ਸੰਗੀਤਕ ਧਮਾਲ ਲਈ ਮੁੜ ਤਿਆਰ ਸੁਰਜੀਤ ਭੁੱਲਰ

Sunday, Nov 03, 2024 - 03:01 PM (IST)

ਸੰਗੀਤਕ ਧਮਾਲ ਲਈ ਮੁੜ ਤਿਆਰ ਸੁਰਜੀਤ ਭੁੱਲਰ

ਜਲੰਧਰ (ਬਿਊਰੋ) : ਪੰਜਾਬੀ ਗਾਇਕੀ ਨੂੰ ਨਿਵੇਕਲੇ ਰੰਗ ਦੇਣ 'ਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਗਾਇਕ ਸੁਰਜੀਤ ਭੁੱਲਰ, ਜੋ ਅਪਣਾ ਨਵਾਂ ਗਾਣਾ 'ਬੀਹੇਵ' ਲੈ ਕੇ ਸਰੋਤਿਆ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ। ਉਨ੍ਹਾਂ ਦਾ ਇਹ ਗਾਣਾ ਜਲਦ ਵੱਖੋ-ਵੱਖ ਸੰਗੀਤਕ ਪਲੇਟਫ਼ਾਰਮ 'ਤੇ ਰਿਲੀਜ਼ ਹੋਣ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਏਪੀ ਢਿੱਲੋਂ ਦੇ ਘਰ ਫਾਈਰਿੰਗ ਮਾਮਲੇ 'ਤੇ ਕੈਨੇਡਾ ਪੁਲਸ ਦਾ ਵੱਡਾ ਬਿਆਨ, ਜਾਰੀ ਕੀਤੀ ਇਹ ਅਪਡੇਟ

'ਮਿਊਜ਼ਿਕ ਸਿਨੇ ਪ੍ਰੋਡੋਕਸ਼ਨ' ਅਤੇ 'ਰਿੱਕੀ ਤੇਜ਼ੀ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਅਵਾਜ਼ਾਂ ਸੁਰਜੀਤ ਭੁੱਲਰ ਅਤੇ ਸੁਦੇਸ਼ ਕੁਮਾਰੀ ਨੇ ਦਿੱਤੀਆਂ ਹਨ, ਜਦਕਿ ਦਾ ਸੰਗੀਤ ਜੁਆਏ ਅਤੁਲ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗਾਣੇ ਦੇ ਬੋਲ ਵਿੱਕੀ ਭੁੱਲਰ ਨੇ ਲਿਖੇ ਹਨ।

ਪਿਆਰ ਸਨੇਹ ਭਰੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦੇ ਇਸ ਖੂਬਸੂਰਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਕਾਫ਼ੀ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਕਰਨ ਬਰਾੜ ਦੁਆਰਾ ਕੀਤੀ ਗਈ ਹੈ। ਨਿਰਮਾਤਾ ਰਿੱਕੀ ਤੇਜੀ ਵੱਲੋਂ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ 'ਚ ਜਾਰੀ ਕੀਤੇ ਜਾ ਰਹੇ ਇਸ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ 'ਚ ਚਰਚੀਤ ਮਾਡਲ ਆਦਿ ਚੌਧਰੀ ਅਤੇ ਅਕਾਇਸ਼ਾ ਵਟਸ ਦੀ ਫੀਚਰਿੰਗ ਵੀ ਚਾਰ ਚੰਨ ਲਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News