ਵਾਈ-ਫਾਈ ਵਾਲਾ ਆਟੋ-ਰਿਕਸ਼ਾ ਲੈ ਜਦੋਂ ਪ੍ਰਸ਼ੰਸਕ ਪਹੁੰਚਿਆ ਸੰਨੀ ਦਿਓਲ ਦੇ ਦਫ਼ਤਰ, ਅਧੂਰੀ ਰਹਿ ਗਈ ਖਵਾਹਿਸ਼

Monday, May 31, 2021 - 03:49 PM (IST)

ਵਾਈ-ਫਾਈ ਵਾਲਾ ਆਟੋ-ਰਿਕਸ਼ਾ ਲੈ ਜਦੋਂ ਪ੍ਰਸ਼ੰਸਕ ਪਹੁੰਚਿਆ ਸੰਨੀ ਦਿਓਲ ਦੇ ਦਫ਼ਤਰ, ਅਧੂਰੀ ਰਹਿ ਗਈ ਖਵਾਹਿਸ਼

ਮੁੰਬਈ (ਬਿਊਰੋ)– ਬਾਲੀਵੁੱਡ ਸ਼ਖ਼ਸੀਅਤਾਂ ਪ੍ਰਤੀ ਪ੍ਰਸ਼ੰਸਕਾਂ ਦਾ ਪਿਆਰ ਅਕਸਰ ਦੇਖਣ ਨੂੰ ਮਿਲਦਾ ਹੈ। ਕਦੇ ਕਿਸੇ ਸਿਤਾਰੇ ਨੂੰ ਖ਼ਾਸ ਤੋਹਫ਼ਾ ਭੇਜਣਾ ਤਾਂ ਕਦੇ ਆਪਣੇ ਮਨਪਸੰਦ ਸਿਤਾਰੇ ਲਈ ਕੁਝ ਅਲੱਗ ਕਾਰਨਾਮਾ ਕਰਨਾ, ਪ੍ਰਸ਼ੰਸਕਾਂ ਦੀ ਦੀਵਾਨਗੀ ਖ਼ਬਰਾਂ ’ਚ ਆਉਂਦੀ ਰਹਿੰਦੀ ਹੈ। ਹਾਲ ਹੀ ’ਚ ਸੰਨੀ ਦਿਓਲ ਦਾ ਇਕ ਪ੍ਰਸ਼ੰਸਕ ਅਦਾਕਾਰ ਨੂੰ ਮਿਲਣ ਤਾਲਾਬੰਦੀ ਵਿਚਾਲੇ ਉਨ੍ਹਾਂ ਦੇ ਦਫ਼ਤਰ ਤਕ ਜਾ ਪਹੁੰਚਿਆ।

ਇਹ ਖ਼ਬਰ ਵੀ ਪੜ੍ਹੋ : ਸੁਨਿਧੀ ਚੌਹਾਨ ਦਾ ਵੱਡਾ ਖ਼ੁਲਾਸਾ, ਦੱਸਿਆ ਕਿਉਂ ਨਹੀਂ ਬਣੀ ‘ਇੰਡੀਅਨ ਆਈਡਲ’ ਦੀ ਜੱਜ

