ਸੁਸ਼ਾਂਤ ਦੀ ਪੋਸਟਮਾਰਟਮ ਰਿਪੋਰਟ ''ਤੇ AIIMS ਨੇ ਚੁੱਕੇ ਸਵਾਲ! ਹੁਣ ਕਤਲ ਦੇ ਐਂਗਲ ਨਾਲ ਹੋਵੇਗੀ ਜਾਂਚ
Wednesday, Aug 26, 2020 - 03:09 PM (IST)

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਰਾਜਧਾਨੀ ਦਿੱਲੀ ਦੇ ਏਮਜ਼ (ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼) ਵਿਚ ਫੋਰੈਂਸਿਕ ਜਾਂਚ ਟੀਮ ਦੇ ਮੁਖੀ ਡਾਕਟਰ ਸੁਧੀਰ ਗੁਪਤਾ ਨੇ ਕਿਹਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਪੋਸਟ ਮਾਰਟਮ ਰਿਪੋਰਟ 'ਚ ਬਹੁਤ ਸਾਰੀਆਂ ਚੀਜ਼ਾਂ ਅਧੂਰੀਆਂ ਹਨ। ਹੁਣ ਕਤਲ ਦੇ ਐਂਗਲ ਤੋਂ ਜਾਂਚ ਹੋਣੀ ਚਾਹੀਦੀ ਹੈ। ਸੁਸ਼ਾਤ ਦੀ ਲਾਸ਼ ਦਾ ਪੋਸਟ ਮਾਰਟਮ ਮੁੰਬਈ ਦੇ ਕੂਪਰ ਹਸਪਤਾਲ 'ਚ ਕੀਤਾ ਗਿਆ।
ਡਾ. ਸੁਧੀਰ ਗੁਪਤਾ ਨੇ ਕਿਹਾ ਹੈ ਕਿ ਸਾਨੂੰ ਮੈਡੀਕਲ ਮੌਤ ਜਾਂਚ ਲਈ ਲੋੜੀਂਦੀ ਜਾਣਕਾਰੀ ਦੀ ਜ਼ਰੂਰਤ ਹੈ, ਜਿਹੜੀ ਕਿ ਅਸੀਂ ਮੁੰਬਈ ਦੀ ਸਥਾਨਕ ਟੀਮ ਰਾਹੀਂ ਕੂਪਰ ਹਸਪਤਾਲ ਤੋਂ ਮੰਗੀ ਹੈ। ਸੀ. ਬੀ. ਆਈ. ਨੇ ਏਮਜ਼ ਤੋਂ ਸੁਸ਼ਾਂਤ ਦੀ ਪੋਸਟਮਾਰਟਮ ਰਿਪੋਰਟ ਤੇ ਆਟੋਪਸੀ ਰਿਪੋਰਟ ਦੀ ਪੜਤਾਲ ਕਰਦਿਆਂ ਇਸ ਬਾਰੇ ਆਪਣੀ ਰਾਏ ਮੰਗੀ।
ਇਸ ਤੋਂ ਪਹਿਲਾਂ ਡਾਕਟਰ ਸੁਧੀਰ ਗੁਪਤਾ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕਤਲ ਤੋਂ ਇਲਾਵਾ ਅਸੀਂ ਸਾਰੇ ਸੰਭਾਵਿਤ ਐਂਗਲ ਤੋਂ ਜਾਂਚ ਕਰਾਂਗੇ। ਸਾਡੀ ਟੀਮ ਸੁਸ਼ਾਂਤ ਦੇ ਸਰੀਰ 'ਤੇ ਸੱਟਾਂ ਦੇ ਪੈਟਰਨ ਦਾ ਵਿਸ਼ਲੇਸ਼ਣ ਕਰੇਗੀ ਤੇ ਉਨ੍ਹਾਂ ਨੂੰ ਸਥਿਤੀਆਂ ਦੇ ਸਬੂਤ ਨਾਲ ਮਿਲਾਂਵੇਗੀ। ਰਾਜਪੂਤ ਨੂੰ ਦਿੱਤੇ ਗਏ ਐਂਟੀ-ਡਿਪਰੇਸੈਂਟਸ ਦਾ ਵਿਸ਼ਲੇਸ਼ਣ ਵੀ ਏਮਜ਼ ਲੈਬਾਰਟਰੀ 'ਚ ਕੀਤਾ ਜਾਵੇਗਾ।