ਕੈਂਸਰ ਪੀੜਤ ਘਣਸ਼ਿਆਮ ਨਾਇਕ ਨੇ ਬਿਆਨ ਕੀਤਾ ਦਰਦ, ਕਿਹਾ ''ਹਰ ਮਹੀਨੇ ਕੀਮੋਥੈਰੇਪੀ ਦੌਰਾਨ ਹੁੰਦਾ ਭਿਆਨਕ ਦਰਦ''

Friday, Jun 25, 2021 - 01:29 PM (IST)

ਕੈਂਸਰ ਪੀੜਤ ਘਣਸ਼ਿਆਮ ਨਾਇਕ ਨੇ ਬਿਆਨ ਕੀਤਾ ਦਰਦ, ਕਿਹਾ ''ਹਰ ਮਹੀਨੇ ਕੀਮੋਥੈਰੇਪੀ ਦੌਰਾਨ ਹੁੰਦਾ ਭਿਆਨਕ ਦਰਦ''

ਨਵੀਂ ਦਿੱਲੀ : 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਨੱਟੂ ਕਾਕਾ ਦੀ ਭੂਮਿਕਾ ਨਿਭਾਉਣ ਵਾਲੇ ਘਣਸ਼ਿਆਮ ਨਾਇਕ ਨੇ ਕਿਹਾ ਕਿ ਉਹ ਕੈਂਸਰ ਦਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਅਜੇ ਠੀਕ ਹਨ ਤੇ ਆਪਣੇ ਆਖ਼ਰੀ ਸਾਹ ਤਕ ਉਹ ਕੰਮ ਕਰਨਗੇ। 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਨੱਟੂ ਕਾਕਾ ਦੀ ਭੂਮਿਕਾ ਘਣਸ਼ਿਆਮ ਨਾਇਕ ਨਿਭਾਉਂਦੇ ਹਨ। ਇਹ ਇਕ ਲੋਕਪ੍ਰਿਅ ਸ਼ੋਅ ਹੈ ਅਤੇ ਕਈ ਸਾਲਾ ਤੋਂ ਚੱਲ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ -  ਜੱਸ ਬਾਜਵਾ ਨੇ ਦੁਆਵਾਂ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ, ਦੱਸਿਆ ਕਿਵੇਂ ਹੋਇਆ ਇਹ ਭਿਆਨਕ ਸੜਕ ਹਾਦਸਾ

ਪਿਛਲੇ ਸਾਲ ਗਲ਼ੇ 'ਚ ਆਈ ਤਕਲੀਫ਼
ਹੁਣ ਪਤਾ ਚੱਲਿਆ ਹੈ ਕਿ ਘਣਸ਼ਿਆਮ ਨਾਇਕ ਉਰਫ਼ ਨੱਟੂ ਕਾਕਾ ਕੈਂਸਰ ਨਾਲ ਜੁਝ ਰਹੇ ਹਨ ਤੇ ਉਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਹੈ। ਘਣਸ਼ਿਆਮ ਨਾਇਕ ਦੇ ਗਲ਼ੇ 'ਚ ਪਿਛਲੇ ਸਾਲ ਅਪ੍ਰੈਲ 'ਚ ਤਕਲੀਫ਼ ਹੋਈ ਸੀ, ਉਦੋਂ ਉਨ੍ਹਾਂ ਨੂੰ ਕੀਮੋਥੈਰੇਪੀ ਕਰਵਾਉਣੀ ਪਈ ਸੀ। ਹੁਣ ਉਨ੍ਹਾਂ ਨੇ ਈ-ਟਾਈਮਜ਼ ਨੂੰ ਕਿਹਾ ਹੈ, ''ਮੈਂ ਠੀਕ ਹਾਂ ਤੇ ਸਿਹਤਮੰਦ ਹਾਂ। ਕੋਈ ਵੱਡੀ ਗੱਲ ਨਹੀਂ ਹੈ। ਮੇਰੇ ਦਰਸ਼ਕ ਮੈਨੂੰ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਜਲਦ ਦੇਖਣਗੇ। ਇਹ ਬਹੁਤ ਹੀ ਖ਼ਾਸ ਐਪੀਸੋਡ ਹੈ ਤੇ ਮੈਨੂੰ ਲੱਗਦਾ ਹੈ ਉਨ੍ਹਾਂ ਨੂੰ ਮੇਰਾ ਕੰਮ ਫਿਰ ਤੋਂ ਪਸੰਦ ਆਵੇਗਾ।'

