ਸਿੱਖ ਪਛਾਣ ਤੇ ਨਸਲਵਾਦ ਦੇ ਸੰਘਰਸ਼ ਦੀ ਦਾਸਤਾਨ ਬਿਆਨ ਕਰੇਗੀ ਤਰਸੇਮ ਜੱਸੜ ਦੀ ਫਿਲਮ 'ਦਸਤਾਰ'
Wednesday, Jul 08, 2026 - 05:22 PM (IST)
ਐਂਟਰਟੇਨਮੈਂਟ ਡੈਸਕ - ਪੰਜਾਬੀ ਸਿਨੇਮਾ ਦੇ ਉੱਘੇ ਅਦਾਕਾਰ ਅਤੇ ਗਾਇਕ ਤਰਸੇਮ ਜੱਸੜ ਆਪਣੀ ਨਵੀਂ ਫਿਲਮ 'ਦਸਤਾਰ' ਰਾਹੀਂ ਇੱਕ ਵਾਰ ਫਿਰ ਦਰਸ਼ਕਾਂ ਦੇ ਰੂ-ਬਰੂ ਹੋਣ ਜਾ ਰਹੇ ਹਨ। 17 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਇਹ ਫਿਲਮ ਸਿਰਫ ਮਨੋਰੰਜਨ ਹੀ ਨਹੀਂ, ਸਗੋਂ ਸਿੱਖ ਪਛਾਣ ਅਤੇ ਉਸ ਨੂੰ ਬਚਾਉਣ ਲਈ ਕੀਤੇ ਗਏ ਸੰਘਰਸ਼ ਦੀ ਇੱਕ ਜਿਉਂਦੀ-ਜਾਗਦੀ ਤਸਵੀਰ ਪੇਸ਼ ਕਰਦੀ ਹੈ।
ਇਹ ਵੀ ਪੜ੍ਹੋ: ਦੁਬਾਰਾ ਵਿਆਹ ਕਰਾਏਗੀ ਅਕਾਂਕਸ਼ਾ ਚਮੋਲਾ ? ਦੱਸੀ ਪਤੀ ਨਾਲ ਤਲਾਕ ਮਗਰੋਂ ਕੀ ਹੈ ਪਲਾਨਿੰਗ
ਜਗਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਇੰਟਰਵਿਊ ਦੌਰਾਨ ਤਰਸੇਮ ਜੱਸੜ ਨੇ ਖੁਲਾਸਾ ਕੀਤਾ ਕਿ ਇਹ ਫਿਲਮ ਟੋਟਲੀ ਫਿਕਸ਼ਨ ਨਹੀਂ ਹੈ, ਸਗੋਂ ਇਹ ਵੱਖ-ਵੱਖ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਇਹ ਫਿਲਮ ਉਸ ਦੌਰ ਅਤੇ ਘਟਨਾਵਾਂ ਨੂੰ ਦਿਖਾਉਂਦੀ ਹੈ ਜਦੋਂ ਸਿੱਖਾਂ ਨੂੰ ਆਪਣੀ ਦਸਤਾਰ ਅਤੇ ਪਛਾਣ ਕਰਕੇ ਵਿਦੇਸ਼ਾਂ ਵਿੱਚ ਭਾਰੀ ਨਸਲਵਾਦ ਅਤੇ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਸੀ। ਜੱਸੜ ਨੇ ਦੱਸਿਆ ਕਿ ਫਿਲਮ ਦੀ ਰਿਸਰਚ ਦੌਰਾਨ ਉਨ੍ਹਾਂ ਨੂੰ ਅਜਿਹੀਆਂ ਗੱਲਾਂ ਦਾ ਪਤਾ ਲੱਗਿਆ ਜਿਨ੍ਹਾਂ ਬਾਰੇ ਉਹ ਪਹਿਲਾਂ ਨਹੀਂ ਜਾਣਦੇ ਸਨ, ਜਦੋਂਕਿ ਉਹ ਖੁਦ UK ਵਿੱਚ ਰਹਿ ਕੇ ਆਏ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਨਸਲਵਾਦ ਕਾਰਨ ਉੱਥੇ ਕਤਲ ਵੀ ਹੋਏ ਸਨ।
ਇਹ ਵੀ ਪੜ੍ਹੋ: 36 ਸਾਲ ਦੀ ਉਮਰ 'ਚ ਮਸ਼ਹੂਰ Singer ਨੇ ਛੱਡੀ ਦੁਨੀਆ ! ਬ੍ਰਿਟੇਨ 'ਚ ਇਕੱਲੀ ਰਹਿ ਗਈ ਧੀ
ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਦਸਤਾਰਧਾਰੀ ਹੋਣ ਕਰਕੇ ਹੋਣ ਵਾਲੇ ਵਿਤਕਰੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ 80-90% ਮਾਣ-ਸਤਿਕਾਰ ਅਤੇ ਪਿਆਰ ਹੀ ਮਿਲਿਆ ਹੈ। ਹਾਲਾਂਕਿ ਕੁੱਝ ਪਰਸੈਂਟ ਹਮੇਸ਼ਾ ਸੰਘਰਸ਼ ਹੁੰਦਾ ਹੈ, ਜਿਸ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਜੱਸੜ ਅਨੁਸਾਰ, ਕਈ ਵਾਰ ਨਸਲਵਾਦ ਕਿਸੇ ਵਿਅਕਤੀ ਦੇ ਮਾੜੇ ਤਜਰਬੇ ਜਾਂ ਫਿਰ ਉਸ ਦੀ ਪਰਵਰਿਸ਼ (Upbringing) ਵਿੱਚ ਸਿਖਾਏ ਗਏ ਕੱਟੜਵਾਦ ਕਾਰਨ ਹੁੰਦਾ ਹੈ। ਉਨ੍ਹਾਂ ਕਿਹਾ, "ਮੈਂ ਹਮੇਸ਼ਾ ਜਹਾਜ਼ ਵਿੱਚ ਪੱਗ ਬੰਨ ਕੇ ਹੀ ਸਫਰ ਕੀਤਾ ਹੈ... ਇਸ ਲਈ ਜ਼ਿਆਦਾਤਰ ਮਾਣ ਹੀ ਮਿਲਦਾ ਹੈ"।
ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਜੇਕਰ ਕੋਈ ਵਿਦੇਸ਼ੀ ਪੁੱਛੇ ਕਿ ਤੁਸੀਂ ਦਸਤਾਰ ਕਿਉਂ ਬੰਨ੍ਹਦੇ ਹੋ, ਤਾਂ ਉਨ੍ਹਾਂ ਦਾ ਜਵਾਬ ਬਹੁਤ ਸਪੱਸ਼ਟ ਸੀ। ਜੱਸੜ ਨੇ ਕਿਹਾ ਕਿ ਸਾਰੇ ਫੈਕਟਸ ਤੋਂ ਪਹਿਲਾਂ 'ਮਰਿਆਦਾ' ਅਤੇ 'ਹੁਕਮ' ਆਉਂਦਾ ਹੈ। ਉਨ੍ਹਾਂ ਉਦਾਹਰਨ ਦਿੱਤੀ ਕਿ ਜਿਵੇਂ ਕਿਸੇ ਦੇ ਘਰ ਦੀ ਮਰਿਆਦਾ ਹੁੰਦੀ ਹੈ ਕਿ ਜੁੱਤੀ ਬਾਹਰ ਉਤਾਰਨੀ ਹੈ, ਉਵੇਂ ਹੀ ਦਸਤਾਰ ਸਾਡੀ ਮਰਿਆਦਾ ਹੈ ਅਤੇ ਜਿੱਥੇ ਮਰਿਆਦਾ ਹੈ ਉੱਥੇ ਸਵਾਲ ਖਤਮ ਹੋ ਜਾਂਦਾ ਹੈ। ਉਨ੍ਹਾਂ ਅਨੁਸਾਰ, "ਸਭ ਤੋਂ ਪਹਿਲਾਂ ਇਹ ਸਾਡਾ ਮਾਣ ਹੈ, ਇੱਜਤ ਹੈ, ਜੋ ਸਾਨੂੰ ਮਿਲੀ ਹੋਈ ਹੈ"।
ਇਹ ਵੀ ਪੜ੍ਹੋ: ਟਰੰਪ ਨੇ ਮੁੜ ਉਡਾਇਆ ਇਟਲੀ ਦੀ PM ਦਾ ਮਜ਼ਾਕ ! ਹੁਣ ਸਾਂਝੀ ਕੀਤੀ ਇਹ ਤਸਵੀਰ
ਇਹ ਪੁੱਛੇ ਜਾਣ 'ਤੇ ਕਿ ਇਹ ਫਿਲਮ ਉਨ੍ਹਾਂ ਨੂੰ ਕਿਵੇਂ ਮਿਲੀ, ਇਸ 'ਤੇ ਤਰਸੇਮ ਜੱਸੜ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਉਨ੍ਹਾਂ ਨੂੰ 'ਵਾਈਟ ਹਿਲ' ਵੱਲੋਂ ਅਪਰੋਚ ਕੀਤਾ ਗਿਆ ਸੀ, ਜੋ ਉਨ੍ਹਾਂ ਲਈ ਇੱਕ ਡਰੀਮ ਪ੍ਰੋਜੈਕਟ ਵਾਂਗ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਫਿਲਮ ਸਿਰਫ ਯੂਕੇ ਦੇ ਸਿੱਖਾਂ ਦੀ ਨਹੀਂ, ਸਗੋਂ ਹਰ ਉਸ ਇਨਸਾਨ ਦੀ ਕਹਾਣੀ ਹੈ ਜੋ ਪ੍ਰਵਾਸ ਹੰਢਾ ਰਿਹਾ ਹੈ। ਅਦਾਕਾਰ ਨੇ ਦੱਸਿਆ ਕਿ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਯੂਕੇ (ਲੰਡਨ) ਦੇ ਇਲਾਕਿਆਂ ਵਿੱਚ ਕੀਤੀ ਗਈ ਹੈ।
