ਮਸ਼ਹੂਰ ਪੰਜਾਬੀ ਗਾਇਕ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

Tuesday, Jul 30, 2024 - 04:25 PM (IST)

ਜਲੰਧਰ- ਮਨੋਰੰਜਨ ਜਗਤ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰ ਲੁਧਿਆਣਾ ਦੇ ਖੰਨਾ ਇਲਾਕੇ ਦੇ ਪਿੰਡ ਇਕੋਲਾਹਾ ਦਾ ਹੈ । ਜਿੱਥੇ ਕਬੂਤਰ ਉਡਾਉਣ ਦੇ ਮੁਕਾਬਲੇ ਤੋਂ ਬਾਅਦ ਦੋ ਧਿਰਾਂ ਦਰਮਿਆਨ ਜੰਮ ਕੇ ਲੜਾਈ ਹੋਈ । ਜਿਸ ਤੋਂ ਬਾਅਦ 21 ਸਾਲਾਂ ਦੇ ਮੁੰਡੇ ਗੁਰਦੀਪ ਸਿੰਘ ਮਾਣਾ ‘ਤੇ ਲੋਹੇ ਦੀ ਰਾਡ ਦੇ ਨਾਲ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਗੰਭੀਰ ਤੌਰ ਤੇ ਜ਼ਖਮੀ ਗੁਰਦੀਪ ਸਿੰਘ ਮਾਣਾ ਦੀ ਮੌਤ ਹੋ ਗਈ ਸੀ । ਇਸ ਮਾਮਲੇ 'ਚ ਪੰਜਾਬੀ ਗਾਇਕ ਕੁਲਦੀਪ ਸਿੰਘ ਵਿੱਕੀ (Kuldeep Singh Vicky) ਉਰਫ਼ ਵੀ ਦੀਪ ਨੂੰ ਹਿਰਾਸਤ 'ਚ ਲਿਆ ਸੀ ।

ਇਹ ਖ਼ਬਰ ਵੀ ਪੜ੍ਹੋ -ਪ੍ਰੇਮੀ ਨਾਲ KHUSHI KAPOOR ਨੇ ਕੀਤਾ ਰੈਂਪ ਵਾਕ, ਦੋਵਾਂ ਨੇ ਸ਼ੋਅ ਨੂੰ ਲਗਾਏ ਚਾਰ ਚੰਨ

ਪਰ ਗਾਇਕ ਦਾ ਪੁੱਤਰ ਜੋ ਇਸ ਮਾਮਲੇ 'ਚ ਨਾਮਜ਼ਦ ਹੈ ਉਹ ਹਾਲੇ ਤੱਕ ਫਰਾਰ ਦੱਸਿਆ ਜਾ ਰਿਹਾ ਹੈ। ਇਹ ਮਾਮਲਾ 23 ਜੂਨ ਦਾ ਦੱਸਿਆ ਜਾ ਰਿਹਾ ਹੈ। ਜਿਸ ਦੌਰਾਨ ਕਬੂਤਰਬਾਜ਼ੀ ਦੇ ਮੁਕਾਬਲੇ ਦੌਰਾਨ ਦੋਨਾਂ ਧਿਰਾਂ ਦਰਮਿਆਨ ਝਗੜਾ ਹੋਇਆ ਸੀ। ਇਸ ਦੌਰਾਨ ਮ੍ਰਿਤਕ ਦੀ ਦਾਦੀ ਮੁਖਤਿਆਰੋ ਦਾ ਰੋ-ਰੋ ਬੁਰਾ ਹਾਲ ਹੈ। ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ ਮਾਣਾ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਉਸ ਨੇ ਹੀ ਬੱਚੇ ਨੂੰ ਪਾਲਿਆ ਸੀ। ਹੁਣ ਗੁਰਦੀਪ ਸਿੰਘ ਕੰਮ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਉਸ ਦਾ ਕਤਲ ਕਰ ਕੇ ਮੁਲਜ਼ਮਾਂ ਨੇ ਪਰਿਵਾਰ ਨੂੰ ਬੇਸਹਾਰਾ ਛੱਡ ਦਿੱਤਾ। ਇਸ ਦੇ ਨਾਲ ਹੀ ਪੁਲਸ ਨੇ ਇੱਕ ਮਹੀਨੇ 'ਚ ਵੀ ਠੋਸ ਕਾਰਵਾਈ ਨਹੀਂ ਕੀਤੀ। ਮੁਲਜ਼ਮ ਦੇ ਪੁੱਤਰ ਸਮੇਤ ਹੋਰ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਤੇ ਗੋਲੀ ਵੀ ਚਲਾਈ ਜਾਂਦੀ ਹੈ ਤਾਂ ਵੀ ਉਹ ਆਪਣੇ ਵਿਰੋਧ ਤੋਂ ਪਿੱਛੇ ਨਹੀਂ ਹਟਣਗੇ। ਮ੍ਰਿਤਕ ਦੇ ਚਚੇਰੇ ਭਰਾ ਹਰੀ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਤਲ ਤੋਂ 5 ਦਿਨ ਬਾਅਦ ਮੁਲਜ਼ਮ ਦੇ ਲੜਕੇ ਦਮਨ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਇਕ ਮਹੀਨਾ ਬੀਤ ਜਾਣ 'ਤੇ ਵੀ ਕੋਈ ਕਾਰਵਾਈ ਨਾ ਹੋਣ 'ਤੇ ਉਨ੍ਹਾਂ ਨੂੰ ਧਰਨਾ ਦੇਣਾ ਪਿਆ।

PunjabKesari

ਦੂਜੇ ਪਾਸੇ ਧਰਨੇ ਦੀ ਸੂਚਨਾ ਮਿਲਦੇ ਸਾਰ ਹੀ ਡੀਐਸਪੀ ਖੰਨਾ ਹਰਜਿੰਦਰ ਸਿੰਘ, ਸਦਰ ਥਾਣਾ ਐਸ.ਐਚ.ਓ. ਹਰਦੀਪ ਸਿੰਘ ਅਤੇ ਸਿਟੀ ਥਾਣਾ ਐਸ.ਐਚ.ਓ. ਰਾਓ ਵਰਿੰਦਰ ਸਿੰਘ ਪੁਲਸ ਫੋਰਸ ਸਮੇਤ ਮੌਕੇ 'ਤੇ ਪੁੱਜੇ। ਪੁਲਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਇਸ ਤਰੀਕੇ ਨਾਲ ਪ੍ਰਦਰਸ਼ਨ ਨਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਪੁਲਸ ਨੂੰ ਕੁਝ ਦਿਨਾਂ ਦਾ ਸਮਾਂ ਦਿੱਤਾ ਜਾਵੇ। ਦੋਸ਼ੀ ਫੜੇ ਜਾਣਗੇ। ਖ਼ਬਰ ਲਿਖੇ ਜਾਣ ਤੱਕ ਲੋਕਾਂ ਨੇ ਪੁਲਸ 'ਤੇ ਭਰੋਸਾ ਨਹੀਂ ਕੀਤਾ ਸੀ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ 'ਤੇ ਅੜੇ ਰਹੇ।


Priyanka

Content Editor

Related News