ਸੁਸ਼ਾਂਤ ਮਾਮਲੇ ''ਚ ਸਵਾਲਾਂ ਦੇ ਘੇਰੇ ''ਚ ਫਸੀ NCB, ਦੀਪੇਸ਼ ਸਾਵੰਤ ਨੇ ਦਰਜ ਕਰਵਾਈ ਪਟੀਸ਼ਨ
Wednesday, Oct 21, 2020 - 01:02 PM (IST)
ਨਵੀਂ ਦਿੱਲੀ (ਬਿਊਰੋ) — ਦਿੱਗਜ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਸਾਬਕਾ ਘਰੇਲੂ ਸਹਾਇਕ ਦੀਪੇਸ਼ ਸਾਵੰਤ ਨੇ ਮੁੰਬਈ ਉੱਚ ਅਦਾਲਤ 'ਚ ਇਕ ਪਟੀਸ਼ਨ ਦਾਇਰ ਕਰਕੇ ਦੋਸ਼ ਲਾਇਆ ਹੈ ਕਿ ਐੱਨ. ਸੀ. ਬੀ. ਨੇ ਸਥਾਨਕ ਅਦਾਲਤ 'ਚ ਪੇਸ਼ ਕਰਨ ਤੋਂ ਪਹਿਲਾਂ ਉਸ ਨੂੰ ਅਵੈਧ ਰੂਪ ਤੋਂ ਰਿਹਾਸਤ 'ਚ ਰੱਖਿਆ। ਸਾਵੰਤ ਨੇ ਇਸ ਮਹੀਨੇ ਦਾਇਰ ਆਪਣੀ ਸ਼ਿਕਾਇਤ 'ਚ ਐੱਨ. ਸੀ. ਬੀ. ਤੋਂ 10 ਲੱਖ ਰੁਪਏ ਦੇ ਮੁਆਵਜੇ ਦੀ ਵੀ ਮੰਗ ਕੀਤੀ ਹੈ।
ਇਹ ਬੈਂਚ ਸੋਮਵਾਰ ਨੂੰ ਜਸਟਿਸ ਐੱਸ. ਐੱਸ. ਸ਼ਿੰਦੇ ਅਤੇ ਜਸਟਿਸ ਐੱਮ. ਐੱਸ. ਕਾਰਨਿਕ ਦੇ ਬੈਂਚ ਅੱਗੇ ਸੁਣਵਾਈ ਲਈ ਆਇਆ, ਜਿਸ ਨੇ ਇਸ ਨੂੰ 6 ਨਵੰਬਰ ਨੂੰ ਸੁਣਵਾਈ ਲਈ ਸੂਚੀਬੱਧ ਕਰਨ ਦੇ ਨਿਰਦੇਸ਼ ਦਿੱਤੇ। ਸਾਵੰਤ 'ਤੇ ਕਥਿਤ ਤੌਰ 'ਤੇ ਸੁਸ਼ਾਂਤ ਨੂੰ ਨਸ਼ੀਲੇ ਪਦਾਰਥ ਸਪਲਾਈ ਕਰਨ ਦਾ ਦੋਸ਼ ਹੈ। ਉਸ 'ਤੇ ਐੱਨ. ਡੀ. ਪੀ. ਸੀ. ਦੇ ਤਹਿਤ ਦੋਸ਼ ਲਾਏ ਗਏ ਹਨ।
ਫ਼ਿਲਹਾਲ ਜ਼ਮਾਨਤ 'ਤੇ ਚੱਲ ਰਹੇ ਸਾਵੰਤ ਨੇ ਆਪਣੀ ਪਟੀਸ਼ਨ 'ਚ ਐੱਨ. ਸੀ. ਬੀ. ਅਫ਼ਸਰਾਂ ਵਲੋਂ ਉਸ ਦੇ ਮੌਲਿਕ ਅਧਿਕਾਰਾਂ ਦਾ ਉਲੰਘਨ ਕਰਨ ਦਾ ਦੋਸ਼ ਲਾਇਆ ਹੈ, ਜੋ ਉਸ ਨੂੰ ਹਿਰਾਸਤ 'ਚ ਲਏ ਜਾਣ ਦੇ 24 ਘੰਟਿਆਂ ਅੰਦਰ ਮੈਟਰੋਪੋਲੀਟਨ ਮੈਜਿਸਟਰੇਟ ਦੀ ਅਦਾਲਤ 'ਚ ਪੇਸ਼ ਕਰਨ 'ਚ ਅਸਫ਼ਲ ਰਿਹਾ। ਪਟੀਸ਼ਨ ਮੁਤਾਬਕ, ਐੱਨ. ਸੀ. ਬੀ. ਨੇ ਸਾਵੰਤ ਨੂੰ ਉਸ ਦੇ ਉਪਨਗਰ ਚੈਂਬਰ ਘਰ ਤੋਂ 4 ਸਤੰਬਰ ਨੂੰ ਰਾਤ ਕਰੀਬ 10 ਵਜੇ ਰਿਹਾਸਤ 'ਚ ਲਿਆ ਪਰ ਉਸ ਨੂੰ ਕਰੀਬ 36 ਘੰਟਿਆਂ ਬਾਅਦ 6 ਸਤੰਬਰ ਨੂੰ ਮੈਜਿਸਟਰੇਟ ਦੇ ਸਾਹਮਣੇ ਪੈਸ਼ ਕੀਤਾ ਗਿਆ।
ਦੱਸਣਯੋਗ ਹੈ ਕਿ ਯਾਚਿਕਾ 'ਚ ਦੋਸ਼ ਲਾਇਆ ਹੈ ਕਿ ਐੱਨ. ਸੀ. ਬੀ. ਨੇ ਗਲਤ ਤਰੀਕੇ ਨਾਲ ਇਹ ਦਰਜ ਕੀਤਾ ਕਿ ਉਸ ਨੂੰ 5 ਸਤੰਬਰ ਰਾਤ 8 ਵਜੇ ਗ੍ਰਿਫ਼ਤਾਰ ਕੀਤਾ ਗਿਆ। ਮੁਆਵਜੇ ਤੋਂ ਇਲਾਵਾ ਪਟੀਸ਼ਨ 'ਚ ਸਬੰਧਿਤ ਐੱਨ. ਸੀ. ਬੀ. ਅਧਿਕਾਰੀਆਂ ਖ਼ਿਲਾਫ਼ ਉੱਚਿਤ ਕਾਰਵਾਈ ਦੀ ਵੀ ਮੰਗ ਕੀਤੀ ਗਈ ਹੈ।