ਸੁਸ਼ਾਂਤ ਸਿੰਘ ਰਾਜਪੂਤ ਦੀ ਬਰਸੀ ’ਤੇ ਭਾਵੁਕ ਹੋਏ ਪ੍ਰਸ਼ੰਸਕ, ਅਜੇ ਵੀ ਇਨਸਾਫ਼ ਦੀ ਕਰ ਰਹੇ ਨੇ ਉਡੀਕ

Monday, Jun 14, 2021 - 07:13 PM (IST)

ਸੁਸ਼ਾਂਤ ਸਿੰਘ ਰਾਜਪੂਤ ਦੀ ਬਰਸੀ ’ਤੇ ਭਾਵੁਕ ਹੋਏ ਪ੍ਰਸ਼ੰਸਕ, ਅਜੇ ਵੀ ਇਨਸਾਫ਼ ਦੀ ਕਰ ਰਹੇ ਨੇ ਉਡੀਕ

ਮੁੰਬਈ (ਬਿਊਰੋ)– ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਅੱਜ ਇਕ ਸਾਲ ਪੂਰਾ ਹੋ ਗਿਆ ਹੈ। ਸੁਸ਼ਾਂਤ ਦਾ ਜਾਣਾ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਸਦਮੇ ਵਰਗਾ ਸੀ। ਉਹ ਅਜੇ ਵੀ ਇਹ ਕਬੂਲ ਕਰਨ ’ਚ ਅਸਮਰੱਥ ਹਨ ਕਿ ਸੁਸ਼ਾਂਤ ਸਾਡੇ ਵਿਚਾਲੇ ਨਹੀਂ ਹੈ। ਪਿਛਲੇ ਸਾਲ 14 ਜੂਨ ਨੂੰ ਅਦਾਕਾਰ ਦੀ ਲਾਸ਼ ਉਸ ਦੇ ਮੁੰਬਈ ਦੇ ਫਲੈਟ ’ਤੇ ਸ਼ੱਕੀ ਹਾਲਤ ’ਚ ਮਿਲੀ ਸੀ।

ਇਸ ਤੋਂ ਬਾਅਦ ਇਹ ਖ਼ੁਲਾਸਾ ਹੋਇਆ ਕਿ ਉਹ ਨਸ਼ੇ ਕਰਦਾ ਸੀ ਤੇ ਡਿਪਰਪੈਸ਼ਨ ਦਾ ਸ਼ਿਕਾਰ ਸੀ। ਹਾਲਾਂਕਿ ਉਸ ਦੇ ਪ੍ਰਸ਼ੰਸਕ ਇਸ ਤੱਥ ਨੂੰ ਮੰਨਣ ਲਈ ਤਿਆਰ ਨਹੀਂ ਸਨ। ਸੁਸ਼ਾਂਤ ਦੇ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਉਸ ਦੀ ਹੱਤਿਆ ਕੀਤੀ ਗਈ ਸੀ ਤੇ ਅੱਜ ਤਕ ਪੁਲਸ, ਸੀ. ਬੀ. ਆਈ. ਇਸ ਸੱਚਾਈ ਦਾ ਪਤਾ ਨਹੀਂ ਲਗਾ ਸਕੀ ਹੈ ਕਿ ਉਸ ਦੀ ਮੌਤ ਦਾ ਕਾਰਨ ਕੌਣ ਸੀ।

ਸੀ. ਬੀ. ਆਈ. ਜੋ ਇਸ ਕੇਸ ਦੀ ਜਾਂਚ ’ਚ ਸ਼ਾਮਲ ਹੈ, ਨੇ ਆਪਣੀ ਇਕ ਰਿਪੋਰਟ ਤਿਆਰ ਕੀਤੀ ਸੀ ਪਰ ਉਹ ਅਜੇ ਕਿਸੇ ਨਤੀਜੇ ’ਤੇ ਨਹੀਂ ਪਹੁੰਚੀ। ਅਜਿਹੀ ਸਥਿਤੀ ’ਚ ਸੁਸ਼ਾਂਤ ਦੀ ਪਹਿਲੀ ਵਰ੍ਹੇਗੰਢ ’ਤੇ ਉਨ੍ਹਾਂ ਦੇ ਪ੍ਰਸ਼ੰਸਕ ਇਕ ਵਾਰ ਫਿਰ ਭਾਵੁਕ ਹੋ ਗਏ ਹਨ।

ਪ੍ਰਸ਼ੰਸਕਾਂ ਦੇ ਨਾਲ ਬਾਲੀਵੁੱਡ ਤੇ ਟੀ. ਵੀ. ਦੇ ਸੁਸ਼ਾਂਤ ਦੇ ਦੋਸਤ ਵੀ ਉਨ੍ਹਾਂ ਨੂੰ ਨਮ ਅੱਖਾਂ ਨਾਲ ਯਾਦ ਕਰ ਰਹੇ ਹਨ। ਅਦਾਕਾਰ ਮਨੋਜ ਬਾਜਪੇਈ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਅਜੇ ਵੀ ਵਿਸ਼ਵਾਸ ਨਹੀਂ ਹੁੰਦਾ ਕਿ ਸੁਸ਼ਾਂਤ ਹੁਣ ਨਹੀਂ ਹੈ। ਫ਼ਿਲਮ ‘ਸੋਨਚਿੜੀਆ’ ’ਚ ਇਕੱਠੇ ਕੰਮ ਕਰਨ ਤੋਂ ਬਾਅਦ ਉਨ੍ਹਾਂ ਕੋਲ ਸੁਸ਼ਾਂਤ ਦੀਆਂ ਬਹੁਤ ਯਾਦਾਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News