‘ਯੂਨਾਈਟਿਡ ਕੱਚੇ’ ’ਚ ਸੁਨੀਲ ਗਰੋਵਰ ਦੀ ਵਾਪਸੀ ਦਾ ਐਲਾਨ
Saturday, Mar 18, 2023 - 04:17 PM (IST)

ਮੁੰਬਈ (ਬਿਊਰੋ) : ਜੀ-5 ਨੇ ਹਲਕੇ-ਫੁਲਕੇ ਕਾਮੇਡੀ ਵਾਲੀ ਆਪਣੀ ਅਗਲੀ ਮੂਲ ਸੀਰੀਜ਼ ‘ਯੂਨਾਈਟਿਡ ਕੱਚੇ’ ਦਾ ਐਲਾਨ ਕੀਤਾ ਹੈ। ਇਹ ਕਾਮੇਡੀ ਜੀ-5, ਸਨਫਲਾਵਰ ’ਤੇ ਆਪਣੀ ਆਖਰੀ ਸਫਲ ਸੀਰੀਜ਼ ਤੋਂ ਬਾਅਦ ਸੁਨੀਲ ਗਰੋਵਰ ਦੀ ਵਾਪਸੀ ਨੂੰ ਦਰਸਾਉਂਦੀ ਹੈ।
ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਨੇ ਬੱਬੂ ਮਾਨ ਤੇ ਮਨਕੀਰਤ ਔਲਖ ਬਾਰੇ ਆਖੀ ਇਹ ਗੱਲ
‘ਯੂਨਾਈਟਿਡ ਕੱਚੇ’ ਇਕ 8-ਐਪੀਸੋਡਜ਼ ਸੀਰੀਜ਼ ਹੈ, ਜੋ ਯੂ. ਕੇ. ਵਿਚ ਸ਼ੂਟ ਕੀਤੀ ਗਈ ਹੈ। ਸਤੀਸ਼ ਸ਼ਾਹ, ਸਪਨਾ ਪੱਬੀ, ਨਿਖਿਲ ਵਿਜੇ, ਮਨੂ ਰਿਸ਼ੀ ਚੱਢਾ, ਨਯਨੀ ਦੀਕਸ਼ਿਤ ਅਤੇ ਨੀਲੂ ਕੋਹਲੀ ਵੀ ਇਸ ਵਿਚ ਮੁੱਖ ਭੂਮਿਕਾਵਾਂ ਵਿਚ ਹੈ।
ਇਹ ਖ਼ਬਰ ਵੀ ਪੜ੍ਹੋ : ਆਸਕਰਸ ’ਚ ਧੂਮ ਮਚਾਉਣ ਤੋਂ ਬਾਅਦ ਰਾਮ ਚਰਨ ਨੂੰ ਮਿਲਿਆ ਹਾਲੀਵੁੱਡ ਪ੍ਰੋਜੈਕਟ!
ਪ੍ਰੀਮੀਅਰ 31 ਮਾਰਚ ਨੂੰ ਜੀ-5 ’ਤੇ ਹੋਵੇਗਾ। ਚੀਫ ਬਿਜ਼ਨਸ ਅਧਿਕਾਰੀ ਮਨੀਸ਼ ਕਾਲੜਾ ਨੇ ਸਾਂਝਾ ਕੀਤਾ, ‘ਮਾਨਵ ਸ਼ਾਹ ਨੇ ਕਹਾਣੀ ਨੂੰ ਖੂਬਸੂਰਤੀ ਨਾਲ ਲਿਖਿਆ ਹੈ, ਇਕ ਹਲਕੀ-ਫੁਲਕੀ ਕਾਮੇਡੀ ਨਾਲ ਵਿਦੇਸ਼ ਵਿਚ ਇਕ ਪ੍ਰਵਾਸੀ ਦੇ ਜੀਵਨ ਦੀਆਂ ਬਾਰੀਕੀਆਂ ਅਤੇ ਮੁਸ਼ਕਿਲਾਂ ਨੂੰ ਕੈਪਚਰ ਕੀਤਾ ਗਿਆ ਹੈ। ਸਾਡਾ ਕੰਟੈਂਟ ਰਣਨੀਤੀ ਦੇ ਅਨੁਸਾਰ, ਇਹ ਸ਼ੋਅ ਅਸਲ ਜੀਵਨ ਦੇ ਦ੍ਰਿਸ਼ਾਂ ਨੂੰ ਸਾਹਮਣੇ ਰੱਖਦਾ ਹੈ, ਜੋ ਸਾਹਸ ਅਤੇ ਰੋਮਾਂਚ ਨਾਲ ਭਰਪੂਰ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।