ਰਾਜਸ਼੍ਰੀ ਦੀ ਫ਼ਿਲਮ ‘ਦੋਨੋਂ’ ਦਾ ਟੀਜ਼ਰ ਗਦਰ-2 ਅਤੇ ਓ. ਐੱਮ. ਜੀ.-2 ਨਾਲ ਅਟੈਚ

Wednesday, Aug 16, 2023 - 11:42 AM (IST)

ਰਾਜਸ਼੍ਰੀ ਦੀ ਫ਼ਿਲਮ ‘ਦੋਨੋਂ’ ਦਾ ਟੀਜ਼ਰ ਗਦਰ-2 ਅਤੇ ਓ. ਐੱਮ. ਜੀ.-2 ਨਾਲ ਅਟੈਚ

ਮੁੰਬਈ (ਬਿਊਰੋ) : ਅਵਨੀਸ਼ ਐੱਸ. ਬੜਜਾਤਿਆ ਦੇ ਨਿਰਦੇਸ਼ਨ ’ਚ ਬਣੀ ਪਹਿਲੀ ਫ਼ਿਲਮ ‘ਦੋਨੋਂ’ ’ਚ ਰਾਜਵੀਰ ਦਿਓਲ ਅਤੇ ਪਲੋਮਾ ਢਿੱਲੋਂ ਨਜ਼ਰ ਆਉਣਗੇ। ਫ਼ਿਲਮ ਦਾ ਟੀਜ਼ਰ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਟੀਜ਼ਰ ਨੂੰ ਆਨਲਾਈਨ ਬਹੁਤ ਪਿਆਰ ਅਤੇ ਪ੍ਰਸ਼ੰਸਾ ਮਿਲ ਰਹੀ ਹੈ। ਫ਼ਿਲਮ ‘ਦੋਨੋਂ’ ਦਾ ਟਾਈਟਲ ਟਰੈਕ ‘ਰੌਕੀ ਤੇ ਰਾਣੀ ਦੀ ਪ੍ਰੇਮ ਕਹਾਣੀ’ ਨਾਲ ਅਟੈਚ ਕੀਤਾ ਗਿਆ ਹੈ। ਹੁਣ ਫ਼ਿਲਮ ਦਾ ਟੀਜ਼ਰ ‘ਗਦਰ-2’ ਅਤੇ ਓ. ਐੱਮ. ਜੀ.-2 ’ ਨਾਲ ਅਟੈਚ ਕੀਤਾ ਗਿਆ ਹੈ। ਫ਼ਿਲਮ ‘ਦੋਨੋਂ’ ਤੁਹਾਨੂੰ ਮਾਸੂਮੀਅਤ ਅਤੇ ਰੋਮਾਂਸ ਦਾ ਅਹਿਸਾਸ ਕਰਵਾਏਗੀ।

ਇਹ ਖ਼ਬਰ ਵੀ ਪੜ੍ਹੋ : ‘ਗਦਰ 2’ ਨੇ ਲਿਆਂਦਾ ਪੈਸਿਆਂ ਦਾ ਹੜ੍ਹ, ‘ਓ. ਐੱਮ. ਜੀ. 2’ ਰਹਿ ਗਈ ਪਿੱਛੇ, ਜਾਣੋ ਕਮਾਈ

ਰਾਜਸ਼੍ਰੀ ਪ੍ਰੋਡਕਸ਼ਨ ਹਾਊਸ ਨੇ ਨਵੇਂ ਕਲਾਕਾਰਾਂ ਨੂੰ ਲਾਂਚ ਕਰਨ ਦੀ ਆਪਣੀ 75 ਸਾਲਾਂ ਦੀ ਵਿਰਾਸਤ ਨੂੰ ਕਾਇਮ ਰੱਖਿਆ ਹੈ ਅਤੇ ਨਵੀਆਂ ਪ੍ਰਤਿਭਾਵਾਂ ਨੂੰ ਲਾਂਚ ਕਰਨਾ ਜਾਰੀ ਰੱਖਿਆ ਹੈ। ਰਾਜਸ਼੍ਰੀ ਪ੍ਰੋਡਕਸ਼ਨ ਲਿਮਟੇਡ ਆਪਣੀ 59ਵੀਂ ਫ਼ਿਲਮ ‘ਦੋਨੋ’ ਜੀਓ ਸਟੂਡੀਓਜ਼ ਦੇ ਸਹਿਯੋਗ ਨਾਲ ਪੇਸ਼ ਕਰ ਰਿਹਾ ਹੈ। ਕਮਲ ਕੁਮਾਰ ਬੜਜਾਤਿਆ, ਸਵਰਗੀ ਰਾਜਕੁਮਾਰ ਬੜਜਾਤਿਆ ਅਤੇ ਅਜੀਤ ਕੁਮਾਰ ਬੜਜਾਤਿਆ ਨੇ ਇਸ ਫ਼ਿਲਮ ਦਾ ਨਿਰਮਾਣ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News