ਕਿਸੇ ਆਲੀਸ਼ਾਨ ਮਹਿਲ ਤੋਂ ਘੱਟ ਨਹੀਂ ਸੀ ਸੁਸ਼ਾਂਤ ਦੇ ਸੁਫ਼ਨਿਆਂ ਦਾ ਆਸ਼ਿਆਨਾ, ਵੇਖੋ ਤਸਵੀਰਾਂ

2020-06-19T16:35:30.54

ਮੁੰਬਈ (ਬਿਊਰੋ) — ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੇ ਐਤਵਾਰ ਨੂੰ ਆਪਣੇ ਮੁੰਬਈ ਸਥਿਤ ਘਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਸੁਸ਼ਾਂਤ ਵਲੋਂ ਚੁੱਕੇ ਗਏ ਇਸ ਕਦਮ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸੁਸ਼ਾਂਤ ਦੇ ਖ਼ੁਦਕੁਸ਼ੀ ਕਰਨ ਦਾ ਕਾਰਨ ਉਨ੍ਹਾਂ ਦਾ ਡਿਪ੍ਰੈਸ਼ਨ 'ਚ ਹੋਣਾ ਦੱਸਿਆ ਜਾ ਰਿਹਾ ਹੈ। ਰਿਪੋਰਟਸ ਮੁਤਾਬਕ, ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਦਾ ਕਿਰਾਇਆ ਕਰੀਬ ਸਾਢੇ ਚਾਰ ਲੱਖ ਰੁਪਏ ਸੀ। ਸੁਸ਼ਾਂਤ ਸਿੰਘ ਦਾ ਮੁੰਬਈ ਸਥਿਤ ਘਰ ਬੇਹੱਦ ਖੂਬਸੂਰਤ ਹੈ। ਤੁਹਾਨੂੰ ਦਿਖਾਉਂਦੇ ਹਾਂ ਕਿ ਅੰਦਰੋਂ ਸੁਸ਼ਾਂਤ ਦਾ ਆਲੀਸ਼ਾਨ ਘਰ ਕਿਵੇਂ ਦਾ ਨਜ਼ਰ ਆਉਂਦਾ ਹੈ।
Sushant Singh Home: His laughter echoed in this house in Mumbai ...
ਸੁਸ਼ਾਂਤ ਸਿੰਘ ਦਾ ਘਰ ਮੁੰਬਈ 'ਚ ਹੈ, ਜਿਸ ਨੂੰ ਉਨ੍ਹਾਂ ਨੇ ਖ਼ੁਦ ਆਪ ਸਜਾਇਆ ਸੀ। ਉਨ੍ਹਾਂ ਨੇ ਘਰ ਦਾ ਇਕ-ਇਕ ਕੋਨਾ ਉਸੇ ਤਰ੍ਹਾਂ ਸਜਾਇਆ ਸੀ, ਜਿਸ ਤਰ੍ਹਾਂ ਦੇ ਘਰ ਦੇ ਉਨ੍ਹਾਂ ਨੇ ਸੁਫ਼ਨੇ ਦੇਖੇ ਸਨ। ਸੁਸ਼ਾਂਤ ਸਿੰਘ ਰਾਜਪੂਤ ਨੇ ਜਦੋਂ ਤੋਂ ਟੈਲੀਵਿਜ਼ਨ 'ਤੇ ਡੈਬਿਊ ਕੀਤਾ ਸੀ, ਉਦੋਂ ਤੋਂ ਉਨ੍ਹਾਂ ਨੇ ਮੁੰਬਈ 'ਚ ਆਪਣੇ ਸੁਫ਼ਨਿਆਂ ਦਾ ਆਸ਼ਿਆਨਾ ਲੈਣ ਦਾ ਸੁਫ਼ਨਾ ਦੇਖਿਆ ਸੀ। ਉਨ੍ਹਾਂ ਨੇ ਆਪਣੇ ਇਸ ਸੁਫ਼ਨੇ ਨੂੰ ਪੂਰਾ ਵੀ ਕੀਤਾ।
Sushant Singh Rajput House Photos Actor Decorated House Itself See ...
ਸੁਸ਼ਾਂਤ ਸਿੰਘ ਰਾਜਪੂਤ ਨੂੰ ਵੱਖਰੀਆਂ/ਯੂਨੀਕ ਚੀਜਾਂ ਦਾ ਬਹੁਤ ਸ਼ੌਂਕ ਸੀ। ਉਨ੍ਹਾਂ ਦੇ ਘਰ 'ਚ ਵੀ ਕਈ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ। ਕਈ ਅਜਿਹੀਆਂ ਚੀਜ਼ਾਂ, ਜੋ ਪੁਰਾਣੇ ਜ਼ਮਾਨੇ ਦੀਆਂ ਹੋਣ, ਜੋ ਆਸਾਨੀ ਨਾਲ ਦੇਖਣ ਨੂੰ ਨਹੀਂ ਮਿਲਦੀਆਂ।
