ਪ੍ਰਸਿੱਧ ਅਦਾਕਾਰਾ ਹੋਈ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ, ਵੈਂਟੀਲੇਟਰ 'ਤੇ ਲੜ ਰਹੀ ਹੈ ਜ਼ਿੰਦਗੀ ਤੇ ਮੌਤ ਦੀ ਲੜਾਈ

Thursday, Mar 21, 2024 - 10:22 AM (IST)

ਪ੍ਰਸਿੱਧ ਅਦਾਕਾਰਾ ਹੋਈ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ, ਵੈਂਟੀਲੇਟਰ 'ਤੇ ਲੜ ਰਹੀ ਹੈ ਜ਼ਿੰਦਗੀ ਤੇ ਮੌਤ ਦੀ ਲੜਾਈ

ਨਵੀਂ ਦਿੱਲੀ : ਇਸ ਵੇਲੇ ਫ਼ਿਲਮ ਜਗਤ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਸਾਰਿਆਂ ਨੂੰ ਫਿਕਰਾਂ 'ਚ ਪਾ ਦਿੱਤਾ ਹੈ। ਦਰਅਸਲ, ਮਸ਼ਹੂਰ ਅਦਾਕਾਰਾ ਅਰੁੰਧਤੀ ਨਾਇਰ ਇੰਨੀਂ ਦਿਨੀਂ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਅਦਾਕਾਰਾ ਦੀ ਭੈਣ ਆਰਤੀ ਨਾਇਰ ਨੇ ਦੱਸਿਆ ਕਿ ਉਸ ਦੀ ਭੈਣ ਦਾ ਇਲਾਜ ਕਿਹੜੇ ਹਸਪਤਾਲ 'ਚ ਚੱਲ ਰਿਹਾ ਹੈ। ਹੁਣ ਇਸ ਕੜੀ 'ਚ ਅਰੁੰਧਤੀ ਦੀ ਦੋਸਤ ਤੇ ਅਦਾਕਾਰਾ ਰਾਮਿਆ ਜੋਸੇਫ ਨੇ ਨਿਊਜ਼ ਏਜੰਸੀ ਨੂੰ ਦਿੱਤੀ ਇੰਟਰਵਿਊ 'ਚ ਪਰਿਵਾਰ ਲਈ ਆਰਥਿਕ ਮਦਦ ਦੀ ਗੱਲ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, 3 ਸ਼ਿਫਟਾਂ ’ਚ ਖੁੱਲ੍ਹਣਗੇ ਸਕੂਲ, ਗਰਮੀਆਂ ’ਚ ਮਿਲਣੀਆਂ 39 ਛੁੱਟੀਆਂ

ਅਰੁੰਧਤੀ ਦੀ ਭੈਣ ਨੇ ਕੀਤੀ ਇਹ ਪੋਸਟ
ਆਰਤੀ ਨਾਇਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਲਿਖਿਆ, ''ਅਸੀਂ ਮਹਿਸੂਸ ਕੀਤਾ ਕਿ ਤਾਮਿਲਨਾਡੂ ਦੀਆਂ ਅਖਬਾਰਾਂ ਤੇ ਟੀ. ਵੀ. ਚੈਨਲਾਂ ਨੂੰ ਸਪੱਸ਼ਟ ਕਰਨ ਦੀ ਲੋੜ ਹੈ। ਮੇਰੀ ਭੈਣ ਅਰੁੰਧਤੀ ਨਾਇਰ ਦਾ 3 ਦਿਨ ਪਹਿਲਾਂ ਐਕਸੀਡੈਂਟ ਹੋਇਆ ਸੀ। ਉਹ ਬੁਰੀ ਤਰ੍ਹਾਂ ਜ਼ਖਮੀ ਹੈ ਤੇ ਜ਼ਿੰਦਗੀ ਦੀ ਲੜਾਈ ਲੜ ਰਹੀ ਹੈ। ਉਸ ਨੂੰ ਤ੍ਰਿਵੇਂਦਰਮ ਦੇ ਅਨੰਤਪੁਰੀ ਹਸਪਤਾਲ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।''

ਇਹ ਖ਼ਬਰ ਵੀ ਪੜ੍ਹੋ : ਜੰਮਦੇ ਹੀ ਕਰੋੜਾਂ ਦਾ ਮਾਲਕ ਬਣਿਆ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਸ਼ੁੱਭਦੀਪ, ਜਾਣੋ ਕੈਨੇਡਾ ਤੋਂ ਪੰਜਾਬ ਤੱਕ ਦੀ ਜਾਇਦਾਦ ਬਾਰੇ

