ਤੇਜ਼ਸਵੀ ਪ੍ਰਕਾਸ਼ ਦਾ ਬੋਲਡ ਫ਼ੋਟੋਸ਼ੂਟ, ਸਾੜ੍ਹੀ ’ਚ ਦਿੱਤੇ ਸ਼ਾਨਦਾਰ ਪੋਜ਼ (ਦੇਖੋ ਤਸਵੀਰਾਂ)
Thursday, Aug 04, 2022 - 05:47 PM (IST)
ਬਾਲੀਵੁੱਡ ਡੈਸਕ- ਤੇਜ਼ਸਵੀ ਪ੍ਰਕਾਸ਼ ‘ਬਿੱਗ ਬੌਸ’ ਦੀ ਜੇਤੂ ਬਣਨ ਤੋਂ ਬਾਅਦ ਲਗਾਤਾਰ ਚਰਚਾ ’ਚ ਬਣੀ ਹੋਈ ਹੈ। ਅਦਾਕਾਰਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਤੇਜ਼ਸਵੀ ਦੀ ਆਏ ਦਿਨ ਸੋਸ਼ਲ ਮੀਡੀਆ ’ਤੇ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ’ਚ ਅਦਾਕਾਰਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਖੂਬ ਦੇਖੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਆਮਿਰ ਖ਼ੁਦ ‘ਲਾਲ ਸਿੰਘ ਚੱਢਾ’ ਖਿਲਾਫ਼ ਮਾਹੌਲ ਬਣਾ ਰਹੇ, ਕੰਗਨਾ ਰਣੌਤ ਨੇ ਕਿਹਾ - ‘ਉਹ ਹੈ ਮਾਸਟਰ ਮਾਈਂਡ’
ਤੇਜ਼ਸਵੀ ਪ੍ਰਕਾਸ਼ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ਨੂੰ ਦੇਖ ਪ੍ਰਸ਼ੰਸਕ ਤਾਰੀਫ਼ ਕਰ ਰਹੇ ਹਨ। ਆਪਣੀ ਸ਼ਾਨਦਾਰ ਲੁੱਕ ਨਾਲ ਅਦਾਕਾਰਾ ਪ੍ਰਸ਼ੰਸ਼ਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ।
ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਪ੍ਰਿੰਟਿਡ ਸਾੜ੍ਹੀ ਪਾਈ ਹੋਈ ਹੈ। ਇਸ ਦੇ ਨਾਲ ਕਾਫ਼ੀ ਬੋਲਡ ਦਿਖਾਈ ਦੇ ਰਹੀ ਹੈ। ਤੇਜਸਵੀ ਨੇ ਨਿਊਡ ਲਿਪਸ਼ੇਡ, ਆਈਸ਼ੇਡ, ਕੱਜਲ ਨਾਲ ਆਪਣੀ ਲੁੱਕ ਨੂੰ ਹੋਰ ਖੂਬਸੂਰਤ ਦਿਖਾਇਆ ਹੈ। ਅਦਾਕਾਰਾ ਦੇ ਗਲੇ ਦਾ ਚੋਕਰ ਉਸ ਦੀ ਖ਼ੂਬਸੂਰਤੀ ਨੂੰ ਚਾਰ-ਚੰਨ ਲਗਾ ਰਿਹਾ ਹੈ।
ਇਹ ਵੀ ਪੜ੍ਹੋ : ਭੈਣਾਂ ਦਾ ਭਰਾ ਲਈ ਪਿਆਰ! ਸਿੱਧੂ ਮੂਸੇਵਾਲੇ ਦੇ ਬੁੱਤ ਦੇ ਗੁੱਟ 'ਤੇ ਰੱਖੜੀ ਬੰਨ ਰਹੀਆਂ ਨੇ ਕੁੜੀਆਂ
ਪੂਰੀ ਲੁੱਕ ਨੂੰ ਅਦਾਕਾਰਾ ਬੇਹੱਦ ਸ਼ਾਨਦਾਰ ਨਜ਼ਰ ਆ ਰਹੀ ਹੈ।ਇਸ ਦੇ ਨਾਲ ਤੇਜਸਵੀ ਨੇ ਵਾਲਾਂ ਦਾ ਬਨ ਬਣਾਇਆ ਹੈ ਜੋ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਰਿਹਾ ਹੈ। ਅਦਾਕਾਰਾ ਨੂੰ ਇਹ ਬਨ ਕਾਫ਼ੀ ਜੱਚ ਰਿਹਾ ਹੈ।
ਤੇਜਸਵੀ ਪ੍ਰਕਾਸ਼ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਕ ਕਰ ਰਹੇ ਹਨ। ਅਦਾਕਾਰਾ ਦੇ ਲੁੱਕ ਦੀ ਗੱਲ ਕਰੀਏ ਤਾਂ ਪ੍ਰਸ਼ੰਸਕ ਉਸ ਦੇ ਭਾਰਤੀ ਲੁੱਕ ਨੂੰ ਕਾਫ਼ੀ ਪਸੰਦ ਕਰ ਰਹੇ ਹਨ।