ਟੀ-ਸੀਰੀਜ਼ ਨੇ ਯੂਟਿਊਬ ’ਤੇ ਬਣਾਇਆ ਵੱਡਾ ਰਿਕਾਰਡ, ਬਣਿਆ 200 ਮਿਲੀਅਨ ਸਬਸਕ੍ਰਾਈਬਰਸ ਵਾਲਾ ਪਹਿਲਾ ਚੈਨਲ

12/07/2021 11:58:54 AM

ਮੁੰਬਈ (ਬਿਊਰੋ)– ਟੀ-ਸੀਰੀਜ਼ ਨੇ 200 ਮਿਲੀਅਨ ਤੋਂ ਵੱਧ ਗਾਹਕਾਂ ਵਾਲੇ ਯੂਟਿਊਬ ’ਤੇ ਦੁਨੀਆ ਦਾ ਪਹਿਲਾ ਚੈਨਲ ਬਣ ਕੇ ਇਤਿਹਾਸ ਰਚਿਆ ਹੈ। ਟੀ-ਸੀਰੀਜ਼ ਨਾ ਸਿਰਫ਼ ਵਧੀਆ ਸੰਗੀਤ ਲਈ ਜਾਣੀ ਜਾਂਦੀ ਹੈ, ਸਗੋਂ ਇਸ ਦੇ ਬੈਨਰ ਹੇਠ ਬਹੁਤ ਸਾਰੀਆਂ ਫ਼ਿਲਮਾਂ ਵੀ ਹਨ।

ਇਹ ਖ਼ਬਰ ਵੀ ਪੜ੍ਹੋ : ਮੁੜ ‘ਬਿੱਗ ਬੌਸ’ ਦੇ ਘਰ ’ਚ ਨਜ਼ਰ ਆਵੇਗੀ ਸ਼ਹਿਨਾਜ਼ ਗਿੱਲ!

ਟੀ-ਸੀਰੀਜ਼ ਦੇ ਯੂਟਿਊਬ ’ਤੇ ਕਈ ਭਾਸ਼ਾਵਾਂ ਤੇ ਸ਼ੈਲੀਆਂ ’ਚ 29 ਚੈਨਲ ਹਨ। ਇਨ੍ਹਾਂ ਸਾਰਿਆਂ ਦੇ ਮਿਲ ਕੇ 718 ਬਿਲੀਅਨ ਤੋਂ ਵੱਧ ਵਿਊਜ਼ ਦੇ ਨਾਲ 383 ਮਿਲੀਅਨ ਤੋਂ ਵੱਧ ਗਾਹਕ ਹਨ।

ਇਸ ਸਫਲਤਾ ’ਤੇ ਟਿੱਪਣੀ ਕਰਦਿਆਂ ਟੀ-ਸੀਰੀਜ਼ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਭੂਸ਼ਣ ਕੁਮਾਰ ਨੇ ਕਿਹਾ, ‘ਅਸੀਂ ਇੰਨੀ ਵੱਡੀ ਗਿਣਤੀ ’ਚ ਗਾਹਕਾਂ ਨੂੰ ਪ੍ਰਾਪਤ ਕਰਕੇ ਬਹੁਤ ਖ਼ੁਸ਼ ਹਾਂ। ਇਹ ਸਾਰੇ ਭਾਰਤੀਆਂ ਲਈ ਇਕ ਮਾਣ ਵਾਲੀ ਗੱਲ ਹੈ ਕਿਉਂਕਿ ਇਕ ਭਾਰਤੀ ਚੈਨਲ ਨੇ 200 ਮਿਲੀਅਨ ਸਬਸਕ੍ਰਾਈਬਰ ਕੀਤੇ ਹਨ।’

 
 
 
 
 
 
 
 
 
 
 
 
 
 
 

A post shared by T-Series (@tseries.official)

ਉਨ੍ਹਾਂ ਕਿਹਾ ਕਿ ਅਸੀਂ ਦੁਨੀਆ ਭਰ ਦੇ ਸਾਡੇ ਪ੍ਰਸ਼ੰਸਕਾਂ ਦੇ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਸਾਡੀ ਸਮੱਗਰੀ ਨੂੰ ਇੰਨਾ ਪਿਆਰ ਤੇ ਪ੍ਰਸ਼ੰਸਾ ਕੀਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News