ਗਾਇਕ ਗੁਰੂ ਰੰਧਾਵਾ ਦੀਆਂ ਵਧੀਆਂ ਮੁਸ਼ਕਿਲਾਂ, ਮਾਮਲਾ ਦਰਜ

Sunday, Sep 01, 2024 - 10:54 AM (IST)

ਗਾਇਕ ਗੁਰੂ ਰੰਧਾਵਾ ਦੀਆਂ ਵਧੀਆਂ ਮੁਸ਼ਕਿਲਾਂ, ਮਾਮਲਾ ਦਰਜ

ਐਂਟਰਟੇਨਮੈਂਟ ਡੈਸਕ : ਗਾਇਕ ਗੁਰੂ ਰੰਧਾਵਾ ਦੀਆਂ ਮੁਸ਼ਕਿਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਇਕਰਾਮ ਸ਼ਪ੍ਰੀਭਾਨ ਸਿੰਘ ਨੇ ਗਾਇਕ ਗੁਰੂ ਰੰਧਾਵਾ, ਟੀ-ਸੀਰੀਜ਼ ਅਤੇ ਹੰਗਾਮਾ ਡਿਜੀਟਲ ਮੀਡੀਆ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਕਥਿਤ ਕਾਪੀਰਾਈਟ ਉਲੰਘਣਾ ਦਾ ਮੁਕੱਦਮਾ ਦਰਜ ਕਰਵਾਇਆ ਹੈ।

ਇਹ ਖ਼ਬਰ ਵੀ ਪੜ੍ਹੋ - 2 ਘੰਟਿਆਂ 'ਚ ਹੀ ਸਿੱਧੂ ਮੂਸੇਵਾਲਾ ਦੇ ਗੀਤ 'Attach'ਨੇ ਤੋੜੇ ਰਿਕਾਰਡ

ਬਾਂਬੇ ਹਾਈ ਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ। ਦਰਜ ਮਾਮਲੇ 'ਚ ਆਰੋਪ ਲਗਾਇਆ ਗਿਆ ਹੈ ਕਿ ਟੀ-ਸੀਰੀਜ਼ ਨੇ ਬਿਨਾਂ ਅਗਾਊਂ ਸਹਿਮਤੀ ਜਾਂ ਇਜਾਜ਼ਤ ਲਏ ਸ਼ਿਕਾਇਤਕਰਤਾ ਦੀ ਆਵਾਜ਼ ਦੀ ਰਿਕਾਰਡਿੰਗ, ਕੰਮ ਅਤੇ ਪ੍ਰਦਰਸ਼ਨ ਦੀ ਗੈਰ-ਕਾਨੂੰਨੀ ਵਰਤੋਂ ਕੀਤੀ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰਾ ਦਾ ਅਸ਼ਲੀਲ ਵੀਡੀਓ ਵਾਇਰਲ, ਸੋਸ਼ਲ ਮੀਡੀਆ 'ਤੇ ਮਚੀ ਤਰਥੱਲੀ

ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਗਾਇਕ ਨੇ ਉਸ ਨੂੰ ਵਿੱਤੀ ਮੁਆਵਜ਼ਾ, ਉਚਿਤ ਕ੍ਰੈਡਿਟ ਅਤੇ ਉਸ ਦੇ ਯੋਗਦਾਨ ਲਈ ਰਾਇਲਟੀ ਪ੍ਰਕਾਸ਼ਿਤ ਕਰਨ 'ਚ 50 ਪ੍ਰਤੀਸ਼ਤ ਹਿੱਸੇਦਾਰੀ ਦਾ ਵਾਅਦਾ ਕੀਤਾ ਸੀ। ਹਾਲਾਂਕਿ, ਇਨ੍ਹਾਂ 'ਚੋਂ ਕੋਈ ਵੀ ਪੂਰਾ ਨਹੀਂ ਕੀਤਾ ਗਿਆ। ਉਸ ਨੂੰ ਵਾਇਰਲ ਹਿੱਟ 'ਹਾਈ ਰੇਟਡ ਗਬਰੂ' ਸਮੇਤ ਕਈ ਟਰੈਕਾਂ ਲਈ ਉਚਿਤ ਕ੍ਰੈਡਿਟ ਨਹੀਂ ਦਿੱਤਾ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News