ਕੈਲੀਫ਼ੋਰਨੀਆ ’ਚ BF ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਰਿਤਿਕ ਦੀ ਸਾਬਕਾ ਪਤਨੀ ਸੁਜੈਨ

06/23/2022 1:59:55 PM

ਮੁੰਬਈ: ਅਦਾਕਾਰ ਰਿਤਿਰ ਰੋਸ਼ਨ ਦੀ ਸਾਬਕਾ ਪਤਨੀ ਸੁਜੈਨ ਖ਼ਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਅਕਸਰ ਚਰਚਾ ’ਚ ਰਹਿੰਦੀ ਹੈ। ਸੁਜੈਨ ਇਨ੍ਹੀਂ ਦਿਨੀਂ ਅਦਾਕਾਰ ਅਲੀ ਗੋਨੀ ਦੇ ਚਚੇਰੇ ਭਰਾ ਅਰਲਾਨ ਗੋਨੀ ਨਾਲ ਰਿਲੇਸ਼ਨਸ਼ਿਪ ’ਚ ਹੈ। ਸੂਜ਼ਨ ਇਸ ਸਮੇਂ ਬੁਆਏਫ੍ਰੈਂਡ ਅਰਸਲਾਨ ਨਾਲ ਕੈਲੀਫ਼ੋਰਨੀਆ ’ਚ ਛੁੱਟੀਆਂ ਮਨਾ ਰਹੀ ਹੈ। ਸੁਜੈਨ ਨੇ ਛੁੱਟੀਆਂ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਜਿਸ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਇਹ  ਵੀ ਪੜ੍ਹੋ : ਸਪੇਨ ਪਹੁੰਚੀ ਦੀਪਿਕਾ ਪਾਦੁਕੋਣ, ਅਦਾਕਾਰਾ ਨੇ ਦਿਖਾਏ ਆਪਣੀ ਖੂਬਸੂਰਤੀ ਦੇ ਜਲਵੇ

ਵੀਡੀਓ ’ਚ ਸੁਜੈਨ ਅਤੇ ਅਰਸਲਾਨ ਵੱਖਰੇ-ਵੱਖਰੇ ਕਪੜਿਆਂ ’ਚ ਨਜ਼ਰ ਆ ਰਹੇ ਹਨ।ਦੋਵੇਂ  ਕਦੀ ਸੁਮੰਦਰ ਕਿਨਾਰੇ ਤਾਂ ਕਦੇ ਕੈਲੀਫ਼ੋਰਨੀਆ ਦੀ ਸੜਕਾਂ ’ਤੇ ਮਸਤੀ ਕਰਦੇ ਦਿਖਾਈ ਦੇ ਰਹੇ ਹਨ।ਸੁਜੈਨ ਅਤੇ ਅਰਸਲਾਨ ਦੀ ਕੈਮਿਸਟਰੀ ਪ੍ਰਸ਼ੰਸਕ ਨੂੰ ਕਾਫ਼ੀ ਪਸੰਦ ਆ ਰਹੀ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

 
 
 
 
 
 
 
 
 
 
 
 
 
 
 

A post shared by Sussanne Khan (@suzkr)

 

ਇਹ  ਵੀ ਪੜ੍ਹੋ : ਆਮਿਰ ਖ਼ਾਨ ਨੇ ਪੁੱਤਰ ਆਜ਼ਾਦ ਨਾਲ ਖੇਡਿਆ ਮੀਂਹ ’ਚ ਫੁੱਟਬਾਲ, ਪਿਓ-ਪੁੱਤਰ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਤੁਹਾਨੂੰ ਦੱਸ ਦੇਈਏ ਕਿ ਸੁਜੈਨ ਅਤੇ ਅਰਸਲਾਨ ਆਪਣੇ ਰਿਸ਼ਤੇ ਨੂੰ ਲੈ ਕੇ ਕਾਫ਼ੀ ਓਪਨ ਹਨ। ਦੋਵਾਂ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਹੈ। ਜੋੜਾ ਸੋਸ਼ਲ ਮੀਡੀਆ ’ਤੇ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਕੇ ਵੀ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਰਹਿੰਦੇ ਹਨ। 

PunjabKesari

ਇਸ ਦੇ ਨਾਲ ਹੀ ਰਿਤਿਕ ਰੋਸ਼ਨ ਅਦਾਕਾਰਾ ਸਬਾ ਆਜ਼ਾਦ ਨੂੰ ਡੇਟ ਕਰ ਰਹੇ ਹਨ। ਹਾਲ ਹੀ ’ਚ ਸੁਜ਼ੈਨ-ਅਰਸਲਾਨ ਅਤੇ ਰਿਤਿਕ-ਸਬਾ ਗੋਆ ਟ੍ਰਿਪ ’ਤੇ ਇਕੱਠੇ ਇਕ ਇਵੈਂਟ ’ਚ ਪਹੁੰਚੇ ਸੀ, ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਇਆ ਸਨ।


Anuradha

Content Editor

Related News