''ਕਸ਼ਮੀਰ ਫਾਈਲਜ਼'' ਤੋਂ ਬਾਅਦ ''ਦਿੱਲੀ ਫਾਈਲਜ਼'' ਲੈ ਕੇ ਆ ਰਹੇ ਨੇ ਵਿਵੇਕ ਅਗਨੀਹੋਤਰੀ

Tuesday, Jul 02, 2024 - 01:48 PM (IST)

''ਕਸ਼ਮੀਰ ਫਾਈਲਜ਼'' ਤੋਂ ਬਾਅਦ ''ਦਿੱਲੀ ਫਾਈਲਜ਼'' ਲੈ ਕੇ ਆ ਰਹੇ ਨੇ ਵਿਵੇਕ ਅਗਨੀਹੋਤਰੀ

ਮੁੰਬਈ : ਫਿਲਮਕਾਰ ਵਿਵੇਕ ਰੰਜਨ ਅਗਨੀਹੋਤਰੀ ਕਈ ਖਾਸ ਮੁੱਦਿਆਂ 'ਤੇ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਹਨ। ਇਨ੍ਹੀਂ ਦਿਨੀਂ ਉਹ ਆਪਣੀ ਫਿਲਮ 'ਦਿ ਦਿੱਲੀ ਫਾਈਲਜ਼' ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਪੱਛਮੀ ਬੰਗਾਲ ਦੀ ਰਾਜਨੀਤੀ 'ਤੇ ਆਪਣੀ ਰਾਏ ਸਾਂਝੀ ਕੀਤੀ ਹੈ। ਵਿਵੇਕ ਨੇ ਕਿਹਾ ਕਿ ਉਸਨੇ ਪੱਛਮੀ ਬੰਗਾਲ ਦੇ ਹਿੰਸਕ ਇਤਿਹਾਸ ਦੇ ਕਾਰਨਾਂ ਨੂੰ ਸਮਝਣ ਲਈ ਪਿਛਲੇ ਕੁਝ ਮਹੀਨੇ ਬਿਤਾਏ ਹਨ।

ਸੋਮਵਾਰ ਨੂੰ ਉਨ੍ਹਾਂ ਨੇ ਆਪਣੇ ਐਕਸ ਅਕਾਊਂਟ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਬੰਗਾਲ ਦੇ ਹਿੰਸਕ ਇਤਿਹਾਸ ਬਾਰੇ ਦੱਸਿਆ। ਇੱਕ ਤਸਵੀਰ ਨੈਸ਼ਨਲ ਮਿਊਜ਼ੀਅਮ ਦੀ ਹੈ ਅਤੇ ਦੂਜੀ ਇੱਕ ਬੰਗਾਲੀ ਕਲਾਕਾਰ ਦੀ ਪੇਂਟਿੰਗ ਹੈ, ਜੋ ਉਸ ਨੂੰ ਤੋਹਫੇ ਵਜੋਂ ਮਿਲੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਦਿ ਦਿੱਲੀ ਫਾਈਲਜ਼ ਅਪਡੇਟ: ਬੰਗਾਲ ਦੀ ਅਸਲ ਕਹਾਣੀ, ਬੰਗਾਲੀਆਂ ਦੇ ਸ਼ਬਦਾਂ 'ਚ...ਪਿਛਲੇ ਛੇ ਮਹੀਨਿਆਂ ਤੋਂ ਮੈਂ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ 'ਚ ਘੁੰਮ ਰਿਹਾ ਹਾਂ ਅਤੇ ਲੋਕਾਂ ਨਾਲ ਗੱਲ ਕਰ ਰਿਹਾ ਹਾਂ। ਮੈਂ ਸਥਾਨਕ ਸੱਭਿਆਚਾਰ ਅਤੇ ਇਤਿਹਾਸ 'ਤੇ ਖੋਜ ਕਰ ਰਿਹਾ ਹਾਂ। ਆਪਣੀ ਅਗਲੀ ਫਿਲਮ ਲਈ, ਮੈਂ ਬੰਗਾਲ ਦੇ ਹਿੰਸਕ ਇਤਿਹਾਸ ਦੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ।'

ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਨਾਲ ਵਿਵਾਦਾਂ 'ਚ ਰਹਿਣ ਵਾਲੇ ਕਰਨ ਔਜਲਾ ਦੀ ਬਾਲੀਵੁੱਡ 'ਚ ਐਂਟਰੀ, ਪੰਜਾਬੀਆਂ ਨੂੰ ਨਚਾ ਰਿਹੈ ਇਸ਼ਾਰਿਆਂ 'ਤੇ

