ਸੁਸ਼ਾਂਤ ਖ਼ੁਦਕੁਸ਼ੀ ਮਾਮਲੇ ''ਚ ਥਾਣੇ ਪੇਸ਼ ਹੋਏ ਸੰਜੇ ਲੀਲਾ ਭੰਸਾਲੀ, ਕੀਤੇ ਕਈ ਅਹਿਮ ਖ਼ੁਲਾਸੇ

07/07/2020 8:59:24 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਹਿੰਦੀ ਫ਼ਿਲਮ ਉਦਯੋਗ ਦੇ ਪ੍ਰਸਿੱਧ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਆਪਣੇ ਬਿਆਨ ਦਰਜ ਕਰਵਾਉਣ ਲਈ ਬਾਂਦਰਾ ਥਾਣੇ ਪਹੁੰਚੇ। ਭੰਸਾਲੀ ਸੋਮਵਾਰ ਦੁਪਹਿਰ 12.30 ਵਜੇ ਆਪਣੀ ਕਾਨੂੰਨੀ ਟੀਮ ਨਾਲ ਬਾਂਦਰਾ ਥਾਣੇ ਪਹੁੰਚੇ ਸਨ। ਪੁਲਸ ਨੂੰ ਜਾਣਕਾਰੀ ਮਿਲੀ ਹੈ ਕਿ ਫ਼ਿਲਮ 'ਰਾਮਲੀਲਾ' ਤੇ 'ਬਾਜੀਰਾਓ ਮਸਤਾਨੀ' ਸੁਸ਼ਾਂਤ ਨੂੰ ਆਫ਼ਰ ਕੀਤੀ ਜਾਣੀ ਸੀ ਪਰ ਪ੍ਰੋਡਕਸ਼ਨ ਹਾਊਸ ਨਾਲ ਸਮਝੌਤਾ ਕਰਕੇ ਸੁਸ਼ਾਂਤ ਇਹ ਫ਼ਿਲਮਾਂ ਨਹੀਂ ਕਰ ਸਕੇ। ਇਸ ਜਾਣਕਾਰੀ 'ਚ ਕਿੰਨੀ ਕੁ ਸੱਚਾਈ ਹੈ ਅਤੇ ਕੀ ਸੁਸ਼ਾਂਤ ਸੱਚਮੁੱਚ ਇਨ੍ਹਾਂ ਦੋਵਾਂ ਫ਼ਿਲਮਾਂ ਨੂੰ ਨਾ ਕਰ ਸਕਣ ਕਾਰਨ ਡਿਪ੍ਰੈਸ਼ਨ 'ਚ ਜਾ ਰਿਹਾ ਸੀ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਪੁਲਸ ਨੇ ਸੰਜੇ ਲੀਲਾ ਭੰਸਾਲੀ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਸੀ।
Sushant Singh Rajput death: Police record Sanjay Leela Bhansali's ...
ਇਸ ਦੇ ਨਾਲ ਹੀ ਪੁਲਸ ਭੰਸਾਲੀ ਤੋਂ ਸੁਸ਼ਾਂਤ ਦੀ ਇੰਡਸਟਰੀ ਦੇ ਲੋਕਾਂ ਨਾਲ ਸਬੰਧਾਂ ਅਤੇ ਤਣਾਅ ਬਾਰੇ ਵੀ ਪੁੱਛਗਿੱਛ ਕੀਤੀ ਤਾਂ ਜੋ ਸੁਸ਼ਾਂਤ ਦੀ ਮੌਤ ਦੇ ਮਾਮਲੇ 'ਚ ਕੋਈ ਠੋਸ ਜਾਣਕਾਰੀ ਮਿਲ ਸਕੇ। ਇਸ ਕੇਸ 'ਚ ਸੰਜੇ ਲੀਲਾ ਭੰਸਾਲੀ 29ਵਾਂ ਵਿਅਕਤੀ ਹੈ, ਜਿਸ ਦਾ ਬਿਆਨ ਦਰਜ ਕੀਤਾ ਗਿਆ ਹੈ।
Sushant death: Police record Sanjay Leela Bhansali's statement ...
ਕੁਝ ਸੂਤਰਾਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਪ੍ਰੋਡਕਸ਼ਨ ਹਾਊਸ ਨਾਲ ਸਮਝੌਤਾ ਤੋੜਨ ਤੋਂ ਬਾਅਦ ਫ਼ਿਲਮ ਉਦਯੋਗ ਦੇ ਕੁਝ ਵੱਡੇ ਲੋਕਾਂ ਨੇ ਸੁਸ਼ਾਂਤ ਨੂੰ ਬਾਹਰ ਕੱਢਣ ਦੀ ਲਗਾਤਾਰ ਕੋਸ਼ਿਸ਼ ਕੀਤੀ, ਜਿਸ ਕਾਰਨ ਸੁਸ਼ਾਂਤ ਨੂੰ ਫ਼ਿਲਮਾਂ ਲੈਣੀਆਂ ਮੁਸ਼ਕਲ ਹੋਈਆਂ ਸਨ।
Sushant Singh Rajput death: Police record Sanjay Leela Bhansali's ...
ਸੁਸ਼ਾਂਤ ਨੇ ਆਪਣੀਆਂ ਕੁਝ ਨਜ਼ਦੀਕੀ ਹੀਰੋਇਨਾਂ ਨੂੰ ਵੀ ਇਸ ਪ੍ਰੋਡਕਸ਼ਨ ਹਾਊਸ 'ਚ ਕੰਮ ਨਾ ਕਰਨ ਲਈ ਕਿਹਾ ਸੀ। ਇਸ ਲਈ ਪੁਲਸ ਸੰਜੇ ਲੀਲਾ ਭੰਸਾਲੀ ਤੋਂ ਪੁੱਛਗਿੱਛ ਕੀਤੀ ਤਾਂ ਕਿ ਪਤਾ ਲੱਗ ਸਕੇ ਕਿ ਕਿੰਨੀ ਜਾਣਕਾਰੀ ਸਹੀ ਹੈ ਤੇ ਕਿੰਨੀ ਝੂਠ ਹੈ।
Sushant Singh Rajput case: Sanjay Leela Bhansali leaves the police ...

ਦੱਸਿਆ ਜਾ ਰਿਹਾ ਹੈ ਕਿ ਜਦੋਂ ਸੁਸ਼ਾਂਤ ਨੂੰ 'ਰਾਮਲੀਲਾ' ਤੇ 'ਬਾਜੀਰਾਓ ਮਸਤਾਨੀ' ਦੀ ਪੇਸ਼ਕਸ਼ ਕੀਤੀ ਗਈ ਸੀ, ਉਦੋਂ ਸੁਸ਼ਾਂਤ ਯਸ਼ਰਾਜ ਫ਼ਿਲਮਜ਼ ਦੀ 'ਪਾਣੀ' ਫਿਲਮ 'ਤੇ ਕੰਮ ਕਰ ਰਹੇ ਸੀ, ਜੋ ਕਦੇ ਬਣ ਨਹੀਂ ਸਕੀ। ਪੁਲਸ ਇਸ ਮਾਮਲੇ 'ਚ ਫ਼ਿਲਮ 'ਪਾਣੀ' ਦੇ ਨਿਰਦੇਸ਼ਕ ਸ਼ੇਖਰ ਕਪੂਰ ਤੋਂ ਵੀ ਪੁੱਛਗਿੱਛ ਕਰੇਗੀ।


sunita

Content Editor

Related News