ਸਟਾਰ ਪਲੱਸ ਦੇ ਨਵੇਂ ਸ਼ੋਅ ‘ਤੇਰੀ ਮੇਰੀ ਡੋਰੀਆਂ’ ’ਚ ਦੀਪਿਕਾ-ਰਣਵੀਰ ਤੋਂ ਪ੍ਰਭਾਵਿਤ ਜੋੜੀਆਂ ਆਉਣਗੀਆਂ ਨਜ਼ਰ
Thursday, Jan 05, 2023 - 12:53 PM (IST)
ਮੁੰਬਈ (ਬਿਊਰੋ)– ਸਟਾਰ ਪਲੱਸ ਦਾ ‘ਤੇਰੀ ਮੇਰੀ ਡੋਰੀਆਂ’ ਆਪਣੇ ਬਿੱਗ ਟੈਲੀਵਿਜ਼ਨ ਪ੍ਰੀਮੀਅਰ ਲਈ ਪੂਰੀ ਤਰ੍ਹਾਂ ਤਿਆਰ ਹੈ। ਮੋਂਗਾ ਸਿਸਟਰਜ਼ ਤੇ ਬਰਾੜ ਬ੍ਰਦਰਜ਼ ਵਿਚਾਲੇ ਆਪੋਜ਼ਿਟ ਪਰ ਦਿਲਚਸਪ ਕੈਮਿਸਟਰੀ ਦੇਖਣ ਲਈ ਦਰਸ਼ਕ ਆਪਣੇ ਉਤਸ਼ਾਹ ਨੂੰ ਰੋਕ ਨਹੀਂ ਸਕਦੇ।
ਸ਼ੋਅ ਆਪਣੇ ਸ਼ਾਨਦਾਰ ਵਿਜ਼ੂਅਲ ਤੇ ਸ਼ਾਨਦਾਰ ਸੈੱਟਅੱਪ ਕਾਰਨ ਜਿੰਨਾ ਫ਼ਿਲਮੀ ਲੱਗਦਾ ਹੈ, ਉਸੇ ਤਰ੍ਹਾਂ ਇਸ ਸ਼ੋਅ ਨੂੰ ਬਾਲੀਵੁੱਡ ਦਾ ਅਹਿਸਾਸ ਵੀ ਦਿੱਤਾ ਗਿਆ ਹੈ, ਜੋ ਸ਼ੋਅ ਦੀਆਂ ਜੋੜੀਆਂ ਵਿਚਕਾਰ ਦਿਖਾਈ ਗਈ ਕੈਮਿਸਟਰੀ ਤੋਂ ਝਲਕਦਾ ਹੈ। ਮੋਂਗਾ ਸਿਸਟਰਜ਼-ਬਰਾੜ ਬ੍ਰਦਰਜ਼ ਦੀ ਜੋੜੀ ਸਾਨੂੰ ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਦੀਪਿਕਾ-ਰਣਵੀਰ ਦੀ ਯਾਦ ਦਿਵਾਉਂਦੀ ਹੈ।
ਇਹ ਖ਼ਬਰ ਵੀ ਪੜ੍ਹੋ : ਅਹਿਮਦਾਬਾਦ : ਫਿਲਮ 'ਪਠਾਨ' ਖ਼ਿਲਾਫ਼ ਬਜਰੰਗ ਦਲ ਦਾ ਹੰਗਾਮਾ, ਪਾੜੇ ਸ਼ਾਹਰੁਖ ਖਾਨ ਦੇ ਪੋਸਟਰ
ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਦੀਪਿਕਾ ਪਾਦੁਕੋਣ ਬਹੁਤ ਸ਼ਾਂਤ ਤੇ ਕੰਪੋਜ਼ਡ ਹੈ। ਉਥੇ ਹੀ ਰਣਵੀਰ ਸਿੰਘ ਐਨਰਜੀ, ਉਤਸ਼ਾਹੀ ਤੇ ਕ੍ਰੇਜ਼ੀ ਹਨ। ਸਟਾਰਪਲੱਸ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ‘ਤੇਰੀ ਮੇਰੀ ਡੋਰੀਆਂ’ ਦੀਆਂ ਜੋੜੀਆਂ ਘੱਟ ਨਹੀਂ ਹਨ।
ਹੁਣ ਤੱਕ ਦਰਸ਼ਕਾਂ ਨੇ ਕਈ ਪ੍ਰੋਮੋ ਦੇਖੇ ਹਨ ਤੇ ਸਾਹਿਬਾ ਦੀ ਸ਼ਾਨਦਾਰ ਆਭਾ ਤੇ ਸੱਭਿਆਚਾਰਕ ਤੌਰ ’ਤੇ ਅਮੀਰ ਪਿਛੋਕੜ ਉਸ ਨੂੰ ਦੀਪਿਕਾ ਪਾਦੁਕੋਣ ਦੀ ਯਾਦ ਦਿਵਾਉਂਦਾ ਹੈ, ਜਦਕਿ ਅੰਗਦ ਜੋ ਕਿ ਇਕ ਅਮੀਰ ਪਰਿਵਾਰ ਤੋਂ ਹੈ, ਰਣਵੀਰ ਸਿੰਘ ਦੀ ਯਾਦ ਦਿਵਾਉਂਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।