ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਦੀ ਹੋਈ ਹਾਰਟ ਸਰਜਰੀ, ਪ੍ਰਸ਼ੰਸਕ ਮੰਗ ਰਹੇ ਨੇ ਦੁਆਵਾਂ

Wednesday, Feb 02, 2022 - 05:30 PM (IST)

ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਦੀ ਹੋਈ ਹਾਰਟ ਸਰਜਰੀ, ਪ੍ਰਸ਼ੰਸਕ ਮੰਗ ਰਹੇ ਨੇ ਦੁਆਵਾਂ

ਮੁੰਬਈ (ਬਿਊਰੋ)– ਕਾਮੇਡੀਅਨ ਸੁਨੀਲ ਗਰੋਵਰ ਦੇ ਪ੍ਰਸ਼ੰਸਕਾਂ ਲਈ ਇਕ ਬੁਰੀ ਖ਼ਬਰ ਹੈ। ਅਸਲ ’ਚ ਸੁਨੀਲ ਗਰੋਵਰ ਦੀ ਹਾਰਟ ਸਰਜਰੀ ਹੋਈ ਹੈ। ਇਸ ਦੀ ਜਾਣਕਾਰੀ ਅਦਾਕਾਰਾ ਸਿਮੀ ਗਰੇਵਾਲ ਨੇ ਟਵੀਟ ਕਰਕੇ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦਾ ਹੋਇਆ ਵਿਆਹ, ਨਵੀਂ ਵਿਆਹੀ ਜੋੜੀ ਦੀਆਂ ਦੇਖੋ ਖ਼ੂਬਸੂਰਤ ਤਸਵੀਰਾਂ

ਸਿਮੀ ਵੀ ਕਾਮੇਡੀਅਨ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ। ਸਿਮੀ ਨੇ ਲਿਖਿਆ, ‘ਮੈਨੂੰ ਇਹ ਜਾਣ ਕੇ ਸਦਮਾ ਲੱਗਾ ਹੈ ਕਿ ਸੁਨੀਲ ਗਰੋਵਰ ਦੀ ਹਾਰਟ ਸਰਜਰੀ ਹੋਈ ਹੈ। ਜੋ ਇਨਸਾਨ ਸਾਨੂੰ ਹਸਾਉਂਦਾ ਹੈ ਤੇ ਦਿਲ ਨੂੰ ਖ਼ੁਸ਼ੀਆਂ ਨਾਲ ਭਰ ਦਿੰਦਾ ਹੈ, ਉਹ ਅੱਜ ਇਸ ਤਰ੍ਹਾਂ ਨਾਲ ਹੈ।’

ਸਿਮੀ ਨੇ ਅੱਗੇ ਲਿਖਿਆ, ‘ਇਹ ਸੁਣ ਕੇ ਮੇਰਾ ਦਿਲ ਟੁੱਟ ਗਿਆ। ਪ੍ਰਾਰਥਨਾ ਕਰਾਂਗੀ ਕਿ ਉਹ ਜਲਦ ਤੋਂ ਜਲਦ ਠੀਕ ਹੋ ਜਾਣ। ਇਨ੍ਹਾਂ ਦਾ ਟੈਲੇਂਟ ਸ਼ਾਨਦਾਰ ਹੈ। ਮੈਂ ਹਮੇਸ਼ਾ ਤੋਂ ਹੀ ਇਨ੍ਹਾਂ ਦੀ ਬਹੁਤ ਵੱਡੀ ਪ੍ਰਸ਼ੰਸਕ ਰਹੀ ਹਾਂ।’

ਪ੍ਰਸ਼ੰਸਕ ਸੁਨੀਲ ਗਰੋਵਰ ਦੀ ਹਾਰਟ ਸਰਜਰੀ ਬਾਰੇ ਸੁਣ ਕੇ ਸਦਮੇ ’ਚ ਹਨ। ਸੋਸ਼ਲ ਮੀਡੀਆ ’ਤੇ ਉਹ ਲਗਾਤਾਰ ਟਵੀਟ ਕਰਕੇ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀ ਦੁਆ ਕਰ ਰਹੇ ਹਨ। ਇਕ ਪ੍ਰਸ਼ੰਸਕ ਨੇ ਲਿਖਿਆ, ‘ਸੁਨੀਲ ਗਰੋਵਰ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਜਲਦ ਤੋਂ ਜਲਦ ਠੀਕ ਹੋ ਜਾਓ ਤੇ ਸਟੇਜ ’ਤੇ ਡਾ. ਮਸ਼ਹੂਰ ਗੁਲਾਟੀ ਬਣ ਕੇ ਵਾਪਸੀ ਕਰੋ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News