ਸੁਸ਼ਾਂਤ ਰਾਜਪੂਤ ਚਰਿਤਰਹੀਣ ਅਭਿਨੇਤਾ, ਜੋ ਨਾਕਾਮੀ ਬਰਦਾਸ਼ਤ ਨਹੀਂ ਕਰ ਸਕਿਆ !

Tuesday, Oct 06, 2020 - 12:02 PM (IST)

ਸੁਸ਼ਾਂਤ ਰਾਜਪੂਤ ਚਰਿਤਰਹੀਣ ਅਭਿਨੇਤਾ, ਜੋ ਨਾਕਾਮੀ ਬਰਦਾਸ਼ਤ ਨਹੀਂ ਕਰ ਸਕਿਆ !

ਮੁੰਬਈ(ਇੰਟ, ਭਾਸ਼ਾ)- ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਦੇ ਸੰਪਾਦਨ 'ਚ ਨਿਕਲਣ ਵਾਲੇ ਪਾਰਟੀ ਦੇ ਮੁੱਖ ਪੱਤਰ 'ਸਾਮਨਾ' ਵਿਚ ਸੁਸ਼ਾਂਤ ਸਿੰਘ ਰਾਜਪੂਤ 'ਤੇ ਟਿਪਣੀ ਨੇ ਨਵੇਂ ਸਿਰੇ ਤੋਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ।ਏਮਸ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਇਸ 'ਚ ਲਿਖਿਆ ਹੈ ਕਿ ਸੀ.ਬੀ.ਆਈ. ਜਾਂਚ ਵਿਚ ਪਤਾ ਲੱਗਾ ਹੈ ਕਿ ਸੁਸ਼ਾਂਤ ਇਕ ਚਰਿੱਤਰਹੀਣ ਅਤੇ ਚੰਚਲ ਕਲਾਕਾਰ ਸੀ। ਸੁਸ਼ਾਂਤ ਸਿੰਘ ਅਸਫਲਤਾ ਅਤੇ ਨਿਰਾਸ਼ਾ ਨਾਲ ਪੀੜੀਤ ਸੀ।ਜੀਵਨ 'ਚ ਅਸਫਲਤਾ ਤੋਂ ਉਹ ਖੁਦ ਨੂੰ ਸੰਭਾਲ ਨਹੀਂ ਸਕਿਆ।ਇਸੇ ਕਾਰਣ ਉਸ ਨੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ। ਫਿਰ ਇਕ ਦਿਨ ਫਾਂਸੀ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਆਰਟੀਕਲ ਵਿਚ ਪੁੱਛਿਆ ਗਿਆ ਹੈ ਕਿ ਕੀ ਹੁਣ ਅੰਨ੍ਹੇ ਭਗਤ ਸੁਸ਼ਾਂਤ ਦੀ ਮੌਤ ਦੇ ਮਾਮਲੇ ਵਿਚ ਏਮਸ ਦੀ ਰਿਪੋਰਟ ਨੂੰ ਵੀ ਰੱਦ ਕਰਨਗੇ ? ਏਮਸ ਮੈਡੀਕਲ ਬੋਰਡ ਨੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਕਤਲ ਨੂੰ ਰੱਦ ਕਰਦੇ ਹੋਏ ਇਸ ਨੂੰ ਫੰਦੇ ਨਾਲ ਲਟਕ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਦੱਸਿਆ ਸੀ।

ਇਹ ਮਹਾਰਾਸ਼ਟਰ ਦੇ ਅਕਸ ਨੂੰ ਇਸ ਘਟਨਾ ਰਾਹੀਂ ਖਰਾਬ ਕਰਨ ਦੀ ਸਾਜ਼ਿਸ਼ ਸੀ।ਮਹਾਰਾਸ਼ਟਰ ਸਰਕਾਰ ਨੂੰ ਇਸ ਸਾਜ਼ਿਸ਼ ਵਿਚ ਸ਼ਾਮਲ ਲੋਕਾਂ ਵਿਰੁੱਧ ਮਾਨਹਾਨੀ ਦਾ ਮਾਮਲਾ ਦਾਇਰ ਕਰਨਾ ਚਾਹੀਦਾ ਹੈ।'ਸਾਮਨਾ' ਵਿਚ ਅੱਗੇ ਲਿਖਿਆ ਗਿਆ ਹੈ ਕਿ ਬਿਹਾਰ ਦੀ ਪੁਲਸ ਨੇ ਦਖਲ ਕਰਨ ਦਿੱਤਾ ਹੁੰਦਾ ਤਾਂ ਸ਼ਾਇਦ ਸੁਸ਼ਾਂਤ ਅਤੇ ਉਸ ਦੇ ਪਰਿਵਾਰ ਦੀ ਰੋਜ਼ ਬੇਇਜ਼ਤੀ ਹੁੰਦੀ।
 


author

Lakhan Pal

Content Editor

Related News