ਫ਼ਿਲਮ ''ਚਿਹਰੇ'' ਦੀ ਰਿਲੀਜ਼ ''ਤੇ ਸਸਪੈਂਸ ਬਰਕਰਾਰ, ਡਾਇਰੈਕਟਰ ਨੇ ਸਾਂਝੀ ਕੀਤੀ ਰਿਲੀਜ਼ ਡੇਟ

Wednesday, Apr 07, 2021 - 02:52 PM (IST)

ਫ਼ਿਲਮ ''ਚਿਹਰੇ'' ਦੀ ਰਿਲੀਜ਼ ''ਤੇ ਸਸਪੈਂਸ ਬਰਕਰਾਰ, ਡਾਇਰੈਕਟਰ ਨੇ ਸਾਂਝੀ ਕੀਤੀ ਰਿਲੀਜ਼ ਡੇਟ

ਮੁੰਬਈ: ਦੇਸ਼ ਭਰ 'ਚ ਕੋਰੋਨਾ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅਜਿਹੇ 'ਚ ਮਹਾਰਾਸ਼ਟਰ ਸਰਕਾਰ ਨੇ ਵੀਕੈਂਡ ਲਾਕਡਾਊਨ ਤਾਂ ਦਿੱਲੀ ਸਰਕਾਰ ਨੇ ਨਾਈਟ ਕਰਫਿਊ ਲਗਾ ਦਿੱਤਾ ਹੈ। ਹੁਣ ਇਕ ਵਾਰ ਫਿਰ ਫ਼ਿਲਮ ਇੰਡਸਟਰੀ 'ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ ਕਿਉਂਕਿ ਇਸ ਨਾਲ ਪ੍ਰਡਿਊਸਰਸ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 
ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਥੀਏਟਰਾਂ 'ਚ ਲੋਕਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ ਤੇ ਕਈ ਥਾਵਾਂ 'ਤੇ ਤਾਂ ਦੁਬਾਰਾ ਥੀਏਟਰ ਬੰਦ ਕਰ ਦਿੱਤੇ ਗਏ ਹਨ। ਅਜਿਹੇ 'ਚ ਫਿਲਮ ਮੇਕਰਸ ਨੇ ਆਪਣੀਆਂ ਫ਼ਿਲਮਾਂ ਦੀ ਰਿਲੀਜ਼ਿੰਗ ਅੱਗੇ ਵਧਾ ਦਿੱਤੀ ਹੈ। ਫਿਲਮ 'ਚਿਹਰੇ' ਦੀ ਰਿਲੀਜ਼ ਡੇਟ ਵੀ ਅੱਗੇ ਵਧਾ ਦਿੱਤੀ ਗਈ ਹੈ। ਪਹਿਲਾਂ ਇਹ ਫ਼ਿਲਮ 9 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ।


ਅਮਿਤਾਭ ਬੱਚਨ ਅਤੇ ਇਮਰਾਨ ਹਾਸ਼ਮੀ ਫਿਲਮ 'ਚਿਹਰੇ' 'ਚ ਇਕੱਠੇ ਨਜ਼ਰ ਆਉਣਗੇ। ਫਿਲਮ ਦੇ ਡਾਇਰੈਕਟਰ ਰੂਮੀ ਜਾਫਰੀ ਨੇ ਇੰਟਰਵਿਊ ਦੌਰਾਨ ਕਿਹਾ ਕਿ ਸੁਰੱਖਿਆ ਪਹਿਲੇ ਨੰਬਰ 'ਤੇ ਆਉਂਦੀ ਹੈ। ਅਜਿਹੇ ਸਮੇਂ ਜਦੋਂ ਮਾਲ ਅਤੇ ਸਿਨੇਮਾ ਜਲਦੀ ਹੀ ਬੰਦ ਹੋ ਰਹੇ ਹਨ, ਫਿਰ ਫ਼ਿਲਮ ਨੂੰ ਰਿਲੀਜ਼ ਕਰਨ ਦਾ ਕੀ ਮਤਲਬ ਹੈ? ਕਈ ਸ਼ਹਿਰਾਂ 'ਚ ਤਾਂ ਨਾਈਟ ਕਰਫਿਊ ਵੀ ਲਗਾ ਦਿੱਤਾ ਗਿਆ ਹੈ। ਇਸ ਹਾਲਾਤ ਵਿੱਚ, ਫ਼ਿਲਮ ਦਾ ਆਖਰੀ ਸ਼ੋਅ ਸ਼ਾਮ 4 ਵਜੇ ਹੋਵੇਗਾ।
ਰੂਮੀ ਜਾਫਰੀ ਨੇ ਅੱਗੇ ਕਿਹਾ, 'ਟੀਮ ਨੂੰ ਟੀਜ਼ਰ ਅਤੇ ਟ੍ਰੇਲਰ ਦਾ ਚੰਗਾ ਰਿਸਪੌਂਸ ਮਿਲਿਆ ਹੈ। ਲੋਕਾਂ ਨੇ ਪਰਦੇ 'ਤੇ ਅਮਿਤਾਭ ਬੱਚਨ ਦੀ ਮੌਜੂਦਗੀ ਦੀ ਵੀ ਤਾਰੀਫ ਕੀਤੀ ਹੈ। ਰੂਮੀ ਦਾ ਕਹਿਣਾ ਹੈ ਕਿ ਅਸੀਂ ਇੱਕ ਵਧੀਆ ਫ਼ਿਲਮ ਬਣਾਈ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਥੋੜ੍ਹਾ ਸਬਰ ਰੱਖੀਏ ਬਾਕੀ ਆਖਰੀ ਫ਼ੈਸਲਾ ਮੇਕਰਸ ਦਾ ਹੋਵੇਗਾ। ਅਸੀਂ ਫੈਸਲਾ ਕੀਤਾ ਹੈ ਕਿ ਜੇ ਫ਼ਿਲਮ ਰਿਲੀਜ਼ ਹੁੰਦੀ ਹੈ ਤਾਂ ਇਹ ਥੀਏਟਰ 'ਚ ਹੀ ਹੋਵੇ।


author

Aarti dhillon

Content Editor

Related News