ਰੀਆ ਚੱਕਰਵਰਤੀ ਨੇ ਕਈ ਅਹਿਮ ਗੱਲਾਂ ਨੂੰ ਕਬੂਲਿਆ, ਕਦੇ ਵੀ ਹੋ ਸਕਦੀ ਹੈ ਗ੍ਰਿਫ਼ਤਾਰੀ
Monday, Sep 07, 2020 - 12:12 PM (IST)

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਐੱਨ. ਸੀ. ਬੀ. ਲਗਾਤਾਰ ਜਾਂਚ ਕਰ ਰਹੀ ਹੈ। ਡਰੱਗਜ਼ ਕਨੈਕਸ਼ਨ 'ਚ ਸ਼ੌਵਿਕ ਚੱਕਰਵਰਤੀ ਤੇ ਸੈਮੁਅਲ ਮਿਰਾਂਡਾ ਨੂੰ ਆਪਣੀ ਕਸੱਟਡੀ 'ਚ ਲੈਣ ਤੋਂ ਬਾਅਦ ਹੁਣ ਅਦਾਕਾਰਾ ਰੀਆ ਚੱਕਰਵਰਤੀ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। ਐਤਵਾਰ ਨੂੰ ਐੱਨ. ਸੀ. ਬੀ. ਨੇ ਰਿਆ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਰੀਆ ਨੇ ਕਈ ਅਹਿਮ ਗੱਲਾਂ ਨੂੰ ਕਬੂਲਿਆ ਹੈ। ਸੁਸ਼ਾਂਤ ਕੇਸ 'ਚ ਡਰੱਗਜ਼ ਕਨੈਕਸ਼ਨ ਦੀ ਜਾਂਚ ਲਈ ਐੱਨ. ਸੀ. ਬੀ. ਨੇ ਸਿੱਟ ਦਾ ਗੰਠਨ ਕੀਤਾ ਹੈ। ਉਥੇ ਹੀ ਸੁਸ਼ਾਂਤ ਕੇਸ 'ਚ ਸੀ. ਬੀ. ਆਈ. ਦੀ ਤਫ਼ਤੀਸ਼ ਵੀ ਜਾਰੀ ਹੈ।
ਦੱਸਿਆ ਜਾ ਰਿਹਾ ਹੈ ਕਿ ਜੈਦ, ਸ਼ੌਵਿਕ ਚੱਕਰਵਰਤੀ ਤੇ ਸੈਮੁਅਲ ਮਿਰਾਂਡਾ ਦਾ ਮੈਡੀਕਲ ਟੈਸਟ ਕਰਵਾਇਆ ਗਿਆ ਹੈ। ਤਿੰਨਾਂ ਤੋਂ ਰੀਆ ਦੇ ਸਾਹਮਣੇ ਬੈਠਾ ਪੁੱਛਗਿੱਛ ਕੀਤੀ ਜਾਵੇਗੀ। ਦੱਸ ਦਈਏ ਕਿ ਰੀਆ ਚੱਕਰਵਰਤੀ ਐੱਨ. ਸੀ. ਬੀ. ਦਫ਼ਤਰ ਪਹੁੰਚੀ ਹੈ। ਉਥੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਖ਼ਬਰਾਂ ਸਨ ਕਿ ਐਤਵਾਰ ਨੂੰ ਰੀਆ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਐਤਵਾਰ ਨੂੰ ਉਸ ਤੋਂ ਪੁੱਛਗਿੱਛ ਦਾ ਸਿਲਸਿਲਾ ਚੱਲਿਆ ਸੀ ਪਰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ। ਰੀਆ ਚੱਕਰਵਰਤੀ 'ਤੇ ਡਰੱਗਜ਼ ਖਰੀਦਣ, ਵੇਚਣ ਤੇ ਇਸਤੇਮਾਲ ਕਰਨ ਦਾ ਦੋਸ਼ ਹੈ।