ਉਸ ਨੇ ਅੱਗੇ ਕਿਹਾ, 'ਬੰਗਾਲ ਇੱਕ ਅਜਿਹਾ ਰਾਜ ਹੈ, ਜੋ ਦੋ ਵਾਰ ਵੰਡਿਆ ਗਿਆ ਸੀ ਅਤੇ ਇਹ ਇੱਕੋ ਇੱਕ ਅਜਿਹਾ ਰਾਜ ਹੈ ਜਿੱਥੇ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਲਗਾਤਾਰ ਕਤਲੇਆਮ ਹੋਏ ਸਨ। ਆਜ਼ਾਦ ਭਾਰਤ ਵਿੱਚ ਸੰਘਰਸ਼ ਦੋ ਰਾਸ਼ਟਰੀ ਵਿਚਾਰਧਾਰਾਵਾਂ-ਹਿੰਦੂਵਾਦ ਅਤੇ ਇਸਲਾਮ ਵਿਚਕਾਰ ਸੀ ਪਰ ਬੰਗਾਲ ਵਿੱਚ ਚਾਰ ਮੁੱਖ ਧਾਰਾ ਦੀਆਂ ਵਿਚਾਰਧਾਰਾਵਾਂ ਸਨ - ਹਿੰਦੂਵਾਦ, ਇਸਲਾਮ, ਕਮਿਊਨਿਜ਼ਮ ਅਤੇ ਇਸਦੀ ਕੱਟੜਪੰਥੀ ਸ਼ਾਖਾ ਨਕਸਲਵਾਦ। ਹਰ ਕੋਈ ਆਪਸ 'ਚ ਲੜ ਰਿਹਾ ਸੀ।'

ਇਹ ਖ਼ਬਰ ਵੀ ਪੜ੍ਹੋ - ਅਮਰਿੰਦਰ ਗਿੱਲ ਨੇ ਸਾਂਝੀ ਕੀਤੀ ਛੋਟੀ ਬੱਚੀ ਨਾਲ ਤਸਵੀਰ! ਲੋਕਾਂ ਕਿਹਾ- ਹੁਣ ਹੋਵੇਗੀ ਧੀ ਦੀ ਵੀ ਫ਼ਿਲਮਾਂ 'ਚ ਐਂਟਰੀ

ਤਸਵੀਰਾਂ ਸ਼ੇਅਰ ਕਰਦੇ ਹੋਏ ਵਿਵੇਕ ਨੇ ਕੈਪਸ਼ਨ ਲਿਖਿਆ ਸੀ, ''ਮੈਂ ਇੱਥੇ 'ਦਿ ਦਿੱਲੀ ਫਾਈਲਜ਼' ਦੀ ਰਿਸਰਚ ਲਈ ਆਇਆ ਹਾਂ। ਮੈਂ ਕੁਝ ਦਿਨ ਸੇਵਾਗ੍ਰਾਮ ਵਿਚ ਗਾਂਧੀ ਜੀ ਦੇ ਆਸ਼ਰਮ ਵਿਚ ਬਿਤਾਏ। ਇਸ ਝੌਂਪੜੀ ਨੂੰ ਦੁਨੀਆ ਭਰ ਦੇ ਲੋਕਾਂ ਨੇ ਦੇਖਿਆ ਹੈ। ਇੱਥੇ ਕੁਝ ਮਸ਼ਹੂਰ ਪੱਤਰਕਾਰ ਗਾਂਧੀ ਜੀ ਦੀ ਇੰਟਰਵਿਊ ਲੈਣ ਆਉਂਦੇ ਸਨ। ਹਰ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਇੱਥੇ ਲਿਆਉਣਾ ਚਾਹੀਦਾ ਹੈ। ਇਹ ਸੱਚਮੁੱਚ ਪ੍ਰੇਰਨਾਦਾਇਕ ਹੈ।'' 'ਦਿ ਦਿੱਲੀ ਫਾਈਲਜ਼' ਨੂੰ ਅਭਿਸ਼ੇਕ ਅਗਰਵਾਲ ਅਤੇ ਵਿਵੇਕ ਬਣਾ ਰਹੇ ਹਨ।

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News