ਕੀ ਮੁੜ ਕਪਿਲ ਸ਼ਰਮਾ ਨਾਲ ਕੰਮ ਕਰਨਗੇ ਸੁਨੀਲ ਗਰੋਵਰ, ਜਾਣੋ ਕੀ ਮਿਲਿਆ ਜਵਾਬ

08/25/2020 9:36:13 AM

ਮੁੰਬਈ (ਬਿਊਰੋ) : ਕਾਮੇਡੀਅਨ ਸੁਨੀਲ ਗਰੋਵਰ ਟੀ. ਵੀ. ਇੰਡਸਟਰੀ ਦੇ ਕਪਿਲ ਸ਼ਰਮਾ ਸ਼ੋਅ ਤੋਂ ਬਾਅਦ ਕਈ ਸ਼ੋਅ 'ਚ ਨਜ਼ਰ ਆਏ ਸੀ। ਕਪੀਲ ਦਾ ਸ਼ੋਅ ਛੱਡਣ ਤੋਂ ਬਾਅਦ ਉਸ ਨੇ ਕਈ ਫ਼ਿਲਮਾਂ ਵਿਚ ਵੀ ਕੰਮ ਕੀਤਾ। ਸੁਨੀਲ ਗਰੋਵਰ ਜਲਦ ਹੀ 'ਗੈਂਗਸਆਫ ਫ਼ਿਲਮਿਸਤਾਨ' ਨਾਂ ਦਾ ਨਵਾਂ ਸ਼ੋਅ ਲੈ ਕੇ ਆਉਣ ਨੂੰ ਤਿਆਰ ਹੈ। ਇਸ ਸ਼ੋਅ ਵਿਚ ਸੁਨੀਲ ਗਰੋਵਰ ਬਿੱਗ ਬੌਸ ਦੀ ਸਾਬਕਾ ਮੁਕਾਬਲੇਬਾਜ਼ ਸ਼ਿਲਪਾ ਸ਼ਿੰਦੇ ਨਾਲ ਨਜ਼ਰ ਆਉਣਗੇ।

ਦੱਸ ਦਈਏ ਕਿ ਸੁਨੀਲ ਗਰੋਵਰ ਇਸ ਸ਼ੋਅ ਨੂੰ ਲੈ ਕੇ ਬਹੁਤ ਉਤਸੁਕ ਹਨ ਅਤੇ ਟੀ. ਵੀ. 'ਤੇ ਇਹ ਉਸ ਦਾ ਵਾਪਸੀ ਸ਼ੋਅ ਹੈ। ਇਸ ਵਿਚ ਸੁਨੀਲ ਗਰੋਵਰ ਦੇ ਨਾਲ ਹੋਰ ਮਸ਼ਹੂਰ ਕਾਮੇਡੀਅਨ ਨਜ਼ਰ ਆਉਣਗੇ। ਸ਼ੋਅ ਦਾ ਪ੍ਰੋਮੋ ਜਾਰੀ ਕੀਤਾ ਗਿਆ ਹੈ, ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਨਾਲ ਹੀ ਸੁਨੀਲ ਗਰੋਵਰ ਨੇ ਕਪਿਲ ਸ਼ਰਮਾ ਨਾਲ ਕੰਮ ਕਰਨ ਬਾਰੇ ਟਿੱਪਣੀ ਕੀਤੀ ਹੈ।

 
 
 
 
 
 
 
 
 
 
 
 
 
 

I woke up to this today. A new science. Ha ha

A post shared by Sunil Grover (@whosunilgrover) on Aug 24, 2020 at 12:18am PDT

ਸੁਨੀਲ ਗਰੋਵਰ ਨੇ ਕਪਿਲ ਸ਼ਰਮਾ ਨਾਲ ਮੁੜ ਕੰਮ ਕਰਨ ਦੇ ਸਵਾਲ 'ਤੇ ਕਿਹਾ, "ਜੇ ਕਿਸਮਤ 'ਚ ਮੇਰਾ ਤੇ ਕਪਿਲ ਸ਼ਰਮਾ ਦਾ ਇੱਕਠੇ ਕੰਮ ਕਰਨਾ ਲਿਖਿਆ ਹੈ, ਤਾਂ ਅਸੀਂ ਜ਼ਰੂਰ ਕਰਾਂਗੇ। ਸਾਡੇ ਕੋਲ ਅਜੇ ਅਜਿਹੀ ਯੋਜਨਾ ਨਹੀਂ ਸੀ। ਮੈਂ ਫਿਰ ਗੁੱਥੀ ਨਹੀਂ ਬਣਨਾ ਚਾਹੁੰਦਾ। ਜਦੋਂ ਵੀ ਮੇਰਾ ਨਵਾਂ ਸ਼ੋਅ ਆਉਂਦਾ ਹੈ, ਲੋਕ ਅਕਸਰ ਕਪਿਲ ਸ਼ਰਮਾ ਬਾਰੇ ਪੁੱਛਦੇ ਹਨ। ਅਸੀਂ ਕਈ ਵਾਰ ਇੱਕ ਦੂਜੇ ਨਾਲ ਗੱਲ ਕਰਦੇ ਹਾਂ। ਮੈਨੂੰ ਸ਼ੋਅ ਛੱਡਿਆ ਬਹੁਤ ਸਮਾਂ ਲੰਘ ਗਿਆ ਹੈ। ਸਮਾਂ ਬਹੁਤ ਸਾਰੀਆਂ ਚੀਜ਼ਾਂ ਬਦਲਦਾ ਹੈ।"


sunita

Content Editor

Related News