ਸੁਸ਼ਾਂਤ ਸਿੰਘ ਰਾਜਪੂਤ ਨਾਲ ਹੀ ਨਹੀਂ ਸਗੋਂ ਰੀਆ ਚੱਕਰਵਰਤੀ ਦਾ ਨਾਂ ਇਨ੍ਹਾਂ ਸਿਤਾਰਿਆਂ ਨਾਲ ਵੀ ਜੁੜਿਆ

07/01/2022 11:18:34 AM

ਬਾਲੀਵੁੱਡ ਡੈਸਕ: ਬਾਲੀਵੁੱਡ ਅਦਾਕਾਰਾ ਰੀਆ ਆਪਣੇ ਕਰੀਅਰ ’ਚ ਹੁਣ ਤੱਕ ‘ਜਲੇਬੀ’, ‘ਚਿਹਰੇ’ ਅਤੇ ‘ਸੋਨਾਲੀ’ ਵਰਗੀਆਂ ਕਈ ਫ਼ਿਲਮਾਂ ਦਾ ਹਿੱਸਾ ਰਹਿ ਚੁੱਕੀ ਹੈ। ਅਦਾਕਾਰਾ ਆਪਣੇ ਪ੍ਰੋਫ਼ੈਸ਼ਨਲ ਕਰੀਅਰ ਦੇ ਨਾਲ ਨਿੱਜੀ ਲਾਈਫ਼ ਨੂੰ ਲੈ ਕੇ ਵੀ ਚਰਚਾ ’ਚ ਰਹਿੰਦੀ ਹੈ। ਸੁਸ਼ਾਂਤ ਸਿੰਘ ਰਾਜਪੂਤ ਨਾਲ ਰਿਲੇਸ਼ਨਸ਼ਿਪ ’ਚ ਆਉਣ ਤੋਂ ਪਹਿਲਾਂ ਰੀਆ ਚੱਕਰਵਰਤੀ ਦਾ ਨਾਂ ਬਾਲੀਵੁੱਡ ਦੇ ਕਈ ਸਿਤਾਰਿਆਂ ਨਾਲ ਜੁੜਿਆ ਸੀ।

ਇਹ  ਵੀ ਪੜ੍ਹੋ : ACCIDENT: KGF ਐਕਟਰ ਅਵਿਨਾਸ਼ ਦੀ ਕਾਰ ਨੂੰ ਟਰੱਕ ਨੇ ਟੱਕਰ ਮਾਰੀ, ਵਾਲ ਵਾਲ ਬਚੀ ਜਾਨ

ਸਾਲ 2017 ’ਚ ਰੀਆ ਚੱਕਰਵਰਤੀ ਹਰਸ਼ਵਰਧਨ ਕਪੂਰ ਨਾਲ ਆਪਣੇ ਨੂੰ ਲੈ ਕੇ ਸੁਰਖੀਆਂ ’ਚ ਆਉਣ ਲੱਗੀ। ਅਨਿਲ ਕਪੂਰ ਦਾ ਪੁੱਤਰ ਹਰਸ਼ਵਰਧਨ ਕਪੂਰ ਨੂੰ ਸਿਰਫ਼ ਰੀਆ ਦੇ ਜਨਮਦਿਨ ਮੌਕੇ ਨਹੀਂ ਸਗੋਂ ਕਈ ਮੌਕੇ ਇਕੱਠੇ ਦੇਖਿਆ ਗਿਆ ਸੀ।ਸਾਰਾ ਅਲੀ ਖ਼ਾਨ ਨਾਲ ਹਰਸ਼ਵਰਧਨ ਦੀ ਵਧਦੀ ਨੇੜਤਾ ਤੋਂ ਬਾਅਦ ਅਦਾਕਾਰਾ ਅਤੇ ਹਰਸ਼ਵਰਧਨ ਵੱਖ ਹੋ ਗਏ।

