‘ਦੁਲਹਨੀਆ’ ਸੀਰੀਜ਼ ਦੀ ਤੀਜੀ ਫ਼ਿਲਮ ਦਾ ਐਲਾਨ, ਵਰੁਣ ਧਵਨ ਨਾਲ ਆਲੀਆ ਦੀ ਜਗ੍ਹਾ ਨਜ਼ਰ ਆਵੇਗੀ ਜਾਨ੍ਹਵੀ ਕਪੂਰ

Thursday, Feb 22, 2024 - 05:56 PM (IST)

‘ਦੁਲਹਨੀਆ’ ਸੀਰੀਜ਼ ਦੀ ਤੀਜੀ ਫ਼ਿਲਮ ਦਾ ਐਲਾਨ, ਵਰੁਣ ਧਵਨ ਨਾਲ ਆਲੀਆ ਦੀ ਜਗ੍ਹਾ ਨਜ਼ਰ ਆਵੇਗੀ ਜਾਨ੍ਹਵੀ ਕਪੂਰ

ਮੁੰਬਈ (ਬਿਊਰੋ)– ਅਦਾਕਾਰ ਵਰੁਣ ਧਵਨ ਤੇ ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਇਕ ਵਾਰ ਮੁੜ ਇਕੱਠੇ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ‘ਦੁਲਹਨੀਆ’ ਫਰੈਂਚਾਇਜ਼ੀ ਹੁਣ ਅੱਗੇ ਵਧਣ ਲਈ ਤਿਆਰ ਹੈ। ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਤੇ ‘ਬਦਰੀਨਾਥ ਕੀ ਦੁਲਹਨੀਆ’ ਬਣਾ ਚੁੱਕੇ ਨਿਰਦੇਸ਼ਕ ਸ਼ਸ਼ਾਂਕ ਖੇਤਾਨ ਹੁਣ ਇਸ ਸੀਰੀਜ਼ ਦੀ ਤੀਜੀ ਫ਼ਿਲਮ ਲੈ ਕੇ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਕੁਲ ਪ੍ਰੀਤ ਤੇ ਜੈਕੀ ਭਗਨਾਨੀ, ਗੋਆ ਤੋਂ ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

ਨਵੀਂ ‘ਦੁਲਹਨੀਆ’ ਵਰੁਣ ਧਵਨ ਦੇ ਨਾਲ ਆਵੇਗੀ
ਕਰਨ ਜੌਹਰ ਦੀ ਪ੍ਰੋਡਕਸ਼ਨ ਕੰਪਨੀ ਧਰਮਾ ਮੂਵੀਜ਼ ਨੇ ‘ਦੁਲਹਨੀਆ’ ਸੀਰੀਜ਼ ਦੀ ਤੀਜੀ ਫ਼ਿਲਮ ਦਾ ਐਲਾਨ ਕੀਤਾ ਹੈ। ਆਉਣ ਵਾਲੀ ਫ਼ਿਲਮ ਦਾ ਟਾਈਟਲ ‘ਸੰਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਇਸ ਫ਼ਿਲਮ ’ਚ ਵੱਡਾ ਬਦਲਾਅ ਕੀਤਾ ਗਿਆ ਹੈ। ‘ਦੁਲਹਨੀਆ’ ਸੀਰੀਜ਼ ਦੀ ਤੀਜੀ ਫ਼ਿਲਮ ’ਚ ਵਰੁਣ ਧਵਨ ਦੀ ‘ਦੁਲਹਨੀਆ’ ਨੂੰ ਬਦਲਿਆ ਗਿਆ ਹੈ। ਇਸ ਵਾਰ ਫ਼ਿਲਮ ’ਚ ਉਨ੍ਹਾਂ ਦੇ ਨਾਲ ਆਲੀਆ ਭੱਟ ਨਹੀਂ ਹੋਵੇਗੀ, ਹੁਣ ਉਸ ਦੀ ਜਗ੍ਹਾ ਜਾਨ੍ਹਵੀ ਕਪੂਰ ਨਜ਼ਰ ਆਵੇਗੀ।

ਧਰਮਾ ਪ੍ਰੋਡਕਸ਼ਨਜ਼ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਰਾਹੀਂ ਫ਼ਿਲਮ ਦੀ ਅਨਾਊਂਸਮੈਂਟ ਵੀਡੀਓ ਨੂੰ ਸਾਂਝੀ ਕਰਦਿਆਂ ਲਿਖਿਆ, ‘‘ਤੁਹਾਡਾ ਸੰਨੀ ਸੰਸਕਾਰੀ ਆਪਣੀ ਤੁਲਸੀ ਕੁਮਾਰੀ ਨੂੰ ਲਿਆਉਣ ਲਈ ਰਸਤੇ ’ਤੇ ਨਿਕਲ ਗਿਆ ਹੈ। ਮਨੋਰੰਜਨ ’ਚ ਲਪੇਟੀ ਇਹ ਪ੍ਰੇਮ ਕਹਾਣੀ ਵੱਡੇ ਪਰਦੇ ’ਤੇ ਆ ਰਹੀ ਹੈ।’’ ਐਲਾਨ ਨਾਲ ਇਸ ਫ਼ਿਲਮ ਦੀ ਰਿਲੀਜ਼ ਡੇਟ ਦਿੰਦਿਆਂ ਲਿਖਿਆ ਗਿਆ ਸੀ, ‘‘ਸੰਨੀ ਸੰਸਕਾਰੀ ਦੀ ਦੁਲਹਨੀਆ ਕੁਮਾਰੀ 18 ਅਪ੍ਰੈਲ, 2025 ਨੂੰ ਸਿਨੇਮਾਘਰਾਂ ’ਚ।’’

 
 
 
 
 
 
 
 
 
 
 
 
 
 
 
 

A post shared by Dharma Productions (@dharmamovies)

ਇਸ ਅਨਾਊਂਸਮੈਂਟ ਵੀਡੀਓ ’ਚ ਸੁਣੇ ਗਏ ‘ਇਸ਼ਕ ਮੰਜ਼ੂਰ’ ਗੀਤ ਨੇ ਧਮਾਕੇਦਾਰ ਬੀਟ ਲਿਆਂਦੀ ਹੈ ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਇਸ ਪੂਰੇ ਗੀਤ ਦਾ ਇੰਤਜ਼ਾਰ ਕਰਨ ਲੱਗ ਜਾਣਗੇ। ਵੀਡੀਓ ਦਾ ਅਹਿਸਾਸ ਬਿਲਕੁਲ ਇਕ ਡਿਜੀਟਲ ਵਿਆਹ ਦੇ ਸੱਦੇ ਵਰਗਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News