ਰਾਮ ਚਰਨ ਤੇ ਜਾਨ੍ਹਵੀ ਕਪੂਰ ਦੀ ‘ਪੈਡੀ’ ਦਾ ਟ੍ਰੇਲਰ ਰਿਲੀਜ਼

Tuesday, May 19, 2026 - 01:11 PM (IST)

ਰਾਮ ਚਰਨ ਤੇ ਜਾਨ੍ਹਵੀ ਕਪੂਰ ਦੀ ‘ਪੈਡੀ’ ਦਾ ਟ੍ਰੇਲਰ ਰਿਲੀਜ਼

ਮੁੰਬਈ- ਬੁਚੀ ਬਾਬੂ ਸਨਾ ਦੇ ਨਿਰਦੇਸ਼ਨ ’ਚ ਬਣੀ ਪੈਡੀ ਨੂੰ ਵ੍ਰਿਧੀ ਸਿਨੇਮਾਜ਼, ਮਾਈਥ੍ਰੀ ਮੂਵੀ ਮੇਕਰਸ ਅਤੇ ਆਈ.ਵੀ.ਵਾਈ. ਐਂਟਰਟੇਨਮੈਂਟ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ’ਚ ਰਾਮ ਚਰਨ ਅਤੇ ਜਾਨ੍ਹਵੀ ਕਪੂਰ ਲੀਡ ਰੋਲ ’ਚ ਨਜ਼ਰ ਆਉਣਗੇ। ਫ਼ਿਲਮ ਦਾ ਟ੍ਰੇਲਰ ਆਖਰਕਾਰ ਰਿਲੀਜ਼ ਕਰ ਦਿੱਤਾ ਗਿਆ ਹੈ। ‘ਪੈਡੀ’ ਦਾ ਪ੍ਰੀਮੀਅਰ 3 ਜੂਨ ਨੂੰ ਰੱਖਿਆ ਗਿਆ ਹੈ, ਜਿਸ ਤੋਂ ਬਾਅਦ 4 ਜੂਨ ਨੂੰ ਰਿਲੀਜ਼ ਹੋਵੇਗੀ। ਟ੍ਰੇਲਰ ਲਾਂਚ ਈਵੈਂਟ ’ਚ ਜਾਨ੍ਹਵੀ ਕਪੂਰ, ਰਾਮ ਚਰਨ, ਦਿਵਯੇਂਦੂ ਸ਼ਰਮਾ ਅਤੇ ਏ.ਆਰ. ਰਹਿਮਾਨ ਸਪਾਟ ਹੋਏ। 

‘ਪੈਡੀ’ ਦਾ ਟ੍ਰੇਲਰ ਵੱਡੇ ਸਿਨੇਮੈਟਿਕ ਸਪੈਕਟੇਕਲ ਦੀ ਝਲਕ ਦਿੰਦਾ ਹੈ। ਇਸ ’ਚ ਇਮੋਸ਼ਨਸ, ਐਕਸ਼ਨ ਅਤੇ ਦੇਸੀ ਮਿੱਟੀ ਨਾਲ ਜੁੜੀ ਕਹਾਣੀ ਦੇਖਣ ਨੂੰ ਮਿਲਦੀ ਹੈ, ਜਿੱਥੇ ਖੇਡ ਲੋਕਾਂ ਦੀ ਜ਼ਿੰਦਗੀ ਅਤੇ ਕਲਚਰ ਦਾ ਅਹਿਮ ਹਿੱਸਾ ਹੈ। ਟ੍ਰੇਲਰ ’ਚ ਰਾਮ ਚਰਨ 3 ਵੱਖ-ਵੱਖ ਸਪੋਰਟਸ ਅਤੇ ਤਿੰਨ ਪੂਰੀ ਤਰ੍ਹਾਂ ਵੱਖਰੇ ਅਵਤਾਰਾਂ ’ਚ ਨਜ਼ਰ ਆ ਰਹੇ ਹਨ। ‘ਚਿਕਿਰੀ ਚਿਕਿਰੀ’ ਨੇ 200 ਮਿਲੀਅਨ ਵਿਊਜ਼ ਦਾ ਸ਼ਾਨਦਾਰ ਅੰਕੜਾ ਪਾਰ ਕਰ ਲਿਆ ਹੈ, ਜਦ ਕਿ ‘ਰਾਈ ਰਾਈ ਰਾ ਰਾ’ ਨੂੰ ਵੀ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਹੈ ਅਤੇ ਗਾਣਾ ਯੂ-ਟਿਊਬ ’ਤੇ 68 ਮਿਲੀਅਨ ਵਿਊਜ਼ ਹਾਸਲ ਕਰ ਚੁੱਕਾ ਹੈ।


author

cherry

Content Editor

Related News