Exclusive: Sushant Singh Rajput is moving out of Mumbai | Filmfare.com
ਸੁਸ਼ਾਂਤ ਸਿੰਘ ਰਾਜਪੂਤ ਨੂੰ ਆਕਾਸ਼ ਤੇ ਤਾਰੇ ਦੇਖਣ ਦਾ ਬਹੁਤ ਸ਼ੌਂਕ ਸੀ। ਉਨ੍ਹਾਂ ਦੇ ਘਰ 'ਚ ਇਕ ਅਜਿਹਾ ਕਮਰਾ ਵੀ ਸੀ, ਜਿਥੋਂ ਉਨ੍ਹਾਂ ਨੇ ਇਕ ਟੈਲੀਸਕੋਪ ਰੱਖਿਆ ਸੀ, ਜਿਸ ਦੇ ਜਰੀਏ ਉਹ ਗੈਲੇਕਸੀ ਦੇਖਣ ਦੀ ਕੋਸ਼ਿਸ਼ ਕਰਦੇ ਸਨ।
रूह से सजाया था सुशांत ने अपना घर ...
ਸੁਸ਼ਾਂਤ ਸਿੰਘ ਰਾਜਪੂਤ ਨੂੰ ਕਿਤਾਬਾਂ ਪੜ੍ਹਨ ਦਾ ਕਾਫ਼ੀ ਸ਼ੌਂਕ ਸੀ। ਉਨ੍ਹਾਂ ਦੇ ਸਟੱਡੀ ਰੂਮ 'ਚ ਬਹੁਤ ਸਾਰੀਆਂ ਕਿਤਾਬਾਂ ਦਾ ਕਲੈਕਸ਼ਨ ਸੀ। ਉਨ੍ਹਾਂ ਕਿਤਾਬਾਂ ਨੂੰ ਸੁਸ਼ਾਂਤ ਵਿਹਲੇ ਸਮੇਂ 'ਚ ਪੜ੍ਹਦੇ ਹੁੰਦੇ ਸਨ।
Sushant Singh Rajput himself decorated his dream home! Click here ...
ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਇਕ ਗਿਟਾਰ ਵੀ ਹੈ, ਜਿਸ ਨੂੰ ਉਹ ਵਜਾਉਂਦੇ ਸਨ। ਹਾਲਾਂਕਿ ਉਹ ਗਿਟਾਰ ਵਜਾਉਣ 'ਚ ਬਹੁਤੇ ਮਾਹਿਰ ਨਹੀਂ ਸਨ ਪਰ ਫ਼ਿਰ ਵੀ ਉਨ੍ਹਾਂ ਨੂੰ ਕਾਫੀ ਸ਼ੌਂਕ ਸੀ। ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਸੁਸ਼ਾਂਤ ਸਿੰਘ ਨੇ ਗਿਟਾਰ ਵੀ ਰੱਖਿਆ ਸੀ।
Sushant Singh Rajput House Photos Actor Decorated House Itself See ...
ਸੁਸ਼ਾਂਤ ਨੇ ਆਪਣੇ ਬੈੱਡਰੂਮ ਨੂੰ ਵੀ ਚੰਗੇ ਤਰੀਕੇ ਨਾਲ ਸਜਾ ਕੇ ਰੱਖਿਆ ਸੀ। ਉਨ੍ਹਾਂ ਦੇ ਰੂਮ 'ਚ ਇਕ ਪ੍ਰੋਜੈਕਟ ਵੀ ਰੱਖਿਆ ਸੀ, ਜਿਸ ਦੇ ਜਰੀਏ ਉਹ ਫ਼ਿਲਮਾਂ, ਕਾਰਟੂਨ ਟੈਲੀਵਿਜ਼ਨ ਸ਼ੋਅ ਦੇਖਿਆ ਕਰਦੇ ਸਨ। ਕਿਉਂਕਿ ਉਨ੍ਹਾਂ ਨੂੰ ਵੱਡੇ ਪਰਦੇ 'ਤੇ ਹੀ ਦੇਖਣਾ ਪਸੰਦ ਸੀ।
Sushant Singh Rajput House Photos Actor Decorated House Itself See ...


sunita

Content Editor

Related News