‘ਲੇਖ਼’ ਫ਼ਿਲਮ ਲਈ ਤਾਨੀਆ ਨੇ ਵਧਾਇਆ 13 ਕਿੱਲੋ ਭਾਰ, ਹੁਣ ‘ਕਿਸਮਤ 2’ ਲਈ ਘਟਾਉਣ ’ਚ ਲਾ ਰਹੀ ਜ਼ੋਰ

4/8/2021 2:47:42 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰਾ ਤਾਨੀਆ ‘ਸੁਫ਼ਨਾ’ ਫ਼ਿਲਮ ਕਰਕੇ ਲੋਕਾਂ ਵਲੋਂ ਬੇਹੱਦ ਮਕਬੂਲ ਕੀਤੀ ਗਈ। ਤਾਨੀਆ ਆਪਣੀ ਕਿਊਟ ਲੁੱਕ ਦੇ ਨਾਲ-ਨਾਲ ਅਦਾਕਾਰੀ ਲਈ ਵੀ ਕਾਫੀ ਤਾਰੀਫ਼ ਹਾਸਲ ਕਰ ਚੁੱਕੀ ਹੈ। ਹਾਲ ਹੀ ’ਚ ਉਹ ਗੁਰਨਾਮ ਭੁੱਲਰ ਨਾਲ ਫ਼ਿਲਮ ‘ਲੇਖ਼’ ਦੀ ਸ਼ੂਟਿੰਗ ਕਰ ਰਹੀ ਸੀ।

ਖ਼ਾਸ ਗੱਲ ਇਹ ਹੈ ਕਿ ਇਸ ਫ਼ਿਲਮ ’ਚ ਜਿਥੇ ਗੁਰਨਾਮ ਭੁੱਲਰ ਨੇ 30 ਕਿੱਲੋ ਭਾਰ ਵਧਾਇਆ ਹੈ, ਉਥੇ ਤਾਨੀਆ ਨੇ 13.4 ਕਿੱਲੋ ਭਾਰ ਵਧਾਇਆ ਹੈ। ਤਾਨੀਆ ਨੇ ਵਧੇ ਭਾਰ ’ਚ ਆਪਣੀ ਇਕ ਤਸਵੀਰ ਵੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਹ ਮੋਟੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 
 
 

A post shared by TANIA (@taniazworld)

ਤਾਨੀਆ ਨੇ ਭਾਰ ਤੋਲਦਿਆਂ ਦੀ ਇਕ ਤਸਵੀਰ ਸਾਂਝੀ ਕੀਤੀ ਤੇ ਲਿਖਿਆ, ‘ਮੈਂ ਆਪਣੀ ਫ਼ਿਲਮ ‘ਲੇਖ਼’ ਲਈ 13.4 ਕਿੱਲੋ ਭਾਰ ਵਧਾਇਆ ਹੈ। ਵਧੇ ਭਾਰ ’ਚ ਖ਼ੁਦ ਨੂੰ ਸਕ੍ਰੀਨ ’ਤੇ ਦੇਖਣਾ ਵੱਖਰਾ ਤਜਰਬਾ ਹੋਵੇਗਾ। ਹੁਣ ਮੇਰੇ ਕੋਲ ਸਿਰਫ ਇਕ ਹਫਤਾ ਹੈ ਭਾਰ ਘਟਾਉਣ ’ਚ ਤਾਂ ਜੋ ਮੈਂ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਕਰ ਸਕਾਂ।’

ਦੱਸਣਯੋਗ ਹੈ ਕਿ ਤਾਨੀਆ ਦਾ ਭਾਰ ਹੁਣ 62.4 ਕਿੱਲੋ ਹੈ ਤੇ 10 ਦਿਨਾਂ ਬਾਅਦ ਉਸ ਨੇ ਆਪਣੀ ਅਗਲੀ ਫ਼ਿਲਮ ‘ਕਿਸਮਤ 2’ ਦੀ ਸ਼ੂਟਿੰਗ ਕਰਨੀ ਹੈ, ਜਿਸ ਲਈ ਉਹ ਭਾਰ ਘਟਾਉਣ ’ਚ ਲੱਗ ਗਈ ਹੈ। ਦੱਸਣਯੋਗ ਹੈ ਕਿ ‘ਲੇਖ਼’ ਤੇ ‘ਕਿਸਮਤ 2’ ਦੋਵੇਂ ਹੀ ਫ਼ਿਲਮਾਂ ਜਗਦੀਪ ਸਿੱਧੂ ਵਲੋਂ ਡਾਇਰੈਕਟ ਕੀਤੀਆਂ ਜਾ ਰਹੀਆਂ ਹਨ।

ਨੋਟ– ਤਾਨੀਆ ਦੀ ਵਧੇ ਭਾਰ ’ਚ ਲੁੱਕ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh