ਸੁਰਿੰਦਰ ਛਿੰਦਾ ਦੀ ਹਾਲਤ ਨਾਜ਼ੁਕ, ਦੋਸਤ ਅਮਰਜੀਤ ਸਿੰਘ ਟਿੱਕਾ ਨੇ ਸਿਹਤ ਨੂੰ ਲੈ ਕੇ ਦਿੱਤੀ ਜਾਣਕਾਰੀ
Sunday, Jul 16, 2023 - 01:18 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ)– ਮਸ਼ਹੂਰ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਨੂੰ ਬੀਤੇ ਦਿਨੀਂ ਮਾਡਲ ਟਾਊਨ ਦੇ ਦੀਪ ਹਸਪਤਾਲ ਤੋਂ ਡੀ. ਐੱਮ. ਸੀ. ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਸੁਰਿੰਦਰ ਛਿੰਦਾ ਦੇ ਦੋਸਤ ਅਮਰਜੀਤ ਸਿੰਘ ਟਿੱਕਾ ਨੇ ਦੱਸਿਆ ਕਿ ਸੁਰਿੰਦਰ ਛਿੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਡਾਕਟਰਾਂ ਨੇ ਟਿੱਕਾ ਨੂੰ ਇਹ ਵੀ ਕਿਹਾ ਕਿ ਸੁਰਿੰਦਰ ਛਿੰਦਾ ਦੇ ਆਰਗਨ ਕੰਮ ਨਹੀਂ ਕਰ ਰਹੇ ਹਨ। ਉਨ੍ਹਾਂ ਦੀ ਕਿਡਨੀ ਦਾ ਡਾਇਲਾਸਿਜ਼ ਕਰਨਾ ਪੈਣਾ ਹੈ, ਜੋ ਸ਼ਾਇਦ ਉਹ ਕਰ ਵੀ ਰਹੇ ਹੋਣ। ਹਾਲਾਤ ਮਾੜੇ ਹਨ।
ਇਹ ਖ਼ਬਰ ਵੀ ਪੜ੍ਹੋ : ਹਾਲੀਵੁੱਡ ਦੀ ਸਭ ਤੋਂ ਵੱਡੀ ਹੜਤਾਲ, 1.71 ਲੱਖ ਲੇਖਕਾਂ-ਅਦਾਕਾਰਾਂ ਨੇ ਕੀਤਾ ਕੰਮ ਬੰਦ, ਜਾਣੋ ਕੀ ਹੈ ਵਜ੍ਹਾ
ਟਿੱਕਾ ਨੇ ਕਿਹਾ ਕਿ ਸੁਰਿੰਦਰ ਛਿੰਦਾ ਪੰਜਾਬ ਦਾ ਇਕਲੌਤਾ ਅਜਿਹਾ ਕਲਾਕਾਰ ਹੈ, ਜਿਸ ਨੇ ਆਪਣੀ ਹਿੱਕ ਦੇ ਜ਼ੋਰ ਨਾਲ ਪੰਜਾਬ ਨੂੰ ਗਾਇਆ। ਸਾਰੀ ਦੁਨੀਆ ਦੇ ਪ੍ਰਸ਼ੰਸਕ ਛਿੰਦਾ ਲਈ ਅਰਦਾਸਾਂ ਕਰ ਰਹੇ ਹਨ ਤਾਂ ਕਿ ਉਹ ਜਲਦ ਸਿਹਤਯਾਬ ਹੋ ਕੇ ਘਰ ਜਾਣ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਸਕਣ।
ਦੱਸ ਦੇਈਏ ਕਿ ਸੁਰਿੰਦਰ ਛਿੰਦਾ ਦਾ ਇਲਾਜ ਡੀ. ਐੱਮ. ਸੀ. ਹਸਪਤਾਲ ’ਚ ਚੱਲ ਰਿਹਾ ਹੈ। ਹੰਸ ਰਾਜ ਹੰਸ ਵੀ ਸਿੱਧੇ ਤੌਰ ’ਤੇ ਡੀ. ਐੱਮ. ਸੀ. ਦੀ ਮੈਨੇਜਮੈਂਟ ਨਾਲ ਛਿੰਦਾ ਦੀ ਸਿਹਤ ਨੂੰ ਲੈ ਕੇ ਸੰਪਰਕ ਕਰ ਰਹੇ ਹਨ ਤੇ ਇਲਾਜ ’ਚ ਕਮੀ ਨਹੀਂ ਆਉਣ ਦੇ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।