Teacher’s Day : ਫ਼ਿਲਮੀ ਪਰਦੇ 'ਤੇ ਆਉਣ ਤੋਂ ਪਹਿਲਾਂ ਅਕਸ਼ੈ ਤੋਂ ਅਨੁਪਮ ਖੇਰ ਸਣੇ ਇਹ ਕਲਾਕਾਰ ਸਨ ਅਧਿਆਪਕ
Tuesday, Sep 05, 2023 - 11:07 AM (IST)

ਮੁੰਬਈ(ਬਿਊਰੋ) - 'ਅਧਿਆਪਕ ਦਿਵਸ' ਪੂਰੇ ਭਾਰਤ ਵਿੱਚ 5 ਸਤੰਬਰ ਨੂੰ ਮਨਾਇਆ ਜਾਂਦਾ ਹੈ। ਹਰ ਬੱਚੇ ਦਾ ਆਪਣੇ ਟੀਚਰ ਨਾਲ ਇਕ ਅਨੋਖਾ ਰਿਸ਼ਤਾ ਹੁੰਦਾ ਹੈ। ਕਹਿੰਦੇ ਹਨ ਕਿ ਮਾਤਾ-ਪਿਤਾ ਤੋਂ ਬਾਅਦ ਤੁਹਾਡਾ ਟੀਚਰ ਹੀ ਉਹ ਸਖਸ਼ ਹੁੰਦਾ ਹੈ, ਜੋ ਤੁਹਾਡੀ ਸਫ਼ਲਤਾ ਨੂੰ ਦੇਖ ਖੁਦ ਵੀ ਤੁਹਾਡੇ ਨਾਲ ਸੱਤਵੇਂ ਅਸਮਾਨ ’ਚ ਉੱਡਣ ਲੱਗਦਾ ਹੈ। ਤੁਹਾਡੇ ਅਧਿਆਪਕ ਹੀ ਤੁਹਾਨੂੰ ਜ਼ਿੰਦਗੀ ਜਿਊਣ ਦਾ ਸਲੀਕਾ ਸਿਖਾਉਂਦੇ ਹਨ ਅਤੇ ਆਉਣ ਵਾਲੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦੇ ਹਨ। ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਅਜਿਹਾ ਹੈ, ਜੋ ਸਾਲਾਂ ਤੋਂ ਚਲਦਾ ਆ ਰਿਹਾ ਹੈ।
ਬਾਲੀਵੁੱਡ 'ਚ ਵੀ ਕਈ ਮਸ਼ਹੂਰ ਹਸਤੀਆਂ ਨੇ ਵੱਡੇ ਪਰਦੇ 'ਤੇ ਅਧਿਆਪਕ ਦੀ ਭੂਮਿਕਾ ਨਿਭਾਈ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਅਜਿਹੇ ਕਈ ਸਿਤਾਰੇ ਹਨ, ਜਿਨ੍ਹਾਂ ਨੇ ਨਾ ਸਿਰਫ਼ ਰੀਲ 'ਚ ਸਗੋਂ ਅਸਲ ਜ਼ਿੰਦਗੀ 'ਚ ਵੀ ਟੀਚਰ ਦੀ ਭੂਮਿਕਾ ਨਿਭਾਈ ਹੈ। ਇਸ ਲਿਸਟ 'ਚ ਸਭ ਤੋਂ ਪਹਿਲਾ ਨਾਂ ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਦਾ ਹੈ, ਜਿਨ੍ਹਾਂ ਨੇ ਐਕਟਿੰਗ ਤੋਂ ਇਲਾਵਾ ਅਧਿਆਪਕ ਵਜੋਂ ਵੀ ਸੇਵਾਵਾਂ ਦਿੱਤੀਆਂ ਹਨ।
ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ
