ਸੰਜੇ ਦੱਤ ਸਟਾਰਰ ‘ਆਖ਼ਿਰੀ ਸਵਾਲ’ ਦਾ ਟੀਜ਼ਰ ਰਿਲੀਜ਼

Friday, Apr 03, 2026 - 05:24 PM (IST)

ਸੰਜੇ ਦੱਤ ਸਟਾਰਰ ‘ਆਖ਼ਿਰੀ ਸਵਾਲ’ ਦਾ ਟੀਜ਼ਰ ਰਿਲੀਜ਼

ਮੁੰਬਈ - ਨੈਸ਼ਨਲ ਐਵਾਰਡ ਵਿਨਰ ਅਭਿਜੀਤ ਮੋਹਨ ਵਾਰੰਗ ਦੇ ਡਾਇਰੈਕਸ਼ਨ ’ਚ ਬਣੀ ਫ਼ਿਲਮ ‘ਆਖਿਰੀ ਸਵਾਲ’ ਦਾ ਟੀਜ਼ਰ ਮੇਕਰਸ ਨੇ ਹਨੂੰਮਾਨ ਜਨਮ ਉਤਸਵ ਦੇ ਸ਼ੁਭ ਮੌਕੇ ਰਿਲੀਜ਼ ਕਰ ਦਿੱਤਾ ਹੈ। ਫ਼ਿਲਮ ’ਚ ਸੰਜੇ ਦੱਤ ਮੁੱਖ ਭੂਮਿਕਾ ’ਚ ਹਨ ਅਤੇ ਇਸ ਨੂੰ ਨਿਖਿਲ ਨੰਦਾ ਨੇ ਪ੍ਰੋਡਿਊਸ ਕੀਤਾ ਹੈ। ਮਹਾਤਮਾ ਗਾਂਧੀ ਦੇ ਦਿਹਾਂਤ ਤੋਂ ਬਾਅਦ ਲਾਏ ਗਏ ਬੈਨ ਤੋਂ ਲੈ ਕੇ ਬਾਬਰੀ ਮਸਜਿਦ ਢਾਹੁਣ ਦੇ ਦੋਸ਼ਾਂ ਤੱਕ ‘ਆਖਿਰੀ ਸਵਾਲ’ ਅਜਿਹੇ ਗੰਭੀਰ ਸਵਾਲ ਉਠਾਉਂਦੀ ਹੈ ਜਿਨ੍ਹਾਂ ਦੇ ਜਵਾਬ ਲੋਕ ਲੰਬੇ ਸਮੇਂ ਤੋਂ ਲੱਭ ਰਹੇ ਹਨ।

ਨਿਡਰ ਅਤੇ ਬੇਬਾਕ ਇਹ ਟੀਜ਼ਰ ਇਤਿਹਾਸ ਦੀ ਡੂੰਘਾਈ ’ਚ ਉਤਰਦਾ ਹੈ ਅਤੇ ਇਕ ਅਜਿਹੀ ਕਹਾਣੀ ਪੇਸ਼ ਕਰਦਾ ਹੈ ਜੋ ਨਿਸ਼ਚਿਤ ਰੂਪ ’ਚ ਪੂਰੇ ਦੇਸ਼ ’ਚ ਇਕ ਨਵੀਂ ਬਹਿਸ ਛੇੜ ਦੇਵੇਗੀ। ਫ਼ਿਲਮ ’ਚ ਸੰਜੇ ਦੱਤ ਦੇ ਨਾਲ ਅਮਿਤ ਸਾਧ, ਨਮਾਸ਼ੀ ਚੱਕਰਵਰਤੀ, ਸਮੀਰਾ ਰੈੱਡੀ, ਨੀਤੂ ਚੰਦਰਾ ਅਤੇ ਤ੍ਰਿਧਾ ਚੌਧਰੀ ਜਿਹੇ ਸ਼ਾਨਦਾਰ ਕਲਾਕਾਰ ਨਜ਼ਰ ਆਉਣਗੇ। ‘ਆਖਿਰੀ ਸਵਾਲ’ ਨੂੰ ਨਿਖਿਲ ਨੰਦਾ ਅਤੇ ਸੰਜੇ ਦੱਤ ਨੇ ਪ੍ਰੋਡਿਊਸ ਕੀਤਾ ਹੈ, ਜਦਕਿ ਪੁਨੀਤ ਨੰਦਾ, ਡਾ. ਦੀਪਕ ਸਿੰਘ, ਗੌਰਵ ਦੂਬੇ ਅਤੇ ਉਜਵਲ ਆਨੰਦ ਇਸ ਦੇ ਕੋ-ਪ੍ਰੋਡਿਊਸਰ ਹਨ। ‘ਆਖਿਰੀ ਸਵਾਲ’ 8 ਮਈ, 2026 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ।


author

cherry

Content Editor

Related News