''ਥਲਾਈਵੀ'' ਦਾ ਟਰੇਲਰ ਰਿਲੀਜ਼, ਜੈਲਲਿਤਾ ਦੇ ਅਦਾਕਾਰਾ ਬਣਨ ਤੋਂ ਰਾਜਨੀਤੀ ''ਚ ਰੱਖੇ ਕਦਮ ਦੀ ਦਿਸੀ ਝਲਕ

Wednesday, Mar 24, 2021 - 11:45 AM (IST)

''ਥਲਾਈਵੀ'' ਦਾ ਟਰੇਲਰ ਰਿਲੀਜ਼, ਜੈਲਲਿਤਾ ਦੇ ਅਦਾਕਾਰਾ ਬਣਨ ਤੋਂ ਰਾਜਨੀਤੀ ''ਚ ਰੱਖੇ ਕਦਮ ਦੀ ਦਿਸੀ ਝਲਕ

ਮੁੰਬਈ : ਬਾਲੀਵੁੱਡ  ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ 'ਥਲਾਈਵੀ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਹ ਫ਼ਿਲਮ ਮਰਹੂਮ ਰਾਜਨੇਤਾ ਤੇ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਜੀਵਨ 'ਤੇ ਬਣੀ ਹੈ। ਫ਼ਿਲਮ ਦਾ ਟਰੇਲਰ ਬਹੁਤ ਜ਼ਬਰਦਸਤ ਹੈ, ਜਿਸ 'ਚ ਕੰਗਨਾ ਰਣੌਤ ਬਿਲਕੁਲ ਜੈਲਲਿਤਾ ਵਾਂਗ ਹੀ ਨਜ਼ਰ ਆ ਰਹੀ ਹੈ। 3 ਮਿੰਟ 22 ਸੈਕਿੰਡ ਦੇ ਇਸ ਟਰੇਲਰ 'ਚ ਜੈਲਲਿਤਾ ਦੇ ਅਦਾਕਾਰਾ ਬਣਨ ਤੋਂ ਲੈ ਕੇ ਰਾਜਨੀਤੀ 'ਚ ਰੱਖੇ ਕਦਮ ਤੱਕ ਦੀ ਝਲਕ ਦਿਖਾਈ ਗਈ ਹੈ। ਟਰੇਲਰ 'ਚ ਡਾਈਲਾਗ ਵੀ ਕਾਫ਼ੀ ਦਮਦਾਰ ਹਨ।

ਕੁਝ ਇਸ ਤਰ੍ਹਾਂ ਹੁੰਦੀ ਹੈ ਟਰੇਲਰ ਦੀ ਸ਼ੁਰੂਆਤ - 
ਟਰੇਲਰ ਦੀ ਸ਼ੁਰੂਆਤ 'ਚ ਆਖਿਆ ਜਾਂਦਾ ਹੈ ਕਿ, ਉਹ ਫ਼ਿਲਮ ਵਾਲੀ ਸਾਨੂੰ ਦੱਸੇਗੀ ਕਿ ਰਾਜਨੀਤੀ ਕਿਵੇਂ ਕੀਤੀ ਜਾਂਦੀ ਹੈ? ਉਸ ਤੋਂ ਬਾਅਦ ਇੱਕ ਹੋਰ ਅਵਾਜ਼ ਆਈ- ਇਹ ਮਰਦਾਂ ਦੀ ਦੁਨੀਆ ਹੈ ਤੇ ਅਸੀਂ ਇੱਕ ਔਰਤ ਦੇ ਅੱਗੇ ਖੜ੍ਹੇ ਹਾਂ। ਟਰੇਲਰ 'ਚ ਦਿਖਾਇਆ ਗਿਆ ਹੈ ਕਿ ਜੈਲਲਿਤਾ ਨੂੰ ਅਦਾਕਾਰੀ ਤੋਂ ਰਾਜਨੀਤੀ ਦੇ ਸਫ਼ਰ ਲਈ ਕਿਨ੍ਹਾਂ ਹਾਲਾਤ 'ਚੋਂ ਲੰਘਣਾ ਪਿਆ।

ਦੱਸ ਦਈਏ ਇਹ ਫ਼ਿਲਮ ਤਾਮਿਲ ਅਤੇ ਤੇਲਗੂ 'ਚ ਵੀ ਰਿਲੀਜ਼ ਹੋਵੇਗੀ। ਫ਼ਿਲਮ ਦਾ ਨਿਰਦੇਸ਼ਨ ਏ. ਐਲ. ਵਿਜੇ ਨੇ ਕੀਤਾ ਹੈ ਤੇ ਅਰਵਿੰਦ ਸਵਾਮੀ, ਪ੍ਰਕਾਸ਼ ਰਾਜ, ਮਧੂ ਤੇ ਭਾਗਿਆਸ਼੍ਰੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।

ਦੱਸਣਯੋਗ ਹੈ ਕਿ ਜੈਲਲਿਤਾ ਦੇ ਕਿਰਦਾਰ ਨੂੰ ਜੀਵਿਤ ਕਰਨ ਲਈ ਕੰਗਨਾ ਰਣੌਤ ਨੇ ਆਪਣਾ ਭਾਰ ਕਰੀਬ 20 ਕਿੱਲੋ ਵਧਾਇਆ ਹੈ। ਕੰਗਨਾ ਦਾ ਇਹ ਬਾਡੀ ਟਰਾਂਸਫਰਮੇਸ਼ਨ ਵੀ ਖ਼ਬਰਾਂ 'ਚ ਰਿਹਾ। ਇਸ ਦੇ ਨਾਲ ਹੀ ਕੰਗਨਾ ਦੀ ਇਹ ਫ਼ਿਲਮ 'ਥਲਾਈਵੀ' 23 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਨੋਟ  - ਫ਼ਿਲਮ 'ਥਲਾਈਵੀ' 'ਚ ਕੰਗਨਾ ਵਲੋਂ ਜੈਲਲਿਤਾ ਦੇ ਨਿਭਾਏ ਕਿਰਦਾਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਦੱਸੋ।


author

sunita

Content Editor

Related News