ਸੰਨੀ ਮਾਲਟਨ ਉਤਰਿਆ ਸਿੱਧੂ ਮੂਸੇ ਵਾਲਾ ਦੀ ਸੁਪੋਰਟ ’ਚ, ਪਾ ਦਿੱਤੀ ਇਹ ਪੋਸਟ

Monday, Mar 15, 2021 - 04:04 PM (IST)

ਸੰਨੀ ਮਾਲਟਨ ਉਤਰਿਆ ਸਿੱਧੂ ਮੂਸੇ ਵਾਲਾ ਦੀ ਸੁਪੋਰਟ ’ਚ, ਪਾ ਦਿੱਤੀ ਇਹ ਪੋਸਟ

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦਾ ਬਿੱਗ ਬਰਡ ਤੇ ਸੰਨੀ ਮਾਲਟਨ ਨਾਲ ਵਿਵਾਦ ਕਾਫੀ ਸੁਰਖ਼ੀਆਂ ’ਚ ਰਿਹਾ ਹੈ। ਕੁਝ ਮਹੀਨੇ ਪਹਿਲਾਂ ਸਿੱਧੂ ਦੀ ਬਿੱਗ ਬਰਡ ਤੇ ਸੰਨੀ ਮਾਲਟਨ ਨਾਲ ਤਕਰਾਰ ਹੋ ਗਈ ਸੀ, ਜੋ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਈ ਸੀ। ਇਸ ਦੌਰਾਨ ਬਿੱਗ ਬਰਡ ਤੇ ਸੰਨੀ ਮਾਲਟਨ ਵਲੋਂ ਸਿੱਧੂ ਮੂਸੇ ਵਾਲਾ ਦੇ ਕਈ ਗੀਤ ਲੀਕ ਕੀਤੇ ਗਏ ਸਨ।

ਇਨ੍ਹਾਂ ਲੀਕ ਗੀਤਾਂ ’ਚੋਂ ਇਕ ਗੀਤ ਹੁਣ ਸਿੱਧੂ ਮੂਸੇ ਵਾਲਾ ਆਪਣੀ ਐਲਬਮ ‘ਮੂਸ ਟੇਪ’ ’ਚ ਰਿਲੀਜ਼ ਕਰਨ ਜਾ ਰਹੇ ਹਨ, ਜਿਸ ਦਾ ਪੋਸਟਰ ਕੁਝ ਸਮਾਂ ਪਹਿਲਾਂ ਹੀ ਸਿੱਧੂ ਨੇ ਸਾਂਝਾ ਕੀਤਾ ਹੈ। ਸਿੱਧੂ ਦੇ ਇਸ ਗੀਤ ਦਾ ਨਾਂ ‘ਆਈ. ਡੀ. ਜੀ. ਏ. ਐੱਫ.’ ਹੈ। ਇਹ ਉਹੀ ਗੀਤ ਹੈ ਜੋ ਪਹਿਲਾਂ ਬਿੱਗ ਬਰਡ ਤੇ ਸੰਨੀ ਮਾਲਟਨ ਵਲੋਂ ਬਣਾਇਆ ਗਿਆ ਸੀ ਪਰ ਹੁਣ ਇਸ ਨੂੰ ਦਿ ਕਿੱਡ ਤੇ ਸਟੀਲ ਬੈਂਗਲਜ਼ ਵਲੋਂ ਮਿਊਜ਼ਿਕ ਦਿੱਤਾ ਗਿਆ ਹੈ ਤੇ ਇਸ ’ਚ ਮੌਰਿਸਨ ਫੀਚਰ ਕਰ ਰਹੇ ਹਨ।

PunjabKesari

ਇਸ ਗੀਤ ਨੂੰ ਸੁਪੋਰਟ ਕਰਦਿਆਂ ਸੰਨੀ ਮਾਲਟਨ ਵਲੋਂ ਸਿੱਧੂ ਦੇ ਗੀਤ ‘ਆਈ. ਡੀ. ਜੀ. ਏ. ਐੱਫ.’ ਦਾ ਪੋਸਟਰ ਸਾਂਝਾ ਕੀਤਾ ਗਿਆ ਹੈ। ਸੰਨੀ ਮਾਲਟਨ ਨੇ ਇਹ ਪੋਸਟਰ ਇੰਸਟਾਗ੍ਰਾਮ ਸਟੋਰੀਜ਼ ’ਚ ਸਾਂਝਾ ਕੀਤਾ ਹੈ, ਜਿਸ ਨਾਲ ਉਸ ਨੇ ਅੱਗ ਦੇ ਨਿਸ਼ਾਨ ਵਾਲੀ ਇਮੋਜੀ ਵੀ ਬਣਾਈ ਹੈ। ਹਾਲਾਂਕਿ ਸਿੱਧੂ ਦੇ ਗੀਤ ਦੀ ਸੁਪੋਰਟ ਸਿਰਫ ਸੰਨੀ ਮਾਲਟਨ ਵਲੋਂ ਕੀਤੀ ਗਈ ਹੈ, ਜਦਕਿ ਬਿੱਗ ਬਰਡ ਵਲੋਂ ਅਜੇ ਤਕ ਕੋਈ ਵੀ ਪ੍ਰਤੀਕਿਰਿਆ ਗੀਤ ਨੂੰ ਲੈ ਕੇ ਸਾਹਮਣੇ ਨਹੀਂ ਆਈ ਹੈ।

ਦੱਸਣਯੋਗ ਹੈ ਕਿ ਸਿੱਧੂ ਮੂਸੇ ਵਾਲਾ, ਬਿੱਗ ਬਰਡ ਤੇ ਸੰਨੀ ਮਾਲਟਨ ਵਿਵਾਦ ਦੌਰਾਨ ਸੰਨੀ ਮਾਲਟਨ ਦੀ ਲੱਸੀ ਵਾਲੀ ਵੀਡੀਓ ਖੂਬ ਵਾਇਰਲ ਹੋਈ ਸੀ, ਜਿਸ ’ਤੇ ਵੱਖ-ਵੱਖ ਲੋਕਾਂ ਵਲੋਂ ਮੀਮਜ਼ ਬਣਾ ਕੇ ਫਨੀ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ ਸਨ।

ਨੋਟ– ਸਿੱਧੂ ਦੇ ਗੀਤ ਦੀ ਸੰਨੀ ਮਾਲਟਨ ਵਲੋਂ ਸੁਪੋਰਟ ਕਰਨ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News