PunjabKesari

ਮਹੇਸ਼ ਭੱਟ ਨਾਲ ਵੀ ਰੀਆ ਅਕਸਰ ਚਰਚਾ ’ਚ ਰਹੀ ਹੈ। ਕਈ ਵਾਰ ਉਨ੍ਹਾਂ ਨੂੰ ਇਕ ਜੋੜੇ ਵਜੋਂ ਲੇਬਲ ਕੀਤਾ ਜਾਂਦਾ ਸੀ। ਮਹੇਸ਼ ਭੱਟ ਦੇ ਨਾਲ ਰੀਆ ਦੀ ਤਸਵੀਰ ਸਾਹਮਣੇ ਆਈ ਸੀ, ਜਿਸ ’ਚ ਮਹੇਸ਼ ਭੱਟ ਰੀਆ ਦੇ ਮੋਢੇ ’ਤੇ ਸਿਰ ਝੁਕਾਉਂਦੇ ਨਜ਼ਰ ਆ ਰਹੇ ਸਨ। ਰੀਆ ਅਤੇ ਮਹੇਸ਼ ਦੋਵਾਂ ਨੇ ਅਜਿਹੇ ਕਿਸੇ ਵੀ ਸਮੀਕਰਨ ਤੋਂ ਇਨਕਾਰ ਕੀਤਾ ਸੀ। ਰੀਆ ਨੇ ਆਪਣੀ ਜ਼ਿੰਦਗੀ ’ਚ ਉਨ੍ਹਾਂ ਨੂੰ ‘ਫ਼ਾਦਰ ਫ਼ਿਗਰ’ ਵੀ ਕਿਹਾ ਸੀ।

PunjabKesari

ਹਾਲਾਂਕਿ, ਸੁਸ਼ਾਂਤ ਸਿੰਘ ਰਾਜਪੂਤ ਅਤੇ ਰੀਆ ਚੱਕਰਵਰਤੀ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਜਨਤਕ ਨਹੀਂ ਕੀਤਾ। ਸੁਸ਼ਾਂਤ ਸਿੰਘ ਦੀ ਮੌਤ ਤੋਂ ਪਹਿਲਾਂ ਵੀ ਪੂਰੀ ਦੁਨੀਆ ਨੂੰ ਇਸ ਰਿਸ਼ਤੇ ਬਾਰੇ ਜ਼ਿਆਦਾ ਪਤਾ ਨਹੀਂ ਸੀ। ਸੁਸ਼ਾਂਤ ਦੀ ਮੌਤ ਤੋਂ ਬਾਅਦ ਰੀਆ ਨੇ ਆਪਣੇ ਰਿਸ਼ਤੇ ਨੂੰ ਦੁਨੀਆ ਸਾਹਮਣੇ ਲਿਆਉਦਾ ਸੀ। ਸੁਸ਼ਾਂਤ ਦੇ ਪਰਿਵਾਰ ਨੇ ਹੁਣ ਰੀਆ ਚੱਕਰਵਰਤੀ ਖਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰਵਾਇਆ ਹੈ। ਰਿਆ ਚੱਕਰਵਰਤੀ ਫ਼ਿਲਹਾਲ ਜ਼ਮਾਨਤ ’ਤੇ ਹੈ।

PunjabKesari

ਇਹ  ਵੀ ਪੜ੍ਹੋ : ਪਾਕਿਸਤਾਨੀ ਅਦਾਕਾਰਾ ਨੇ ਆਲੀਆ ਨੂੰ ਕੀਤਾ ਸਪੋਰਟ, ਕਿਹਾ- ‘ਮੈਂ ਸੋਚਿਆ ਕਿ ਅਜਿਹਾ ਪਾਕਿਸਤਾਨ ’ਚ ਹੀ ਹੁੰਦਾ ਹੈ’

ਸੁਸ਼ਾਂਤ ਸਿੰਘ ਰਾਜਪੂਤ ਘਟਨਾ ਦੇ ਬਾਅਦ ਆਦਿਤਿਆ ਰਾਏ ਕਪੂਰ ਅਤੇ ਰੀਆ ਚੱਕਰਵਰਤੀ ਦੀਆਂ ਤਸਵੀਰਾਂ ਸਾਹਮਣੇ ਆਇਆ ਹਨ। ਕਈ ਖ਼ਬਰਾਂ ਹਨ ਜੋ ਉਨ੍ਹਾਂ ਦੇ ਡੇਟਿੰਗ ਨੂੰ ਲੈ ਕੇ ਗੱਲ ਕਰ ਰਹੀਆਂ ਹਨ। ਸੁਸ਼ਾਂਤ ਸਿੰਘ ਰਾਤਪੂਤ ਨਾਲ ਜੋ ਹੋਇਆ  ਉਸ ਤੋਂ ਬਾਅਦ ਅਦਾਕਾਰਾ ਰੀਆ ਚੱਕਰਵਰਤੀ ਨੂੰ ਪ੍ਰਸ਼ੰਸਕਾਂ ਨੇ ਕਾਫ਼ੀ ਟ੍ਰੋਲ ਕੀਤਾ।

PunjabKesari


Anuradha

Content Editor

Related News