‘ਮੈਂ ਵਾਪਸ ਆਊਂਗਾ’ ਦਾ ਟ੍ਰੇਲਰ ਰਿਲੀਜ਼, ਪਰਦੇ ’ਤੇ ਕਮਾਲ ਦਿਖਾਵੇਗੀ ਦਿਲਜੀਤ ਤੇ ਇਮਤਿਆਜ਼ ਅਲੀ ਦੀ ਜੋੜੀ
Wednesday, May 20, 2026 - 12:43 PM (IST)
ਮੁੰਬਈ- ਬਾਲੀਵੁੱਡ ਡਾਇਰੈਕਟਰ ਇਮਤਿਆਜ਼ ਅਲੀ ਇਕ ਵਾਰ ਫਿਰ ਤੋਂ ਵੱਡੇ ਪਰਦੇ ’ਤੇ ਵਾਪਸੀ ਕਰਨ ਜਾ ਰਹੇ ਹਨ। ਇਮਤਿਆਜ਼ ਦੀ ਨਵੀਂ ਫ਼ਿਲਮ ‘ਮੈਂ ਵਾਪਸ ਆਊਂਗਾ’ 12 ਜੂਨ ਨੂੰ ਥੀਏਟਰਸ ’ਚ ਰਿਲੀਜ਼ ਹੋਣ ਵਾਲੀ ਹੈ। ਹੁਣ ਫ਼ਿਲਮ ਦਾ ਟ੍ਰੇਲਰ ਵੀ ਆ ਗਿਆ ਹੈ। ਫ਼ਿਲਮਮੇਕਰ ਇਮਤਿਆਜ਼ ਅਲੀ ਦੀਆਂ ਫ਼ਿਲਮਾਂ ਨੂੰ ਲੈ ਕੇ ਫੈਨਜ਼ ਵਿਚਾਲੇ ਵੱਖਰਾ ਹੀ ਕ੍ਰੇਜ਼ ਰਹਿੰਦਾ ਹੈ, ਉਨ੍ਹਾਂ ਦੀਆਂ ਫ਼ਿਲਮਾਂ ਕਿਸੇ ਕਹਾਣੀ ਦੀ ਤਰ੍ਹਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਸੁਣਾਉਣ ਦਾ ਵੀ ਇਮਤਿਆਜ਼ ਦਾ ਆਪਣਾ ਵੱਖਰਾ ਤਰੀਕਾ ਹੈ।
ਅਜਿਹੇ ’ਚ ਹੁਣ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਦੀ ਦਰਸ਼ਕਾਂ ਨੂੰ ਬੇਸਬਰੀ ਨਾਲ ਉਡੀਕ ਹੈ। ਟ੍ਰੇਲਰ ਰਿਲੀਜ਼ ਮੌਕੇ ਵੇਦਾਂਗ ਰੈਨਾ, ਸ਼ਰਵਰੀ ਵਾਘ, ਨਸੀਰੂਦੀਨ ਸ਼ਾਹ, ਏ.ਆਰ. ਰਹਿਮਾਨ ਅਤੇ ਗਿਰੀਸ਼ ਕੁਮਾਰ ਵੀ ਨਜ਼ਰ ਆਏ। ਇਮਤਿਆਜ਼ ਅਲੀ ਦੀ ਫ਼ਿਲਮ ਦੀ ਕਹਾਣੀ ਪਿਆਰ, ਉਡੀਕ ਅਤੇ ਆਪਣੇਪਨ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਅੰਦਾਜ਼ ਮਾਡਰਨ ਹੋਣ ਦੇ ਨਾਲ-ਨਾਲ ਮਜ਼ੇਦਾਰ ਵੀ ਹੈ, ਜੋ ਰਿਸ਼ਤਿਆਂ ਦੀ ਡੂੰਘਾਈ ਨੂੰ ਖੂਬਸੂਰਤੀ ਨਾਲ ਦਿਖਾਉਂਦਾ ਹੈ।
