ਕੈਲੀਫੋਰਨੀਆ ''ਚ ਲੱਗੇ ਸੁਸ਼ਾਂਤ ਸਿੰਘ ਰਾਜਪੂਤ ਦੇ ਜਸਟਿਸ ਲਈ ਬੋਰਡ, ਭੈਣ ਨੇ ਸਾਂਝੀ ਕੀਤੀ ਵੀਡੀਓ
Saturday, Aug 08, 2020 - 11:47 AM (IST)

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ 'ਚ ਜਾਂਚ ਅੱਗੇ ਵੱਧ ਰਹੀ ਹੈ। ਉਨ੍ਹਾਂ ਦੇ ਪ੍ਰਸ਼ੰਸਕ ਅਤੇ ਦੇਸ਼ ਦੀ ਜਨਤਾ ਸੁਸ਼ਾਂਤ ਨੂੰ ਨਿਆਂ ਦਿਵਾਉਣ ਦੀ ਮੰਗ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਹਰ ਰੋਜ਼ ਕਈ ਅਜਿਹੇ ਹੈਸ਼ਟੈਗ ਟਰੈਂਡ ਹੋ ਰਹੇ ਹਨ, ਜਿਸ 'ਚ ਸੁਸ਼ਾਂਤ ਸਿੰਘ ਰਾਜਪੂਤ ਨੂੰ ਨਿਆਂ ਦਿਵਾਉਣ ਦੀ ਮੰਗ ਕੀਤੀ ਜਾਂਦੀ ਹੈ। ਖ਼ਾਸ ਗੱਲ ਇਹ ਹੈ ਕਿ ਮੰਗ ਸਿਰਫ਼ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ 'ਚ ਵੀ ਸੁਸ਼ਾਂਤ ਸਿੰਘ ਦੇ ਚਾਹੁਣ ਵਾਲੇ ਇਸ ਦੀ ਮੰਗ ਕਰ ਰਹੇ ਹਨ। ਇਸ ਦਾ ਮਤਲਬ ਹੈ ਕਿ ਉਨ੍ਹਾਂ ਦੀ ਭੈਣ ਸ਼ਵੇਤਾ ਸਿੰਘ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਅਤੇ ਤਸਵੀਰਾਂ, ਜੋ ਦੱਸਦੇ ਹਨ ਕਿ ਅਦਾਕਾਰ ਨੂੰ ਜਸਟਿਸ ਦਿਵਾਉਣ ਦੀ ਮੰਗ ਬਾਹਰ ਵੀ ਹੈ।
ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਭਰਾ ਦੇ ਖ਼ੁਦਕੁਸ਼ੀ ਕਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹੈ। ਉਹ ਲਗਾਤਾਰ ਸੁਸ਼ਾਂਤ ਨੂੰ ਨਿਆਂ ਦਿਵਾਉਣ ਤੇ ਕੇਸ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕਰ ਰਹੀ ਹੈ। ਉਨ੍ਹਾਂ ਨੇ ਵੀਡੀਓ ਅਤੇ ਤਸਵੀਰ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਦੇ ਕੈਲੀਫੋਰਨੀਆ ਦਾ ਹੋਣ ਦਾਅਵਾ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਸੜਕ ਕਿਨਾਰੇ ਲੱਗੇ ਬੋਰਡਜ਼ 'ਚ ਸੁਸ਼ਾਂਤ ਸਿੰਘ ਰਾਜਪੂਤ ਦੀ ਤਸਵੀਰ ਲੱਗੀ ਹੈ, ਜਿਨ੍ਹਾਂ 'ਚ ਲਿਖਿਆ ਗਿਆ ਹੈ- #Justice For Sushant Singh Rajput। ਨਾਲ ਹੀ ਉਨ੍ਹਾਂ ਦਾ ਬਰਥ ਯੀਅਰ ਤੇ 2020 ਵੀ ਲਿਖਿਆ ਗਿਆ ਹੈ।