ਕਪਿਲ ਦੇ ਸ਼ੋਅ ਦੌਰਾਨ ਅਨਿਲ ਕਪੂਰ ਦਾ ਫਰਾਹ ਨੇ ਰੱਖਿਆ ਇਹ ਛੋਟਾ ਨਾਂ, ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

Wednesday, May 22, 2024 - 10:14 AM (IST)

ਕਪਿਲ ਦੇ ਸ਼ੋਅ ਦੌਰਾਨ ਅਨਿਲ ਕਪੂਰ ਦਾ ਫਰਾਹ ਨੇ ਰੱਖਿਆ ਇਹ ਛੋਟਾ ਨਾਂ, ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਲੁਧਿਆਣਾ - ਜੇਕਰ ਤੁਸੀਂ ਅਜੇ ਵੀ ਨੈੱਟਫਲਿਕਸ ਦੇ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੇ ਐਡ ਸ਼ੀਰਨ ਦੇ ਨਾਲ ਪਿਛਲੇ ਹਫ਼ਤੇ ਦੇ ਐਪੀਸੋਡ ਤੋਂ ਪ੍ਰਭਾਵਿਤ ਹੋ, ਤਾਂ ਆਪਣੇ ਆਪ ਨੂੰ ਓਜੀ ਬਾਲੀਵੁੱਡ ਟ੍ਰੈਂਡਸੈਟਰਾਂ ਦੀ ਨਵੀਂ ਪੇਸ਼ਕਸ਼ ਲਈ ਤਿਆਰ ਕਰੋ, ਜੋ ਲਗਭਗ ਹਮੇਸ਼ਾ ਤੋਂ ਦੋਸਤ ਰਹੇ ਹਨ- ਅਨਿਲ ਕਪੂਰ ਅਤੇ ਫਰਾਹ ਖ਼ਾਨ। ਇਸ ਹਫ਼ਤੇ ਦੇ ਅੰਤ ’ਚ ਦਾ 9ਵਾਂ ਐਪੀਸੋਡ, ਫਰਾਹ ਦੀ ਸਪੱਸ਼ਟ ਗੱਲਬਾਤ ਅਤੇ ਅਨਿਲ ਕਪੂਰ ਦੇ ਸੁਹਜ ਨਾਲ ਭਰਪੂਰ ਹੋਵੇਗਾ ਪਰ ਇਹ ਕੀ ਅਸੀਂ ਸੁਣਿਆ ਹੈ ਕਿ ਫਰਾਹ ਅਨਿਲ ਨੂੰ ‘ਪੱਪਾਜੀ’ ਕਹਿੰਦੇ ਹਨ (ਹੈਂ?) ਕਪਿਲ ਦੁਆਰਾ ਪੁੱਛੇ ਜਾਣ ’ਤੇ, ਫਰਾਹ ਖਾਨ ਦੱਸਦੇ ਹਨ ਕਿ ਇਹ ਛੋਟਾ ਨਾਮ ਕਿਵੇਂ ਪਿਆ।

ਇਹ ਖ਼ਬਰ ਵੀ ਪੜ੍ਹੋ -  ਮਾਂ ਚਰਨ ਕੌਰ ਨੇ ਪੁੱਤ ਸਿੱਧੂ ਦੀ ਬਰਸੀ ਨੂੰ ਲੈ ਕੇ ਸਾਂਝੀ ਕੀਤੀ ਪੋਸਟ, ਦੱਸਿਆ ਜਲੰਧਰ 'ਚ ਕਿੱਥੇ ਪਾਏ ਜਾਣਗੇ ਪਾਠ ਦੇ ਭੋਗ

ਫਰਾਹ ਖ਼ਾਨ ਨੇ ਦੱਸਿਆ ਕਿ ਇਹ ਕਿਸੇ ਪਿਤਾ ਦੀ ਭਾਵਨਾ ਦੇ ਸੰਦਰਭ ’ਚ ਨਹੀਂ ਹੈ। ਜਦੋਂ ਅਸੀਂ ‘1942 ਏ ਲਵ ਸਟੋਰੀ’ ’ਤੇ ਕੰਮ ਕਰ ਰਹੇ ਸੀ, (ਵਿਧੂ) ਵਿਨੋਦ ਚੋਪੜਾ ਜੀ ਉਥੇ ਸਨ। ਜਦੋਂ ਵੀ ਉਹ ਕੁਝ ਕਰਦੇ, ਅਸੀਂ (ਫਰਾਹ ਅਤੇ ਅਨਿਲ) ਤਾਰੀਫ਼ ਕਰਦੇ, ‘ਪੱਪਾਜੀ ਤੁਸੀਂ ਮਹਾਨ ਹੋ, ਜਾਂ ‘ਪੱਪਾਜੀ ਤੁਸੀਂ ਪੋਪੋ ਹੋ’ ਫਿਰ ‘ਪੱਪਾ ਜੀ’ ਸਾਡਾ ਕੋਡਵਰਡ ਬਣ ਗਿਆ ਸੀ। ਉਦੋਂ ਤੋਂ ਜਦੋਂ ਵੀ ਅਸੀਂ ਮਿਲਦੇ ਹਾਂ ਅਸੀਂ ਇਕ-ਦੂਜੇ ਨੂੰ ‘ਪੱਪਾਜੀ’ ਕਹਿੰਦੇ ਹਾਂ। 

ਇਹ ਖ਼ਬਰ ਵੀ ਪੜ੍ਹੋ - ਭਾਜਪਾ ਨੇਤਾ ਮਿਥੁਨ ਚੱਕਰਵਰਤੀ ਦੇ ਰੋਡ ਸ਼ੋਅ ਦੌਰਾਨ ਪਥਰਾਅ, ਸੁੱਟੀਆਂ ਕੱਚ ਦੀਆਂ ਬੋਤਲਾਂ

 

ਇਸ ਐਪੀਸੋਡ ਤੋਂ ਬਾਅਦ ਪੱਪਾ ਜੀ ਸ਼ਾਇਦ ‘ਬੈਸਟੀ’ ਜਾਂ ‘ਬੇਅ’ ਵਾਂਗ ਵਰਤੇ ਜਾਣ ਲੱਗਣ। ਆਪਣੀਆਂ ਮਨਪਸੰਦ ਹਸਤੀਆਂ ਦੇ ਅਜਿਹੇ ਪਹਿਲਾਂ ਕਦੇ ਨਾ ਸੁਣੇ ਗਏ ਕਿੱਸਿਆਂ ਨੂੰ ਦੇਖਣ ਲਈ, ਇਸ ਸ਼ਨੀਵਾਰ ਰਾਤ 8 ਵਜੇ, ਨੈੱਟਫਲਿਕਸ ’ਤੇ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਨੂੰ ਦੇਖਣਾ ਨਾ ਭੁੱਲਣਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News