ਪਤਨੀ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸੁਨੀਲ ਸ਼ੈੱਟੀ, ਕਿਹਾ- ਇੱਥੇ ਵੱਖਰੀ ਕਿਸਮ ਦੀ ਸੰਤੁਸ਼ਟੀ ਅਤੇ ਖੁਸ਼ੀ ਹੈ

Saturday, Oct 29, 2022 - 01:54 PM (IST)

ਪਤਨੀ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸੁਨੀਲ ਸ਼ੈੱਟੀ, ਕਿਹਾ- ਇੱਥੇ ਵੱਖਰੀ ਕਿਸਮ ਦੀ ਸੰਤੁਸ਼ਟੀ ਅਤੇ ਖੁਸ਼ੀ ਹੈ

ਬਾਲੀਵੁੱਡ ਡੈਸਕ- ਗੁਰਦੁਆਰਾ ਹਰਿਮੰਦਰ ਸਾਹਿਬ ਬੀ-ਟਾਊਨ ਦੇ ਸਿਤਾਰਿਆਂ ਲਈ ਧਾਰਮਿਕ ਸਥਾਨਾਂ ’ਚੋਂ ਇਕ ਹੈ, ਜਿੱਥੇ ਉਹ ਅਕਸਰ ਆਪਣੇ ਪਰਿਵਾਰਾਂ ਨਾਲ ਜਾਂਦੇ ਹਨ। ਬੀਤੇ ਦਿਨ ਯਾਨੀ ਸ਼ੁੱਕਰਵਾਰ ਅਦਾਕਾਰ ਸੁਨੀਲ ਸ਼ੈੱਟੀ ਆਪਣੀ ਪਤਨੀ ਦੇ ਨਾਲ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ, ਜਿੱਥੋਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਕੰਗਨਾ ਰਣੌਤ ਨੇ ਐਲਨ ਮਸਕ ਦੀ ਕੀਤੀ ਤਾਰੀਫ਼, ਯੂਜ਼ਰਸ ਨੇ ਕਿਹਾ- ‘ਮੈਡਮ ਦਾ ਟਵਿਟਰ ਰੀਸਟੋਰ ਕੀਤਾ ਜਾਵੇ’

ਸੁਨੀਲ ਸ਼ੈੱਟੀ ਅਤੇ ਉਨ੍ਹਾਂ ਦੀ ਪਤਨੀ ਮਾਨਾ ਨੇ ਕੱਲ੍ਹ ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਬਾਅਦ ’ਚ ਗੁਰਦੁਆਰੇ ’ਚ ਤਸਵੀਰਾਂ ਖਿਚਵਾਉਂਦੇ ਵੀ ਨਜ਼ਰ ਆਏ। ਇਸ ਤੋਂ ਬਾਅਦ ਜੋੜੇ ਨੇ ਸੇਵਾਦਾਰਾਂ ਨਾਲ ਮੁਲਾਕਾਤ ਵੀ ਕੀਤੀ। ਪ੍ਰਸ਼ੰਸਕ ਦੋਵਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਸ੍ਰੀ ਹਰਿਮੰਦਰ ਸਾਹਿਬ ਦੇ ਟੂਰ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਨੀਲ ਨੇ ਕਿਹਾ ਕਿ ‘ਮੈਂ ਹਰ ਸਾਲ ਇੱਥੇ ਆਉਣ ਦੀ ਕੋਸ਼ਿਸ਼ ਕਰਦਾ ਹਾਂ ਪਰ ਪਿਛਲੇ 2 ਸਾਲਾਂ ਤੋਂ ਮੈਂ ਕੋਰੋਨਾ ਵਾਇਰਸ ਕਾਰਨ ਆ ਨਹੀਂ ਸਕਿਆ ਅਤੇ ਇਸ ਕਾਰਨ ਮੈਨੂੰ ਸਕੂਨ ਮਹਿਸੂਸ ਨਹੀਂ ਹੋ ਰਿਹਾ ਸੀ। ਜਿਵੇਂ ਹੀ ਮੈਂ ਇੱਥੇ ਆਇਆ ਮੈਨੂੰ ਅਜਿਹਾ ਅਹਿਸਾਸ ਹੈ ਜੋ ਕਿ ਹੋਰ ਕਿਤੇ ਨਹੀਂ ਮਿਲਦਾ। ਇੱਥੇ ਇਕ ਵੱਖਰੀ ਕਿਸਮ ਦੀ ਸੰਤੁਸ਼ਟੀ ਅਤੇ ਖੁਸ਼ੀ ਹੈ ਜੋ ਮੇਰੀਆਂ ਅੱਖਾਂ ’ਚ ਹੰਝੂ ਲਿਆਉਂਦੀ ਹੈ ਕਿਉਂਕਿ ਇਹ ਬਹੁਤ ਸੁੰਦਰ ਜਗ੍ਹਾ ਹੈ।’

PunjabKesari

ਇਹ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਦੁਬਈ ’ਚ ਪ੍ਰਸ਼ੰਸਕਾਂ ਦੇ ਘਰ ਪਹੁੰਚੀ, ਜ਼ਮੀਨ 'ਤੇ ਬੈਠ ਕੇ ਟੀਮ ਨਾਲ ਖਾਣੇ ਦਾ ਲਿਆ ਮਜ਼ਾ

ਸੁਨੀਲ ਸ਼ੈੱਟੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਸੁਨੀਲ ਸ਼ੈੱਟੀ ਹਿੰਦੀ ਸਿਨੇਮਾ ਦੇ ਮੰਨੇ-ਪ੍ਰਮੰਨੇ ਅਦਾਕਾਰਾਂ ’ਚੋਂ ਇੱਕ ਹਨ, ਜਿਨ੍ਹਾਂ ਨੇ ਆਪਣੇ ਕਰੀਅਰ ’ਚ ਲਗਭਗ 30 ਸਾਲਾਂ ਤੱਕ ਫ਼ਿਲਮ ਇੰਡਸਟਰੀ ’ਚ ਕੰਮ ਕੀਤਾ ਹੈ।


author

Shivani Bassan

Content Editor

Related News