ਅਦਾਲਤ ਦਾ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਪ੍ਰਿਯੰਕਾ ਖ਼ਿਲਾਫ਼ FIR ਰੱਦ ਕਰਨ ਤੋਂ ਇਨਕਾਰ
Monday, Feb 15, 2021 - 05:25 PM (IST)
ਮੁੰਬਈ (ਭਾਸ਼ਾ) : ਮੁੰਬਈ (ਭਾਸ਼ਾ) : ਬੰਬਈ ਹਾਈ ਕੋਰਟ ਨੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੈਡੀਕਲ ਪਰਚੀ ਵਿਚ ਕਥਿਤ ਰੂਪ ਨਾਲ ਫਰਜੀਵਾੜਾ ਕਰਨ ਨੂੰ ਲੈ ਕੇ ਭੈਣ ਪ੍ਰਿਯੰਕਾ ਸਿੰਘ ਖ਼ਿਲਾਫ਼ ਦਰਜ ਕੀਤੀ ਗਈ ਐਫ.ਆਈ.ਆਰ. ਨੂੰ ਰੱਦ ਕਰਨ ਤੋਂ ਸੋਮਵਾਰ ਨੂੰ ਇਨਕਾਰ ਕਰ ਦਿੱਤਾ। ਜਸਟਿਸ ਐਸ.ਐਸ. ਸ਼ਿੰਦੇ ਅਤੇ ਜਸਟਿਸ ਐਮ.ਐਸ. ਕਾਰਣਿਕ ਦੀ ਬੈਂਚ ਨੇ ਹਾਲਾਂਕਿ ਰਾਜਪੂਤ ਦੀ ਦੂਜੀ ਭੈਣ ਮੀਤੂ ਸਿੰਘ ਖ਼ਿਲਾਫ਼ ਦਰਜ ਐਫ.ਆਈ.ਆਰ. ਰੱਦ ਕਰ ਦਿੱਤੀ।
ਇਹ ਵੀ ਪੜ੍ਹੋ: ਦਲਿਤ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ’ਤੇ ਕ੍ਰਿਕਟਰ ਯੁਵਰਾਜ ਸਿੰਘ ’ਤੇ FIR ਦਰਜ
ਅਦਾਲਤ ਨੇ ਕਿਹਾ ਕਿ ਪ੍ਰਿਯੰਕਾ ਸਿੰਘ ਖ਼ਿਲਾਫ਼ ਮੁੱਢਲੇ ਸਬੂਤ ਹਨ ਪਰ ਮੀਤੂ ਸਿੰਘ ਖ਼ਿਲਾਫ਼ ਮਾਮਲਾ ਨਹੀਂ ਬਣਦਾ ਹੈ। ਦੋਵਾਂ ਭੈਣਾਂ ਨੇ ਸੁਸ਼ਾਂਤ ਸਿਘ ਰਾਜਪੂਤ ਦੇ ਚਿੰਤਾ/ਡਿਪ੍ਰੈਸ਼ਨ ਸਬੰਧੀ ਮੁੱਦਿਆਂ ਦੇ ਸਿਲਸਿਲੇ ਵਿਚ ਉਨ੍ਹਾਂ ਲਈ ਮੈਡੀਕਲ ਪਰਚੀ ਵਿਚ ਫਰਜੀਵਾੜਾ ਕਰਨ ਨੂੰ ਲੈ ਕੇ ਦਰਜ ਐਫ.ਆਈ.ਆਰ. ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਬਾਂਦਰਾ ਪੁਲਸ ਨੇ ਪਿਛਲੇ ਸਾਲ 7 ਸਤੰਬਰ ਨੂੰ ਪ੍ਰਿਯੰਕਾ ਸਿੰਘ, ਮੀਤੂ ਸਿੰਘ ਅਤੇ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾਕਟਰ ਤਰੁਣ ਕੁਮਾਰ ਖ਼ਿਲਾਫ਼ ਸੁਸ਼ਾਂਤ ਸਿੰਘ ਰਾਜਪੂਤ ਦੀ ਪ੍ਰੇਮਿਕਾ ਰਿਆ ਚਕਰਵਰਤੀ ਦੀ ਸ਼ਿਕਾਇਤ ’ਤੇ ਐਫ.ਆਈ.ਆਰ. ਦਰਜ ਕੀਤੀ ਸੀ।
ਇਹ ਵੀ ਪੜ੍ਹੋ: ਹਰਿਆਣਾ ਦੇ ਖੇਤੀ ਮੰਤਰੀ ਬੋਲੇ-‘ਕਿਸਾਨ ਘਰ ਹੁੰਦੇ ਤਾਂ ਵੀ ਮਰਦੇ’, ਤਾਪਸੀ ਪਨੂੰ ਅਤੇ ਰਿਚਾ ਨੇ ਪਾਈ ਝਾੜ
ਸ਼ਿਕਾਇਤ ਮੁਤਾਬਕ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਭੈਣਾਂ ਅਤੇ ਡਾਕਟਰ ਨੇ ਉਨ੍ਹਾਂ ਲਈ (ਰਾਜਪੂਤ) ਫਰਜ਼ੀ ਪਰਚੀ ਤਿਆਰ ਕੀਤੀ ਸੀ। ਸੁਸ਼ਾਂਤ ਸਿੰਘ ਰਾਜਪੂਤ (34) ਪਿਛਲੇ ਸਾਲ 14 ਨਵੰਬਰ ਨੂੰ ਇੱਥੇ ਉਪ ਨਗਰ ਖੇਤਰ ਬਾਂਦਰਾ ਵਿਚ ਆਪਣੇ ਘਰ ਵਿਚ ਮ੍ਰਿਤਕ ਮਿਲੇ ਸਨ। ਉਨ੍ਹਾਂ ਦੇ ਪਿਤਾ ਕੇ.ਕੇ. ਸਿੰਘ ਨੇ ਰਿਆ ਚਕਰਵਰਤੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਖ਼ਿਲਾਫ਼ ਰਾਜਪੂਤ ਨੂੰ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਅਤੇ ਧੋਖਾਧੜੀ ਦਾ ਮਾਮਲਾ ਦਰਜ ਕਰਾਇਆ ਸੀ। ਸੀ.ਬੀ.ਆਈ. ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੁਸ਼ਾਂਤ ਸਿੰਘ ਰਾਜਪੂਤ ਦੀਆਂ ਭੈਣਾ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਦੇ ਬਾਅਦ ਬਾਂਦਰਾ ਪੁਲਸ ਨੇ ਹਾਈ ਕੋਰਟ ਦੇ ਹੁਕਮ ’ਤੇ ਮਾਮਲੇ ਦੇ ਸਾਰੇ ਕਾਗਜ਼ਾਤ ਸੀ.ਬੀ.ਆਈ. ਕੋਲ ਭੇਜ ਦਿੱਤੇ। ਸਿਖ਼ਰ ਅਦਾਲਤ ਨੇ ਕਿਹਾ ਸੀ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਸਾਰੇ ਮਾਮਲਿਆਂ ਦੀ ਜਾਂਚ ਸੀ.ਬੀ.ਆਈ. ਕਰੇਗੀ।
ਇਹ ਵੀ ਪੜ੍ਹੋ: ਸੋਨੂੰ ਸੂਦ ਨੇ ਪੰਜਾਬ ’ਚ ਜ਼ਰੂਰਤਮੰਦ ਲੋਕਾਂ ਨੂੰ ਵੰਡੇ ਈ-ਰਿਕਸ਼ਾ, ਵੇਖੋ ਵੀਡੀਓ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।