ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਪਹੁੰਚੀ CBI ਤੇ ਮੁੰਬਈ ਪੁਲਸ, ਰਿਕ੍ਰਿਏਟ ਕਰੇਗੀ 'ਕ੍ਰਾਈਮ ਸੀਨ'

08/24/2020 10:26:23 AM

ਮੁੰਬਈ (ਬਿਊਰੋ) : ਮੁੰਬਈ ਪੁਲਸ ਦੀ ਇੱਕ ਟੀਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਪੁੱਜੀ ਹੈ। ਇੱਥੇ ਸੀ. ਬੀ. ਆਈ. ਦੀ ਇੱਕ ਟੀਮ ਪਹਿਲਾਂ ਤੋਂ ਹੀ ਮੌਜੂਦ ਹੈ। ਇਸ ਤੋਂ ਪਹਿਲਾਂ ਕੇਂਦਰੀ ਏਜੰਸੀ ਨੇ ਕੂਪਰ ਹਸਪਤਾਲ ਤੇ ਬਾਂਦਰਾ ਪੁਲਸ ਸਟੇਸ਼ਨ ਦਾ ਦੌਰਾ ਕੀਤਾ ਤੇ ਮਰਹੂਮ ਬਾਲੀਵੁੱਡ ਅਦਾਕਾਰ ਦੇ ਫਲੈਟਮੇਟ ਸਿਧਾਰਥ ਪਿਠਾਨੀ ਤੇ ਕੁਕ ਨੀਰਜ ਤੋਂ ਪੁੱਛਗਿੱਛ ਵੀ ਕੀਤੀ ਗਈ। ਦੋਵਾਂ ਨੂੰ ਨਾਲ ਲੈ ਕੇ ਸੀ. ਬੀ. ਆਈ. ਟੀਮ ਸੁਸ਼ਾਂਤ ਦੇ ਘਰ ਆਈ ਹੈ। ਨਿਊਜ ਏਜੰਸੀ ਪੀ. ਟੀ. ਆਈ. ਮੁਤਾਬਕ ਸੀ. ਬੀ. ਆਈ. ਟੀਮ ਫਲੈਟ 'ਚ ਕ੍ਰਾਈਮ ਸੀਨ ਰੀਕ੍ਰਿਏਟ ਕਰੇਗੀ। ਕੇਂਦਰੀ ਏਜੰਸੀ ਦੀ ਟੀਮ ਇਥੇ ਫੋਰੇਂਸਿਕ ਮਾਹਿਰਾਂ ਨਾਲ ਦੁਪਹਿਰ 2.30 ਵਜੇ ਦੇ ਆਸ-ਪਾਸ ਪੁੱਜੀ। ਕੇਂਦਰੀ ਫੋਰੇਂਸਿਕ ਵਿਗਿਆਨ ਪ੍ਰਯੋਗਸ਼ਾਲਾ ਦੇ ਮਾਹਿਰਾਂ ਤੇ ਸੀਬੀਆਈ ਅਧਿਕਾਰੀ ਇੱਥੇ ਸੱਤ ਤੋਂ ਜ਼ਿਆਦਾ ਵਾਹਨਾਂ 'ਚ ਪੁੱਜੇ। ਇਸ ਦੌਰਾਨ ਸੁਸ਼ਾਂਤ ਦੇ ਰਿਸ਼ਤੇਦਾਰ ਨੀਰਜ ਕੁਮਾਰ ਸਿੰਘ ਬਬਲੂ ਨੇ ਕਿਹਾ ਕਿ ਸੀ. ਬੀ. ਆਈ. ਜਾਂਚ ਸਹੀ ਦਿਸ਼ਾ 'ਚ ਕਰ ਰਹੀ ਹੈ। ਜਾਂਚ ਦੀ ਗਤੀ ਨੂੰ ਦੇਖਦੇ ਹੋਏ, ਅਸੀਂ ਉਮੀਦ ਕਰ ਰਹੇ ਹਨ ਕਿ ਦੋਸ਼ੀ ਗ੍ਰਿਫ਼ਤਾਰ ਕੀਤੇ ਜਾਣਗੇ। 
PunjabKesari
ਦੱਸ ਦਈਏ ਕਿ ਸੀ. ਬੀ. ਆਈ. ਨੇ ਸ਼ੁੱਕਰਵਾਰ ਨੂੰ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਸੀ. ਬੀ. ਆਈ. ਨੇ ਮਾਮਲੇ ਦੀ ਜਾਂਚ ਲਈ ਕਈ ਟੀਮਾਂ ਦਾ ਗਠਨ ਕੀਤਾ ਹੈ। ਸ਼ੁੱਕਰਵਾਰ ਨੂੰ ਦੋ ਵੱਖ-ਵੱਖ ਟੀਮਾਂ ਨੇ ਸੁਸ਼ਾਂਤ ਦੇ ਘਰ ਕੰਮ ਕਰਨ ਵਾਲੇ ਦੋ ਲੋਕਾਂ ਦੇ ਬਿਆਨ ਦਰਜ ਕੀਤਾ। ਇਸ ਦੌਰਾਨ ਸੀ. ਬੀ. ਆਈ. ਦੀ ਇੱਕ ਟੀਮ ਨੇ ਨੀਰਜ ਤੋਂ ਪੁੱਛਗਿੱਛ ਕੀਤੀ। ਦੂਜੀ ਟੀਮ ਸੁਸ਼ਾਂਤ ਦੇ ਹਾਊਸ ਮੈਨੇਜਰ ਰਹੇ ਸੈਮੂਅਲ ਮਿਰਾਂਡਾ ਤੋਂ ਪੁੱਛਗਿੱਛ ਕਰਨ ਲਈ ਮਰੋਲ ਗਈ। ਨੀਰਜ ਤੇ ਮਿਰਾਂਡਾ ਤੋਂ ਸੀ. ਬੀ. ਆਈ. ਦੀ ਪੁੱਛਗਿੱਛ ਚਾਰ ਘੰਟਿਆਂ ਤੋਂ ਜ਼ਿਆਦਾ ਚਲੀ। 
PunjabKesari
ਜਾਣਕਾਰੀ ਮੁਤਾਬਕ ਸੀ. ਬੀ. ਆਈ. ਜੋਨ-9 ਸਾਬਕਾ ਡਿਪਟੀ ਕਮਿਸ਼ਨਰ ਪਰਮਜੀਤ ਦਹੀਆ ਤੋਂ ਕਰੇਗੀ। ਦਹੀਆ ਉਹੀ ਪੁਲਸ ਅਧਿਕਾਰੀ ਹਨ, ਜਿਨ੍ਹਾਂ ਨੂੰ ਫਰਵਰੀ 'ਚ ਸੁਸ਼ਾਂਤ ਦੇ ਜੀਜਾ ਓਪੀ ਸਿੰਘ ਨੇ ਸੰਦੇਸ਼ ਭੇਜ ਕੇ ਅਦਾਕਾਰ ਨੂੰ ਖ਼ਤਰੇ ਦੇ ਪ੍ਰਤੀ ਬੇਨਤੀ ਕੀਤੀ ਸੀ।


sunita

Content Editor

Related News