ਅਮਿਤਾਭ ਬੱਚਨ ਦੇ ਘਰ ''ਚ ਲੱਗੀ ''ਬੈਲ'' ਦੀ ਪੇਂਟਿੰਗ ਨੇ ਖਿੱਚਿਆ ਲੋਕਾਂ ਦਾ ਧਿਆਨ, ਕੀਮਤ ਜਾਣ ਲੱਗੇਗਾ ਝਟਕਾ

11/11/2021 10:52:17 AM

ਨਵੀਂ ਦਿੱਲੀ : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਟਵਿੱਟਰ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿਚ ਇਕ ਬਲਦ ਦੀ ਪੇਂਟਿੰਗ ਨਜ਼ਰ ਆ ਰਹੀ ਹੈ। ਇਸ ਪੇਂਟਿੰਗ ਦੀ ਕੀਮਤ ਸੁਣ ਕੇ ਤੁਹਾਡਾ ਮੂੰਹ ਖੁੱਲ੍ਹਾ ਰਹਿ ਜਾਵੇਗਾ। ਅਮਿਤਾਭ ਬੱਚਨ ਨਾਲ ਤਸਵੀਰ ਵਿਚ ਨਜ਼ਰ ਆ ਰਹੀ ਪੇਂਟਿੰਗ ਦੀ ਕੀਮਤ 4 ਕਰੋੜ ਰੁਪਏ ਹੈ। ਦੀਵਾਲੀ ਦੇ ਮੌਕੇ 'ਤੇ ਅਮਿਤਾਭ ਬੱਚਨ ਨੇ ਆਪਣੇ ਪਰਿਵਾਰ ਨਾਲ ਇਕ ਤਸਵੀਰ ਸ਼ੇਅਰ ਕੀਤੀ ਸੀ। ਇਸ ਵਿਚ ਅਮਿਤਾਭ ਬੱਚਨ, ਜਯਾ ਬੱਚਨ, ਅਭਿਸ਼ੇਕ ਬੱਚਨ ਤੇ ਸ਼ਵੇਤਾ ਬੱਚਨ-ਨੰਦਾ ਨਜ਼ਰ ਆ ਰਹੇ ਹਨ।

T 4087 - Some picture sitting positioning never change, even through time .. ❤️❤️ pic.twitter.com/Vs8D1MAEtn

— Amitabh Bachchan (@SrBachchan) November 5, 2021

ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਮਿਤਾਭ ਬੱਚਨ ਨੇ ਲਿਖਿਆ, ''ਕੁਝ ਤਸਵੀਰਾਂ ਬੈਠਣ ਦਾ ਤਰੀਕਾ ਨਹੀਂ ਬਦਲਦੀਆਂ, ਸਮਾਂ ਬਦਲਦਾ ਹੈ। ਹੁਣ ਇਸ ਤਸਵੀਰ 'ਤੇ ਕਈ ਲੋਕਾਂ ਨੇ ਕੁਮੈਂਟ ਕੀਤੇ ਹਨ। ਜਦਕਿ ਇਸ ਤਸਵੀਰ ਵਿਚ ਦਿਖਾਈ ਦੇਣ ਵਾਲੇ ਬਲਦ ਦੀ ਤਸਵੀਰ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਬਹੁਤ ਸਾਰੇ ਲੋਕਾਂ ਨੂੰ ਹੈਲੋ ਹੈ। ਪੁੱਛਿਆ ਕੀ ਇਹ ਤਸਵੀਰ ਵੈਲਕਮ ਫ਼ਿਲਮ ਦੇ ਮਜਨੂੰ ਭਾਈ ਨੇ ਬਣਾਈ ਸੀ।''

PunjabKesari

ਇਕ ਵੈੱਬ ਸਾਈਟ ਮੁਤਾਬਕ, ਇਸ ਪੇਂਟਿੰਗ ਨੂੰ ਮਨਜੀਤ ਬਾਵਾ ਨੇ ਬਣਾਇਆ ਹੈ, ਜੋ ਕਿ ਧੁਨੀ ਪੰਜਾਬ ਵਿਚ ਪੈਦਾ ਹੋਏ ਹਨ। ਇਸ ਪੇਂਟਿੰਗ ਦੀ ਕੀਮਤ 4 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇੰਨੇ ਪੈਸਿਆਂ ਵਿਚ ਮੁੰਬਈ ਵਿਚ 2 ਸ਼ਾਨਦਾਰ ਘਰ ਖਰੀਦੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਅਮਿਤਾਭ ਬੱਚਨ ਨੇ ਇਸ ਪੇਂਟਿੰਗ ਦੀ ਖ਼ੂਬਸੂਰਤੀ ਬਾਰੇ ਦੱਸਿਆ ਸੀ। ਉਨ੍ਹਾਂ ਕਿਹਾ ਸੀ, 'ਬਲਦ ਤਾਕਤ, ਹਿੰਮਤ ਤੇ ਆਸ਼ਾਵਾਦ ਦੀ ਨਿਸ਼ਾਨੀ ਹੈ। ਕੋਈ ਵੀ ਵਿਅਕਤੀ ਇਸ ਤਸਵੀਰ ਨੂੰ ਆਪਣੇ ਘਰ ਵਿਚ ਰੱਖ ਕੇ ਵਿੱਤੀ ਸਥਿਤੀਆਂ ਦਾ ਫਾਇਦਾ ਉਠਾ ਸਕਦਾ ਹੈ। ਇਹ ਤੁਹਾਨੂੰ ਬੁਰੀ ਨਜ਼ਰ ਤੋਂ ਵੀ ਬਚਾਉਂਦਾ ਹੈ। ਇਸ ਨਾਲ ਨਕਾਰਾਤਮਕਤਾ ਊਰਜਾ ਵੀ ਦੂਰ ਰਹਿੰਦੀ ਹੈ।

PunjabKesari

ਦੱਸਣਯੋਗ ਹੈ ਕਿ ਅਮਿਤਾਭ ਬੱਚਨ ਦੀਆਂ ਫ਼ਿਲਮਾਂ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇਨ੍ਹੀਂ ਦਿਨੀਂ ਉਹ 'ਕੌਣ ਬਣੇਗਾ ਕਰੋੜਪਤੀ' ਦੀ ਮੇਜ਼ਬਾਨੀ ਕਰ ਰਹੇ ਹਨ। ਅਮਿਤਾਭ ਬੱਚਨ ਜਲਦ ਹੀ ਰਣਬੀਰ ਕਪੂਰ ਤੇ ਆਲੀਆ ਭੱਟ ਨਾਲ ਫ਼ਿਲਮ 'ਚ ਨਜ਼ਰ ਆਉਣਗੇ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


sunita

Content Editor

Related News