ਫਿਲਮ ''ਉਡਤਾ ਪੰਜਾਬ'' ''ਤੇ ਖੜੀ ਹੋਵੇਗੀ ਨਵੀਂ controversy
Saturday, Apr 30, 2016 - 11:47 AM (IST)

ਮੁੰਬਈ— ਬਾਲੀਵੁੱਡ ਅਦਾਕਰਾ ਆਲੀਆ ਭੱਟ ਫਿਲਮ ''ਉਡਤਾ ਪੰਜਾਬ'' ''ਚ ਬਿਹਾਰੀ ਲੜਕੀ ਦੇ ਕਿਰਦਾਰ ''ਚ ਨਜ਼ਰ ਆਵੇਗੀ। ਫਿਲਮ ''ਚ ਆਲੀਆ ਦੀ ਕਹਾਣੀ ਡ੍ਰਗਸ ਵਰਗੇ ਗੰਭੀਰ ਮੁੱਦੇ ''ਤੇ ਆਧਾਰਿਤ ਹੈ। ਜਿਸ ਦਾ ਲੋਕ ਵਿਰੋਧ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਫਿਲਮ ''ਚ ਆਲੀਆ ਇੱਕ ਗਰੀਬ ਬਿਹਾਰੀ ਲੜਕੀ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਬਿਹਾਰੀ ਭੂਮਿਕਾ ''ਚ ਆਲੀਆ ਨੂੰ ਉਨ੍ਹਾਂ ਦੇ ਫੈਨ ਨੇ ਬੇੱਹਦ ਪੰਸਦ ਕੀਤਾ ਹੈ ਪਰ ਉਨ੍ਹਾਂ ਦੇ ਖਿਲਾਫ ਵਿਰੋਧੀਆ ਦੀ ਲਿਸਟ ਵੀ ਵੱਧਦੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਬਾਲੀਵੁੱਡ ਦੀ ਅਦਾਕਾਰਾ ਨੀਤੂ ਚੰਦਰਾ ਨੇ ਆਲੀਆ ਨੂੰ ਇਸ ਕਿਰਦਾਰ ਦੇ ਲਈ ਇੱਕ ਪੱਤਰ ਲਿਖਿਆ ਸੀ। ਇਸ ਪੱਤਰ ''ਚ ਉਨ੍ਹਾਂ ਨੇ ਕਿਹਾ ਸੀ ਕਿ ''ਬਿਹਾਰ ਨੂੰ ਇੰਨ੍ਹਾਂ ਗਰੀਬ ਦਿਖਾਉਣਾ ਠੀਕ ਨਹੀ।ਂ''