ਬੌਬੀ ਦਿਓਲ ਸਟਾਰਰ ‘ਬੰਦਰ’ ਦਾ ਟ੍ਰੇਲਰ ਹੋਇਆ ਰਿਲੀਜ਼
Friday, May 22, 2026 - 12:16 PM (IST)
ਮੁੰਬਈ- ਨਿਖਿਲ ਦਿਵੇਦੀ ਦੀ ‘ਸੈਫਰਨ ਮੈਜਿਕਵਰਕਸ’ ਦੁਆਰਾ ਪ੍ਰੋਡਿਊਸ ਅਤੇ ‘ਜ਼ੀ ਸਟੂਡੀਓਜ਼’ ਦੀ ਸਪੋਰਟ ਨਾਲ ਬਣ ਰਹੀ ਫ਼ਿਲਮ ‘ਬੰਦਰ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਬੌਬੀ ਦਿਓਲ ਸਟਾਰਰ ਇਸ ਫ਼ਿਲਮ ’ਚ ਸਾਨੀਆ ਮਲਹੋਤਰਾ, ਰਾਜ ਬੀ. ਸ਼ੈੱਟੀ, ਸਪਨਾ ਪੱਬੀ, ਸਬਾ ਆਜ਼ਾਦ, ਰਿਧੀ ਸੇਨ, ਜਤਿੰਦਰ ਜੋਸ਼ੀ, ਇੰਦਰਜੀਤ ਅਤੇ ਨਾਗੇਸ਼ ਭੋਂਸਲੇ ਵਰਗੇ ਟੈਲੇਂਟਡ ਅਦਾਕਾਰਾਂ ਦੀ ਦਮਦਾਰ ਮੌਜੂਦਗੀ ਇਸ ’ਚ ਇਕ ਵੱਖਰਾ ਹੀ ਚਾਰਮ ਜੋੜਦੀ ਹੈ।
ਫ਼ਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ ਅਤੇ ਇਕ ਅਜਿਹੇ ਸਿਸਟਮ ਦੇ ਆਲੇ-ਦੁਆਲੇ ਬੁਣੀ ਗਈ ਹੈ, ਜੋ ਹਮੇਸ਼ਾ ਸਭ ਕੁਝ ਸਹੀ ਨਹੀਂ ਕਰਦਾ। ਅਨੁਰਾਗ ਕਸ਼ਯਪ ਦੀ ਡਾਇਰੈਕਸ਼ਨ ’ਚ ਬਣੀ ਸੁਦੀਪ ਸ਼ਰਮਾ ਤੇ ਅਭਿਸ਼ੇਕ ਬੈਨਰਜੀ ਦੁਆਰਾ ਲਿਖੀ ਫ਼ਿਲਮ ‘ਬੰਦਰ’ ਠੀਕ ਉਸੇ ਤਰ੍ਹਾਂ ਦਾ ਸਿਨੇਮਾ ਹੈ, ਜਿਸ ਨੂੰ ਬਣਾ ਕੇ ਅਨੁਰਾਗ ਕਸ਼ਯਪ ਨੇ ਆਪਣਾ ਇੰਨਾ ਵੱਡਾ ਨਾਂ ਕਮਾਇਆ ਹੈ। ਇਹ ਫ਼ਿਲਮ ਡਾਰਕ ਹੈ, ਬਿਨਾਂ ਕਿਸੇ ਝਿਜਕ ਦੇ ਸੱਚ ਦਿਖਾਉਣ ਵਾਲੀ ਹੈ ਅਤੇ ਸਹੀ-ਗਲਤ ਵਿਚਾਲੇ ਦੇ ਫਰਕ ਨੂੰ ਧੁੰਦਲਾ ਕਰਨ ਵਾਲੀ ਹੈ।