ਮਜ਼ੇਦਾਰ ਗੱਲ ਇਹ ਹੈ ਕਿ ਇਹ ਪ੍ਰਸ਼ੰਸਕ ਇਕ ਆਟੋ ਰਿਕਸ਼ਾ ਡਰਾਈਵਰ ਹੈ, ਜਿਸ ਦੇ ਆਟੋ-ਰਿਕਸ਼ਾ ’ਚ ਹਰ ਜਗ੍ਹਾ ਸਿਰਫ ਸੰਨੀ ਦਿਓਲ ਦਾ ਹੀ ਨਾਂ ਛਪਿਆ ਹੈ। ਵਾਈ-ਫਾਈ, ਵਾਸ਼-ਬੇਸਿਨ, ਪੌਦਿਆਂ ਨਾਲ ਲੈਸ ਇਹ ਆਟੋ-ਰਿਕਸ਼ਾ ਆਮ ਆਟੋ-ਰਿਕਸ਼ਾ ਤੋਂ ਅਲੱਗ ਤੇ ਸ਼ਾਨਦਾਰ ਸੀ। ਪ੍ਰਸ਼ੰਸਕ ਨੇ ਆਪਣੀ ਗੱਡੀ ਦੇ ਚਾਰੋਂ ਪਾਸੇ ਸੰਨੀ ਦਿਓਲ ਦੀ ਤਸਵੀਰ ਲਗਾਈ ਹੋਈ ਸੀ, ਜਿਸ ਨਾਲ ਅਦਾਕਾਰ ਲਈ ਉਸ ਦਾ ਪਿਆਰ ਸਾਫ ਤੌਰ ’ਤੇ ਦੇਖਿਆ ਜਾ ਰਿਹਾ ਸੀ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਹਾਲਾਂਕਿ ਅਦਾਕਾਰ ਨੂੰ ਮਿਲਣ ਦੀ ਪ੍ਰਸ਼ੰਸਕ ਦੀ ਇੱਛਾ ਅਧੂਰੀ ਰਹਿ ਗਈ। ਸੰਨੀ ਦਿਓਲ ਦਫ਼ਤਰ ’ਚ ਨਹੀਂ ਸਨ ਪਰ ਜਦੋਂ ਸੰਨੀ ਦੇ ਭਰਾ ਅਦਾਕਾਰ ਬੌਬੀ ਦਿਓਲ ਨੂੰ ਇਸ ਦੀ ਖ਼ਬਰ ਮਿਲੀ ਤਾਂ ਉਹ ਉਸ ਨੂੰ ਮਿਲਣ ਗੇਟ ’ਤੇ ਆਏ ਤੇ ਸੰਨੀ ਦੇ ਪ੍ਰਸ਼ੰਸਕ ਨਾਲ ਮੁਲਾਕਾਤ ਕੀਤੀ। ਸੰਨੀ ਨੂੰ ਮਿਲਣ ਪਹੁੰਚੇ ਪ੍ਰਸ਼ੰਸਕ ਦੀ ਵੀਡੀਓ ਸਾਹਮਣੇ ਆਈ ਹੈ, ਜੋ ਲੋਕਾਂ ਨੂੰ ਪਸੰਦ ਆ ਰਹੀ ਹੈ। ਵੀਡੀਓ ’ਚ ਬੌਬੀ ਦਿਓਲ ਪ੍ਰਸ਼ੰਸਕ ਨੂੰ ਦੂਰੋਂ ਹੀ ਇਸ਼ਾਰਾ ਕਰਕੇ ਉਸ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ।

ਕੁਝ ਸਮਾਂ ਪਹਿਲਾਂ ਅਕਸ਼ੇ ਕੁਮਾਰ ਦੇ ਇਕ ਪ੍ਰਸ਼ੰਸਕ ਦੀ ਵੀ ਅਜਿਹੀ ਹੀ ਇਕ ਵੀਡੀਓ ਸਾਹਮਣੇ ਆਈ ਸੀ। ਵੀਡੀਓ ’ਚ ਅਕਸ਼ੇ ਤੇ ਟਵਿੰਕਲ ਖੰਨਾ ਦੋਵੇਂ ਆਪਣੇ ਆਟੋ-ਰਿਕਸ਼ਾ ਵਾਲੇ ਪ੍ਰਸ਼ੰਸਕ ਨੂੰ ਮਿਲਦੇ ਨਜ਼ਰ ਆਏ ਸਨ। ਉਸ ਆਟੋ-ਰਿਕਸ਼ਾ ਵਾਲੇ ਦੀ ਗੱਡੀ ਵੀ ਪਾਣੀ, ਵਾਸ਼-ਬੇਸਿਨ, ਪੌਦੇ ਤੇ ਵਾਈ-ਫਾਈ ਨਾਲ ਲੈਸ ਸੀ।

ਨੋਟ– ਇਸ ਵੀਡੀਓ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News