ਹੁਣ ਸੁਸ਼ਾਂਤ ਸਿੰਘ ਰਾਜਪੂਤ ਦਾ ''ਡਰੀਮ ਪ੍ਰੋਜੈਕਟ'' ਹੋ ਰਿਹਾ ਹੈ ਪੂਰਾ

Saturday, Jan 09, 2021 - 03:52 PM (IST)

ਹੁਣ ਸੁਸ਼ਾਂਤ ਸਿੰਘ ਰਾਜਪੂਤ ਦਾ ''ਡਰੀਮ ਪ੍ਰੋਜੈਕਟ'' ਹੋ ਰਿਹਾ ਹੈ ਪੂਰਾ

ਮੁੰਬਈ (ਬਿਊਰੋ) : ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਹੁਣ ਇਸ ਦੁਨੀਆ 'ਚ ਨਹੀਂ ਹਨ ਪਰ ਉਨ੍ਹਾਂ ਦੇ ਪ੍ਰਸ਼ੰਸਕ ਹਾਲੇ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ ਅਤੇ ਸ਼ਰਧਾਂਜਲੀ ਦਿੰਦੇ ਹਨ। ਹੁਣ ਨਿਰਦੇਸ਼ਕ ਸੰਜੇ ਪੂਰਨ ਸਿੰਘ ਨੇ ਵੀ ਉਨ੍ਹਾਂ ਨੂੰ ਵੱਖਰੇ ਅਤੇ ਵਿਸ਼ੇਸ਼ ਰੰਗ ਨਾਲ ਸ਼ਰਧਾਂਜਲੀ ਦੇਣ ਦਾ ਫ਼ੈਸਲਾ ਕੀਤਾ ਹੈ। ਦਰਅਸਲ ਸੁਸ਼ਾਂਤ ਸਿੰਘ ਰਾਜਪੂਤ ਫ਼ਿਲਮ 'ਚੰਦਾ ਮਾਮਾ ਦੂਰ ਕੇ' 'ਚ ਨਜ਼ਰ ਆਉਣ ਵਾਲੇ ਸਨ। ਉਨ੍ਹਾਂ ਨੇ ਇਸ ਫ਼ਿਲਮ 'ਚ ਪੁਲਾੜ ਯਾਤਰੀ ਦੀ ਭੂਮਿਕਾ ਨਿਭਾਉਣੀ ਸੀ। ਹੁਣ ਫ਼ਿਲਮ ਦੇ ਨਿਰਦੇਸ਼ਕ ਸੰਜੇ ਪੂਰਨ ਸਿੰਘ ਨੇ ਕਿਹਾ ਹੈ ਕਿ ਉਹ ਦੁਬਾਰਾ ਫ਼ਿਲਮ 'ਤੇ ਕੰਮ ਕਰਨਾ ਸ਼ੁਰੂ ਕਰਨਗੇ ਅਤੇ ਇਹ ਫ਼ਿਲਮ ਸੁਸ਼ਾਂਤ ਨੂੰ ਸ਼ਰਧਾਂਜਲੀ ਵਜੋਂ ਬਣਾਈ ਜਾਵੇਗੀ। 