ਪਰਿਵਾਰ ਨੂੰ ਆਰਥਿਕ ਮਦਦ ਦੀ ਲੋੜ
ਨਿਊਜ਼ ਏਜੰਸੀ ਪੀ. ਟੀ. ਆਈ ਨਾਲ ਗੱਲ ਕਰਦਿਆਂ ਅਰੁੰਧਤੀ ਦੀ ਦੋਸਤ ਰਾਮਿਆ ਜੋਸੇਫ਼ ਨੇ ਕਿਹਾ ਕਿ ਪਰਿਵਾਰ ਨੂੰ ਉਸ ਦੀ ਸਰਜਰੀ ਲਈ ਆਰਥਿਕ ਮਦਦ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਰੁੰਧਤੀ ਦੇ ਹਾਦਸੇ ਦੀ ਜਾਣਕਾਰੀ ਵਾਇਰਲ ਹੋਣ ਤੋਂ ਬਾਅਦ ਵੀ ਤਾਮਿਲ ਇੰਡਸਟਰੀ ਤੋਂ ਕੋਈ ਮਦਦ ਲਈ ਅੱਗੇ ਨਹੀਂ ਆਇਆ। ਰਮਿਆ ਨੇ ਦੱਸਿਆ ਕਿ ਜਦੋਂ ਲੀਡ ਅਦਾਕਾਰਾ ਵਜੋਂ ਪੰਜ ਫ਼ਿਲਮਾਂ ਕਰ ਚੁੱਕੀ ਅਰੁੰਧਤੀ ਅੱਜ ਇੰਨੀ ਮੁਸੀਬਤ 'ਚ ਹੈ ਤਾਂ ਤਾਮਿਲ ਇੰਡਸਟਰੀ ਤੋਂ ਕੋਈ ਵੀ ਉਸ ਦੀ ਮਦਦ ਲਈ ਅੱਗੇ ਨਹੀਂ ਆਇਆ। ਮੈਂ ਜਾਣਦੀ ਹਾਂ ਕਿ ਇਹ ਜ਼ਰੂਰੀ ਨਹੀਂ ਹੈ ਪਰ ਚੰਗਾ ਹੁੰਦਾ ਜੇ ਕੋਈ ਸੰਪਰਕ ਕਰਦਾ ਅਤੇ ਉਸ ਦਾ ਹਾਲ-ਚਾਲ ਪੁੱਛਦਾ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਮੰਗੇਤਰ ਕਹੀ ਜਾਣ ਵਾਲੀ ਕੁੜੀ ਆ ਗਈ ਸਾਹਮਣੇ, ਕੈਮਰੇ ਮੂਹਰੇ ਦੱਸਿਆ ਸਾਰਾ ਸੱਚ, ਦੇਖੋ ਵੀਡੀਓ

ਦਿਮਾਗ ਦੀ ਹੋਵੇਗੀ ਸਰਜਰੀ
ਰਾਮਿਆ ਨੇ ਦੱਸਿਆ ਕਿ ਸੋਮਵਾਰ ਤੱਕ ਅਰੁੰਧਤੀ ਦੇ ਦਿਮਾਗ 'ਚ ਕੋਈ ਹਿਲਜੁਲ ਨਹੀਂ ਦਿਖਾਈ ਦਿੱਤੀ। ਮੰਗਲਵਾਰ ਨੂੰ ਜਦੋਂ ਉਨ੍ਹਾਂ ਦੇ ਦਿਮਾਗ ਦੇ ਖੱਬੇ ਪਾਸੇ ਹਿਲਜੁਲ ਦੇਖੀ ਗਈ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਬ੍ਰੇਨ ਸਰਜਰੀ ਬਾਰੇ ਦੱਸਿਆ। ਉਸ ਨੇ ਦੱਸਿਆ ਕਿ ਅਰੁੰਧਤੀ ਦੀ ਬਾਂਹ ਤੇ ਕਾਲਰ ਬੋਨ 'ਚ ਫ੍ਰੈਰਚਰ ਹੋਇਆ ਸੀ। ਇਸ ਸਰਜਰੀ ਦਾ ਖਰਚਾ ਹੀ ਪੰਜ ਲੱਖ ਆਇਆ। ਹੁਣ ਦਿਮਾਗ ਦੀ ਸਰਜਰੀ ਹੋਣੀ ਬਾਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ। 


author

sunita

Content Editor

Related News