ਇਹ ਖ਼ਬਰ ਵੀ ਪੜ੍ਹੋ - ਅਸਫ਼ਲ ਕਰੀਅਰ ਮਗਰੋਂ ਜਦੋਂ ਆਫਤਾਬ ਨੇ ਲਿਆ ਐਡਲਟ ਫ਼ਿਲਮਾਂ ਦਾ ਸਹਾਰਾ, ਜਾਣੋ ਹੋਰ ਵੀ ਮਜ਼ੇਦਾਰ ਕਿੱਸੇ 

ਹਰ ਮਹੀਨੇ ਹੁੰਦੀ ਹੈ ਕੀਮੋਥੈਰੇਪੀ 
ਘਣਸ਼ਿਆਮ ਨਾਇਕ ਨੇ ਇਲਾਜ ਬਾਰੇ ਕਿਹਾ, 'ਜੀ ਹਾਂ, ਮੇਰਾ ਇਲਾਜ ਚੱਲ ਰਿਹਾ ਹੈ। ਮੈਨੂੰ ਉਮੀਦ ਹੈ ਕਿ ਜਲਦ ਸਭ ਠੀਕ ਹੋ ਜਾਵੇਗਾ। ਮੈਂ ਕੱਲ੍ਹ ਦੇ ਐਪੀਸੋਡ ਤੋਂ ਬਾਅਦ ਵਾਪਸ ਇਲਾਜ ਕਰਵਾਉਣ ਜਾਵਾਂਗਾ। ਮੈਨੂੰ ਲੱਗਦਾ ਹੈ, ਮੁੰਬਈ 'ਚ ਜਲਦ ਸ਼ੂਟਿੰਗ ਸ਼ੁਰੂ ਹੋਵੇਗੀ ਤੇ ਮੈਂ ਕੰਮ 'ਤੇ ਵਾਪਸ ਆ ਜਾਵਾਂਗਾ। ਮੈਂ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ। ਮੈਂ ਹਰ ਮਹੀਨੇ ਕੀਮੋਥੈਰੇਪੀ ਕਰਵਾਉਂਦਾ ਹੈ, ਜੋ ਕਿ ਕਾਫ਼ੀ ਮੁਸ਼ਕਿਲ ਹੈ। ਇਸ ਦੌਰਾਨ ਮੈਨੂੰ ਕਾਫ਼ੀ ਦਰਦ ਸਹਿਣਾ ਪੈਂਦਾ ਹੈ। ਡਾਕਟਰਾਂ ਨੇ ਮੈਨੂੰ ਕਿਹਾ ਹੈ ਕਿ ਮੈਂ ਕੰਮ ਕਰ ਸਕਦਾ ਹਾਂ। ਕੋਈ ਸਮੱਸਿਆ ਨਹੀਂ ਹੈ।'

ਇਹ ਖ਼ਬਰ ਵੀ ਪੜ੍ਹੋ - ਕਿਸਾਨੀ ਮੋਰਚੇ 'ਚ ਮੋਢਾ ਨਾਲ ਮੋਢਾ ਲਾ ਕੇ ਖੜ੍ਹੇ ਜੱਸ ਬਾਜਵਾ ਦੀਆਂ ਪਤਨੀ ਨਾਲ ਵੇਖੋ ਖ਼ੂਬਸੂਰਤ ਤਸਵੀਰਾਂ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News