿਆ ਸੀ, 'ਮੈਂ ਪਹਿਲੀ ਵਾਰ ਹਾਰ ਗਿਆ ਹਾਂ।' 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News