ਇਹ ਵੀ ਪੜ੍ਹੋ: 'ਵਿਆਹ ਤੋਂ ਪਹਿਲਾਂ ਮੈਂ Playboy ਸੀ, ਮੇਰੇ ਕਈ ਅਫੇਅਰਜ਼ ਰਹੇ...'! ਮਸ਼ਹੂਰ ਅਦਾਕਾਰ ਦਾ ਵੱਡਾ ਖੁਲਾਸਾ
ਦੱਸ ਦੇਈਏ ਕਿ ਫਿਲਮ ਵਿੱਚ ਤਰਸੇਮ ਜੱਸੜ ਮੁੱਖ ਭੂਮਿਕਾ ਵਿੱਚ ਹਨ। ਉਨ੍ਹਾਂ ਦੇ ਨਾਲ ਯੋਗਰਾਜ ਸਿੰਘ ਪਿਤਾ ਦੇ ਕਿਰਦਾਰ ਵਿੱਚ ਅਤੇ ਸਰਬਜੀਤ ਚੀਮਾ ਵੱਡੇ ਭਰਾ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਜੇਕਰ ਸੰਗੀਤ ਦੀ ਗੱਲ ਕਰੀਏ ਤਾਂ ਫਿਲਮ ਵਿੱਚ ਕੁੱਲ ਪੰਜ ਗੀਤ ਹਨ, ਜਿਨ੍ਹਾਂ ਵਿੱਚੋਂ ਤਿੰਨ ਫਿਲਮ ਦੇ ਅੰਦਰ ਚੱਲਣਗੇ ਅਤੇ ਦੋ ਪ੍ਰਮੋਸ਼ਨਲ ਹਨ।। ਇਨ੍ਹਾਂ ਗੀਤਾਂ ਨੂੰ ਕਮਲ ਖਾਨ, ਸ਼ੈਰੀ ਮਾਨ, ਜੋਰਡਨ ਸੰਧੂ ਅਤੇ ਹਿੰਮਤ ਸੰਧੂ ਵਰਗੇ ਨਾਮਵਰ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ।
ਇਹ ਵੀ ਪੜ੍ਹੋ: ਵਿਆਹ ਦੇ 34 ਸਾਲਾਂ ਬਾਅਦ ਵੀ ਮਾਂ ਨਹੀਂ ਬਣੀ ਇਹ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਬਹੁਤ ਖੁਸ਼ ਹਾਂ'
ਸਿਨੇਮਾ ਦਾ ਸਮਾਜਿਕ ਪ੍ਰਭਾਵ
ਤਰਸੇਮ ਜੱਸੜ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਿਨੇਮਾ ਇਤਿਹਾਸ ਦੀ ਇੱਕ ਕਿਤਾਬ ਵਾਂਗ ਹੁੰਦਾ ਹੈ। ਉਨ੍ਹਾਂ ਨੇ ਆਪਣੀ ਪਿਛਲੀ ਫਿਲਮ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਕਿਵੇਂ ਉਸ ਦੇ ਪ੍ਰਭਾਵ ਸਦਕਾ ਕੈਨੇਡਾ ਵਿੱਚ ਕਾਮਾਗਾਟਾ ਮਾਰੂ ਯਾਦਗਾਰ ਦਾ ਨਾਂ ਬਦਲ ਕੇ 'ਗੁਰੂ ਨਾਨਕ ਜਹਾਜ਼' ਰੱਖਿਆ ਗਿਆ। ਉਨ੍ਹਾਂ ਨੂੰ ਉਮੀਦ ਹੈ ਕਿ 'ਦਸਤਾਰ' ਫਿਲਮ ਵੀ ਦੁਨੀਆ ਭਰ ਵਿੱਚ ਸਿੱਖ ਪਛਾਣ ਪ੍ਰਤੀ ਅਵੇਅਰਨੈੱਸ ਪੈਦਾ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
