ਕੋਰੋਨਾ ਆਫ਼ਤ ’ਚ ਸੰਨੀ ਲਿਓਨੀ ਨੇ ਵਧਾਇਆ ਮਦਦ ਦਾ ਹੱਥ, ਚੁੱਕੀ ਵੱਡੀ ਜ਼ਿੰਮੇਵਾਰੀ

Thursday, May 06, 2021 - 05:33 PM (IST)

ਕੋਰੋਨਾ ਆਫ਼ਤ ’ਚ ਸੰਨੀ ਲਿਓਨੀ ਨੇ ਵਧਾਇਆ ਮਦਦ ਦਾ ਹੱਥ, ਚੁੱਕੀ ਵੱਡੀ ਜ਼ਿੰਮੇਵਾਰੀ

ਮੁੰਬਈ: ਕੋਰੋਨਾ ਆਫ਼ਤ ’ਚ ਹੁਣ ਅਦਾਕਾਰਾ ਸੰਨੀ ਲਿਓਨੀ ਨੇ ਵੀ ਲੋਕਾਂ ਦੀ ਮਦਦ ਲਈ ਹੱਥ ਵਧਾਇਆ ਹੈ। ਅਦਾਕਾਰਾ ਨੇ ਦਿੱਲੀ ’ਚ 10,000 ਪ੍ਰਵਾਸੀ ਮਜ਼ਦੂਰਾਂ ਨੂੰ ਖਾਣਾ ਖਵਾਉਣ ਲਈ ਪੀਪੁਲ ਫਾਰ ਦਿ ਏਥੀਕਲ ਟ੍ਰੀਟਮੈਂਟ ਆਫ ਐਨੀਮਲਸ (PETA) ਦੇ ਨਾਲ ਹੱਥ ਮਿਲਾਇਆ ਹੈ। ਉਨ੍ਹਾਂ ਵੱਲੋਂ ਛੇੜੀ ਇਸ ਨੇਕ ਪਹਿਲ ਲਈ ਪ੍ਰਸ਼ੰਸਕ ਉਨ੍ਹਾਂ ਦੀ ਖ਼ੂਬ ਤਾਰੀਫ਼ ਕਰ ਰਹੇ ਹਨ। 

PunjabKesari
ਇਸ ਮੁਹਿੰਮ ਨੂੰ ਲੈ ਕੇ ਸੰਨੀ ਲਿਓਨੀ ਨੇ ਕਿਹਾ ਕਿ ਅਸੀਂ ਇਕ ਆਫ਼ਤ ਦਾ ਸਾਹਮਣਾ ਕਰ ਰਹੇ ਹਾਂ ਪਰ ਏਕਤਾ ਅਤੇ ਸੰਵੇਦਨਾ ਦੇ ਨਾਲ ਅਸੀਂ ਇਸ ਤੋਂ ਅੱਗੇ ਨਿਕਲਾਂਗੇ। ਮੈਨੂੰ ਪੇਟਾ ਇੰਡੀਆ ਨਾਲ ਫਿਰ ਤੋਂ ਹੱਥ ਮਿਲਾਉਣ ’ਚ ਬਹੁਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਇਸ ਵਾਰ ਹਜ਼ਾਰਾਂ ਜ਼ਰੂਰਮੰਦ ਲੋਕਾਂ ਨੂੰ ਅਸੀਂ ਪ੍ਰੋਟੀਨ ਪੈਕ ਸ਼ਾਕਾਹਾਰੀ ਭੋਜਨ ਮੁਹੱਈਆ ਕਰਵਾਏਗਾ। 

PunjabKesari
ਦੱਸ ਦੇਈਏ ਕਿ ਹੁਣ ਤੱਕ ਬਾਲੀਵੁੱਡ ਇੰਡਸਟਰੀ ਤੋਂ ਸੋਨੂੰ ਸੂਦ, ਅਕਸ਼ੇ ਕੁਮਾਰ, ਸਲਮਾਨ ਖ਼ਾਨ, ਭੂਮੀ ਪੇਡਨੇਕਰ, ਜੈਕਲੀਨ ਫਰਨਾਂਡੀਜ਼, ਅਜੇ ਦੇਵਗਨ, ਸੋਨਾਕਸ਼ੀ ਸਿਨਹਾ, ਪਿ੍ਰਯੰਕਾ ਚੋਪੜਾ ਵਰਗੇ ਵੱਡੇ ਸਿਤਾਰੇ ਸੰਸਥਾਨਾਂ ਨਾਲ ਮਿਲ ਕੇ ਲੋਕਾਂ ਦੀ ਮਦਦ ਕਰ ਰਹੇ ਹਨ। 


author

Aarti dhillon

Content Editor

Related News