ਸੁਸ਼ਾਂਤ ਰਾਜਪੂਤ ਮਾਮਲਾ : NCB ਦੇ ਦਫਤਰ ਪਹੁੰਚੀ ਰੀਆ, ਨਹੀਂ ਦਾਇਰ ਕੀਤੀ ਅਗਲੇਰੀ ਜ਼ਮਾਨਤ

09/06/2020 1:18:29 PM

ਮੁੰਬਈ(ਬਿਊਰੋ) - ਸੁਸ਼ਾਂਤ ਰਾਜਪੂਤ ਮਾਮਲੇ 'ਚ ਡਰੱਗ ਕਨੈਕਸ਼ਨ 'ਚ ਰਿਆ ਚੱਕਰਵਰਤੀ ਦੇ ਭਰਾ ਸ਼ੋਵਿਕ ਤੇ ਸੁਸ਼ਾਂਤ ਦੇ ਹਾਊਸ ਮੈਨੇਜਰ ਰਹੇ ਸੈਮੂਅਲ ਨੂੰ NCB ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਜਿਸ ਦੇ ਚਲਦਿਆਂ NCB ਦੀ ਟੀਮ ਰੀਆ ਦੇ ਘਰ ਪਹੁੰਚੀ ਤੇ ਉਸ ਨੂੰ ਸੰਮਨ ਜਾਰੀ ਕਰ ਦਿਤਾ ਹੈ।ਕਿਹਾ ਜਾ ਰਿਹਾ ਹੈ ਕਿ NCB ਦੀ ਟੀਮ ਦੇ ਨਾਲ ਮੁੰਬਈ ਪੁਲਸ ਦੀ ਮਹਿਲਾ ਪੁਲਸ ਵੀ ਹੈ। ਸੰਮਨ ਜਾਰੀ ਕਰਨ ਤੋਂ ਬਾਅਦ NCB ਨੇ ਰੀਆ ਨੂੰ ਨਾਲ ਚੱਲਣ ਤੇ ਇਕਲੇ ਆੳੇੁਣ ਦੀ ਆਪਸ਼ਨ ਦਿੱਤੀ ਸੀ ਤੇ ਹੁਣ ਰੀਆ ਚੱਕਰਵਰਤੀ NCB ਦੇ ਦਫਤਰ ਪਹੁੰਚ ਚੁੱਕੀ ਹੈ। 

 

ਕਿਆਸ ਲਗਾਈ ਜਾ ਰਹੀ ਹੈ ਕਿ ਹੁਣ ਰੀਆ ਚੱਕਰਵਰਤੀ ਦੀ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਰੀਆ ਨੇ ਅਜੇ ਤੱਕ ਕੋਈ ਵੀ ਅਗਲੇਰੀ ਜ਼ਮਾਨਤ ਅਰਜ਼ੀ ਦਾਇਰ ਨਹੀ ਹੈ। NCB ਵੱਲੋਂ ਅੱਜ ਰੀਆ ਚੱਕਰਵਰਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋ ਸਕਦਾ ਹੈ ਅੱਜ ਹੀ ਰੀਆ ਦੀ ਗ੍ਰਿਫਤਾਰ ਕੀਤਾ ਜਾਵੇ 

ਦੱਸਣਯੋਗ ਹੈ ਕਿ ਰੀਆ ਚੱਕਰਵਰਤੀ ਦੇ ਦੋ ਮੋਬਾਈਲ ਫੋਨਜ਼ ਦੀ ਡਿਟੇਲ ਮਿਲਣ ਤੋਂ ਬਾਅਦ ਏਜੰਸੀ ਐੱਨ. ਡੀ. ਪੀ. ਐੱਸ. ਕਾਨੂੰਨ ਤਹਿਤ ਇਸ ਦੀ ਜਾਂਚ ਕਰ ਰਹੀ ਹੈ। ਸੁਸ਼ਾਂਤ ਦੀ ਮੌਤ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦੀ ਜਾਂਚ ਈ. ਡੀ., ਸੀ. ਬੀ. ਆਈ. ਤੇ ਐੱਨ. ਸੀ. ਬੀ. ਵਲੋਂ ਕੀਤੀ ਜਾ ਰਹੀ ਹੈ।


Lakhan

Content Editor

Related News