ਦੱਸ ਦੇਈਏ ਕਿ ਸਾਲ 2017 'ਚ ਫ਼ਿਲਮ 'ਚੰਦਾ ਮਾਮਾ ਦੂਰ ਕੇ' ਦੀ ਘੋਸ਼ਣਾ ਕੀਤੀ ਗਈ ਸੀ, ਜਿਸ ਤੋਂ ਬਾਅਦ ਸੁਸ਼ਾਂਤ ਆਪਣੀ ਭੂਮਿਕਾ ਲਈ ਨੈਸ਼ਨਲ ਏਰੋਨੋਟਿਕਸ ਅਤੇ ਸਪੇਸ ਐਡਮਿਨਿਸਟ੍ਰੇਸ਼ਨ 'ਚ ਸਿਖਲਾਈ ਲਈ ਗਏ ਸਨ। ਫ਼ਿਲਮ ਦੇ ਨਿਰਦੇਸ਼ਕ ਸੰਜੇ ਨੇ ਇੱਕ ਇੰਟਰਵਿਊ 'ਚ ਕਿਹਾ, 'ਇਹ ਫ਼ਿਲਮ ਨਿਰਭਰ ਨਹੀਂ ਹੈ ਅਤੇ ਮੈਨੂੰ ਉਮੀਦ ਹੈ ਕਿ ਮੈਂ ਇਸ ਨੂੰ ਪਰਦੇ 'ਤੇ ਉਤਾਰਨ ਦੇ ਯੋਗ ਹੋਵਾਂਗਾ। ਮੈਂ ਕਾਗਜ਼ 'ਤੇ ਲਿਖਿਆ ਹੈ, ਜੋ ਮੇਰੇ ਮਨ 'ਚ ਹੈ।' ਉਨ੍ਹਾਂ ਨੇ ਅੱਗੇ ਕਿਹਾ, 'ਮੈਂ ਇਸ 'ਤੇ ਫਿਲਹਾਲ ਕੰਮ ਸ਼ੁਰੂ ਨਹੀਂ ਕਰ ਰਿਹਾ ਕਿਉਂਕਿ ਸੁਸ਼ਾਂਤ ਨੂੰ ਬੀਤਿਆ ਇਕ ਸਾਲ ਵੀ ਨਹੀਂ ਹੋਇਆ ਹੈ ਅਤੇ ਜਦੋਂ ਵੀ ਇਹ ਫ਼ਿਲਮ ਬਣੇਗੀ ਤਾਂ ਇਹ ਸੁਸ਼ਾਂਤ ਨੂੰ ਸ਼ਰਧਾਂਜਲੀ ਹੋਵੇਗੀ। ਮੈਂ ਸੁਸ਼ਾਂਤ ਨੂੰ ਬਦਲਣ ਬਾਰੇ ਨਹੀਂ ਸੋਚ ਸਕਦਾ ਕਿਉਂਕਿ ਉਹ ਫ਼ਿਲਮ ਦੀ ਸਕ੍ਰਿਪਟ ਤੋਂ ਬਹੁਤ ਪ੍ਰਭਾਵਿਤ ਸੀ ਪਰ ਹੁਣ ਮੈਨੂੰ ਸੁਸ਼ਾਂਤ ਦੀ ਤਰ੍ਹਾਂ ਇੱਕ ਚੰਗਾ ਅਦਾਕਾਰ ਲੱਭਣਾ ਪੈਣਾ ਹੈ ਅਤੇ ਹੁਣ ਮੈਨੂੰ ਸਕ੍ਰਿਪਟ 'ਤੇ ਵੀ ਕੰਮ ਕਰਨਾ ਪੈਣਾ ਹੈ। ਬਹੁਤ ਸਾਰੇ ਲੋਕਾਂ ਨੇ ਮੈਨੂੰ ਸੁਝਾਅ ਦਿੱਤਾ ਕਿ ਮੈਂ ਇਸ ਫ਼ਿਲਮ ਨੂੰ ਇੱਕ ਵੈੱਬ ਲੜੀ 'ਚ ਬਦਲਦਾ ਪਰ ਮੈਂ ਇਸ ਨੂੰ ਫ਼ਿਲਮ ਦੇ ਤੌਰ 'ਤੇ ਬਣਾਈ ਰੱਖਣਾ ਚਾਹੁੰਦਾ ਹਾਂ। ਇਹ ਇੱਕ ਵੱਡੀ ਸਕ੍ਰੀਨ ਫ਼ਿਲਮ ਹੈ।'

Sushant Singh Rajput to undergo special training at NASA's Space & Rocket Center... Enacts the part of an astronaut in #ChandaMamaDoorKe... pic.twitter.com/W4b9BYELCE

— taran adarsh (@taran_adarsh) August 2, 2017


ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨਵਾਜ਼ੂਦੀਨ ਸਿਦੀਕੀ ਅਤੇ ਆਰ ਮਦਨ ਨਾਲ ਫ਼ਿਲਮ 'ਚ ਨਜ਼ਰ ਆਉਣ ਵਾਲੇ ਸਨ। ਫ਼ਿਲਮ 'ਚੰਦਾ ਮਾਮਾ ਦੂਰ ਕੇ' ਦੀ ਸਾਲ 2017 'ਚ ਘੋਸ਼ਣਾ ਕੀਤੀ ਗਈ ਸੀ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਭਾਰਤ ਦੇ ਪੁਲਾੜ ਯਾਤਰੀਆਂ ਨੂੰ ਉਨ੍ਹਾਂ ਦੇ ਮਿਸ਼ਨ 'ਤੇ ਫ਼ਿਲਮਾਇਆ ਜਾਵੇਗਾ। ਇਸ ਦੇ ਨਾਲ ਹੀ ਕੁਝ ਮੀਡੀਆ ਰਿਪੋਰਟਾਂ ਦਾ ਮੰਨਣਾ ਹੈ ਕਿ ਫ਼ਿਲਮ ਬਣਾਉਣ 'ਚ ਦੇਰੀ ਕਾਰਨ ਸੁਸ਼ਾਂਤ ਸਿੰਘ ਫ਼ਿਲਮ 'ਚੋਂ ਬਾਹਰ ਹੋ ਗਏ ਸੀ।

 

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

sunita

Content Editor

Related News