ਤਾਪਸੀ ਨੇ ਪੂਰੀ ਕੀਤਾ ਆਪਣਾ ਮਿਸਟਰੀ ਪ੍ਰੋਜੈਕਟ, ਕਿਹਾ 'ਸਮਾਂ ਹੈ ਅਨਾਬੇਲ ਨੂੰ ਅਲਵਿਦਾ ਕਹਿਣ ਦਾ'
Sunday, Oct 04, 2020 - 01:34 PM (IST)

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਕੁਝ ਹਫਤੇ ਪਹਿਲਾਂ ਆਪਣੀ ਫ਼ਿਲਮ 'ਅਨਾਬੇਲ' ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। ਹੁਣ ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਆਪਣੀ ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਤਾਪਸੀ ਨੇ ਹਾਲ ਹੀ 'ਚ ਸ਼ੂਟਿੰਗ ਦੇ ਆਖਰੀ ਦਿਨ ਤੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ ਅਤੇ ਕੈਪਸ਼ਨ 'ਚ ਇਸ ਫ਼ਿਲਮ ਬਾਰੇ ਕੁਝ ਸੰਕੇਤ ਦਿੱਤੇ ਹਨ। ਉਸ ਨੇ ਲਿਖਿਆ ਹੈ- 'ਕੁਝ ਮਹੀਨੇ ਪਹਿਲਾਂ ਇਹ ਇਕ ਸੁਫਨੇ ਦੀ ਤਰ੍ਹਾਂ ਲੱਗਿਆ ਸੀ। 'ਅਨਾਬੇਲ' ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਜਲਦੀ ਹੀ ਸਿਨੇਮਾਘਰਾਂ 'ਚ ਮਿਲਾਂਗੇ। ਸਾਂਝੀ ਕੀਤੀ ਤਸਵੀਰ 'ਚ ਤਾਪਸੀ ਪੰਨੂ ਹਰੇ ਰੰਗ ਦੀ ਡਰੈੱਸ 'ਚ ਦਿਖਾਈ ਦੇ ਰਹੀ ਹੈ। ਨਾਲ ਹੀ ਇਸ ਤਸਵੀਰ 'ਚ ਇਕ ਸਪਾਟ ਲਾਈਟ ਵੀ ਦਿਖਾਈ ਦੇ ਰਹੀ ਹੈ। @deepaksundarrajan।'
Now that theatres are allowed to open with 50% occupancy its only fair to expect some ‘news’ channels to focus 50% more towards ‘real’ news. Thank you guys, you held the fort of entertainment long enough on our behalf. We can take over from here on. #SharingCaring
— taapsee pannu (@taapsee) October 3, 2020
ਸੂਤਰਾਂ ਅਨੁਸਾਰ ਸਾਊਥ ਸਟਾਰ ਵਿਜੇ ਸੇਠੂਪਤੀ ਵੀ ਤਾਪਸੀ ਦੀ ਇਸ ਫ਼ਿਲਮ 'ਚ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਬਤੌਰ ਨਿਰਦੇਸ਼ਕ ਦੀਪਕ ਸੁੰਦਰਾਰਾਜਨ ਦੀ ਇਹ ਪਹਿਲੀ ਫ਼ਿਲਮ ਹੈ, ਜਿਸ ਦੀ ਜ਼ਿਆਦਾਤਰ ਸ਼ੂਟਿੰਗ ਜੈਪੁਰ ਦੇ ਆਸ-ਪਾਸ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਤਾਪਸੀ ਸ਼ੂਟ ਦੀਆਂ ਕਈ ਝਲਕੀਆਂ ਸਾਂਝੀਆਂ ਕਰ ਚੁੱਕੀ ਹੈ। ਤਾਪਸੀ ਆਖ਼ਰੀ ਵਾਰ ਅਨੁਭਵ ਸਿਨ੍ਹਾ ਦੀ ਫ਼ਿਲਮ 'ਥੱਪੜ' 'ਚ ਦਿਖਾਈ ਦਿੱਤੀ ਸੀ। ਇਸ ਫ਼ਿਲਮ 'ਚ ਤਾਪਸੀ ਦੇ ਪ੍ਰਦਰਸ਼ਨ ਦੀ ਬਹੁਤ ਪ੍ਰਸ਼ੰਸਾ ਹੋਈ। ਅਨਾਬੇਲ ਤੋਂ ਇਲਾਵਾ ਉਸ ਕੋਲ ਪਾਈਪਲਾਈਨ 'ਚ ਕਈ ਫ਼ਿਲਮਾਂ ਹਨ, ਜਿਨ੍ਹਾਂ 'ਚ ਕ੍ਰਿਕਟਰ ਮਿਤਾਲੀ ਰਾਜ ਦੀ ਬਾਇਓਪਿਕ, 'ਰਸ਼ਮੀ ਰਾਕੇਟ' ਅਤੇ 'ਹਸੀਨ ਦਿਲਰੂਬਾ' ਸ਼ਾਮਲ ਹਨ।