ਬਾਲੀਵੁੱਡ 'ਚ ਡੈਬਿਊ ਕਰਨ ਤੋਂ ਪਹਿਲਾਂ ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਨੇ ਵਿਦੇਸ਼ 'ਚ ਮਾਰਸ਼ਲ ਆਰਟ ਦੀ ਟ੍ਰੇਨਿੰਗ ਲਈ ਸੀ। ਜਦੋਂ ਉਨ੍ਹਾਂ ਦੀ ਸਿਖਲਾਈ ਪੂਰੀ ਹੋਈ ਤਾਂ ਉਹ ਆਪਣੇ ਦੇਸ਼ ਵਾਪਸ ਆ ਗਏ। ਫਿਰ ਇੱਥੇ ਆ ਕੇ ਉਨ੍ਹਾਂ ਨੇ ਮਾਰਸ਼ਲ ਆਰਟ ਸਕੂਲ ਖੋਲ੍ਹਿਆ ਅਤੇ ਇੱਥੇ ਲੋਕਾਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ।
ਅਦਾਕਾਰਾ ਸਾਨਿਆ ਮਲਹੋਤਰਾ
ਇਸ ਲਿਸਟ 'ਚ ਆਮਿਰ ਖ਼ਾਨ ਦੀ ਬਾਲੀਵੁੱਡ ਫ਼ਿਲਮ 'ਦੰਗਲ' ਦੀ ਅਦਾਕਾਰਾ ਦਾ ਨਾਂ ਵੀ ਸ਼ਾਮਲ ਹੈ। ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਸਾਨਿਆ ਮਲਹੋਤਰਾ ਇੱਕ ਡਾਂਸ ਟੀਚਰ ਸੀ, ਜਿੱਥੇ ਉਹ ਬੇਲੀ ਡਾਂਸ ਸਿਖਾਉਂਦੀ ਸੀ।
ਅਨੁਪਮ ਖੇਰ
ਪ੍ਰਸਿੱਧ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਆਪਣਾ ਐਕਟਿੰਗ ਸਕੂਲ ਚਲਾਉਂਦੇ ਹਨ। ਉਨ੍ਹਾਂ ਨੇ ਇਹ ਸਕੂਲ ਸਾਲ 2005 'ਚ ਖੋਲ੍ਹਿਆ ਸੀ। ਇੱਥੋਂ ਤੱਕ ਕਿ ਵਰੁਣ ਧਵਨ, ਦੀਪਿਕਾ ਪਾਦੂਕੋਣ, ਅਭਿਸ਼ੇਕ ਬੱਚਨ, ਕਿਆਰਾ ਅਡਵਾਨੀ ਨੇ ਵੀ ਇਸ ਸਕੂਲ 'ਚ ਐਕਟਿੰਗ ਸਿੱਖੀ ਹੈ।
ਨੰਦਿਤਾ ਦਾਸ
ਨੰਦਿਤਾ ਦਾਸ ਇੰਡਸਟਰੀ ਦਾ ਕਾਫ਼ੀ ਵੱਡਾ ਨਾਂ ਹੈ। ਅਦਾਕਾਰੀ ਦੇ ਨਾਲ-ਨਾਲ ਉਹ ਇੱਕ ਸ਼ਾਨਦਾਰ ਨਿਰਦੇਸ਼ਕ ਵੀ ਹੈ। ਇੰਨਾ ਹੀ ਨਹੀਂ ਉਸ ਦਾ ਇੱਕ ਸਕੂਲ ਵੀ ਹੈ ਜਿੱਥੇ ਉਹ ਪੜ੍ਹਾਉਂਦੀ ਵੀ ਹੈ।
ਚੰਦਰਚੂੜ ਸਿੰਘ
ਬਾਲੀਵੁੱਡ ਦੇ ਚਾਕਲੇਟ ਬੁਆਏ ਚੰਦਰਚੂੜ ਸਿੰਘ ਭਾਵੇਂ ਹੀ ਹੁਣ ਵੱਡੇ ਪਰਦੇ ਤੋਂ ਗਾਇਬ ਹਨ ਪਰ ਇੱਕ ਸਮਾਂ ਸੀ ਜਦੋਂ ਇੰਡਸਟਰੀ 'ਚ ਉਨ੍ਹਾਂ ਦੀ ਬਹੁਤ ਮੰਗ ਸੀ। ਅਦਾਕਾਰੀ 'ਚ ਆਉਣ ਤੋਂ ਪਹਿਲਾਂ ਚੰਦਰਚੂੜ ਸਿੰਘ ਦੂਨ ਸਕੂਲ 'ਚ ਬੱਚਿਆਂ ਨੂੰ ਸੰਗੀਤ ਸਿਖਾਉਂਦੇ ਸਨ।