ਦੁਰਗਾ ਅਸ਼ਟਮੀ ਮੌਕੇ ਭੈਣ ਸ਼ਵੇਤਾ ਨੇ ਭਰਾ ਸੁਸ਼ਾਂਤ ਲਈ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ ''ਅੱਜ ਵੀ ਕਰ ਰਹੀ ਹਾਂ ਉਡੀਕ''

2021-10-13T16:57:38.777

ਮੁੰਬਈ (ਬਿਊਰੋ) - ਹਿੰਦੀ ਫ਼ਿਲਮੀ ਜਗਤ ਦੇ ਦਿੱਗਜ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ, ਜੋ ਕਿ ਪਿਛਲੇ ਸਾਲ 14 ਜੂਨ ਨੂੰ ਇਸ ਦੁਨੀਆ ਤੋਂ ਰੁਖਸਤ ਹੋ ਗਏ ਸੀ। ਉਨ੍ਹਾਂ ਦੀ ਮੌਤ ਨੇ ਹਰ ਇੱਕ ਝੰਜੋੜ ਕੇ ਰੱਖ ਦਿੱਤਾ ਸੀ। ਪਹਿਲਾਂ ਤਾਂ ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਦੀ ਜਾਂਚ ਮੁੰਬਈ ਅਤੇ ਪਟਨਾ ਪੁਲਸ ਵੱਲੋਂ ਕੀਤੀ ਗਈ ਸੀ, ਪਰ ਕੁਝ ਸਮੇਂ ਬਾਅਦ ਇਹ ਮਾਮਲਾ ਸੀ. ਬੀ. ਆਈ. ਕੋਲ ਚਲਾ ਗਿਆ। ਹੁਣ ਸੀ. ਬੀ. ਆਈ. ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜਿਹੀ ਸਥਿਤੀ ਵਿਚ ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕ ਅਤੇ ਪਰਿਵਾਰਕ ਮੈਂਬਰ ਇਨਸਾਫ ਦਾ ਇੰਤਜ਼ਾਰ ਕਰ ਰਹੇ ਹਨ।

PunjabKesari

ਅੱਜ ਦੁਰਗਾ ਅਸ਼ਟਮੀ ਮੌਕੇ 'ਤੇ ਭੈਣ ਸ਼ਵੇਤਾ ਸਿੰਘ ਕ੍ਰਿਤੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਭਾਵੁਕ ਪੋਸਟ ਪਾਈ ਹੈ। ਅਜਿਹੀ ਸਥਿਤੀ 'ਚ ਇੱਕ ਵਾਰ ਫਿਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕ੍ਰਿਤੀ ਨੇ ਆਪਣੇ ਭਰਾ ਦੀ ਮੌਤ ਦੇ ਮਾਮਲੇ 'ਚ ਛੇਤੀ ਹੀ ਸੱਚਾਈ ਸਾਹਮਣੇ ਆਉਣ ਦੀ ਉਮੀਦ ਪ੍ਰਗਟਾਈ ਹੈ। ਉਨ੍ਹਾਂ ਨੇ ਲਿਖਿਆ ਹੈ, ''ਤੁਸੀਂ ਸਾਡਾ ਮਾਣ ਸੀ, ਹੋ ਅਤੇ ਹੋਵੋਗੇ! ਦੇਖੋ ਕਿ ਹਰ ਕੋਈ ਤੁਹਾਨੂੰ ਦਿਲੋਂ ਪਿਆਰ ਕਰਦਾ ਹੈ। ਉਹ ਸਾਰੇ ਤੁਹਾਡੇ ਲਈ ਇਨਸਾਫ ਲਈ ਲਗਾਤਾਰ ਲੜ ਰਹੇ ਹਨ! ਮੈਂ ਮਾਂ ਦੁਰਗਾ ਨੂੰ ਪ੍ਰਾਰਥਨਾ ਕਰਦੀ ਹਾਂ, ਸੱਚ ਨੂੰ ਸਾਹਮਣੇ ਲਿਆਓ। ਕਿਰਪਾ ਕਰਕੇ ਸਾਡੇ ਬੇਚੈਨ ਦਿਲਾਂ ਨੂੰ ਕੁਝ ਸ਼ਾਂਤੀ ਦਿਓ... #PreciousSushant।'' ਇਸ ਪੋਸਟ 'ਤੇ ਕਲਾਕਾਰ ਵੀ ਅਤੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਸ਼ਵੇਤਾ ਸਿੰਘ ਕ੍ਰਿਤੀ ਨੂੰ ਆਪਣਾ ਸਮਰਥਨ ਦੇ ਰਹੇ ਹਨ। ਸਾਰੇ ਹੀ ਇਹ ਕਹਿ ਰਹੇ ਨੇ ਅਸੀਂ ਵੀ ਇਨਸਾਫ ਦੀ ਉਡੀਕ ਕਰ ਰਹੇ ਹਾਂ।

ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ, ਜੋ ਕਿ 34 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਸੁਸ਼ਾਂਤ ਸਿੰਘ ਰਾਜਪੂਤ ਅਖੀਰਲੀ ਵਾਰ 'ਦਿਲ ਬੇਚਾਰਾ' ਫ਼ਿਲਮ 'ਚ ਨਜ਼ਰ ਆਏ ਸੀ, ਇਹ ਫ਼ਿਲਮ ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਈ ਸੀ।


sunita

Content Editor

Related News