'ਪਿਆਰ ਦੇ ਰੰਗ 'ਚ ਰੰਗੀ ਸੁਨੰਦਾ ਸ਼ਰਮਾ', ਕਨਫ਼ਰਮ ਕੀਤਾ ਰਿਲੇਸ਼ਨਸ਼ਿਪ
Wednesday, Jun 25, 2025 - 06:35 PM (IST)

ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਵਿੱਚ ਇੱਕ ਵੱਡੀ ਪਛਾਣ ਬਣਾਈ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਸੁਨੰਦਾ 'ਤੇ ਵੀ ਬਹੁਤ ਪਿਆਰ ਲੁਟਾਉਂਦੇ ਹਨ। ਇਸ ਦੌਰਾਨ ਸੁਨੰਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਦਰਅਸਲ ਹਾਲ ਹੀ ਵਿੱਚ ਗਾਇਕਾ ਨੇ ਇੱਕ ਮਿਸਟਰੀ ਮੈਨ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਇਸ ਨਾਲ ਉਨ੍ਹਾਂ ਨੇ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਹੈ। ਯੂਜ਼ਰਸ ਹੁਣ ਗਾਇਕਾ ਦੀ ਪੋਸਟ 'ਤੇ ਪਿਆਰ ਦੀ ਲੁਟਾ ਰਹੇ ਹਨ।
ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਮਿਸਟਰੀ ਮੈਨ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਦੇ ਮੋਢੇ ਨਾਲ ਉਹ ਆਪਣਾ ਸਿਰ ਜੋੜ ਕੇ ਪੋਜ਼ ਦੇ ਰਹੀ ਹੈ ਅਤੇ ਬਹੁਤ ਖੁਸ਼ ਦਿਖਾਈ ਦੇ ਰਹੀ ਹੈ। ਹਾਲਾਂਕਿ ਇਨ੍ਹਾਂ ਫੋਟੋਆਂ ਵਿੱਚ ਉਨ੍ਹਾਂ ਦੇ ਪਿਆਰ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਹੈ, ਕਿਉਂਕਿ ਉਨ੍ਹਾਂ ਨੇ ਬੈਕ ਪੋਜ਼ ਦਿੱਤਾ ਹੈ। ਪੋਸਟ ਸ਼ੇਅਰ ਕਰਦੇ ਹੋਏ ਸੁਨੰਦਾ ਨੇ ਕੈਪਸ਼ਨ ਵਿੱਚ ਲਿਖਿਆ- ਉਨ੍ਹਾਂ ਨੇ ਕਿਹਾ ਸੀ ਕਿ ਅਜੇ ਕਿਸੇ ਨੂੰ ਨਹੀਂ ਦੱਸਦੇ, ਮੈਂ ਕਿਹਾ ਕਿ ਚੱਲੋ ਪੋਸਟ ਕਰਦੇ ਹਾਂ।
ਸੁਨੰਦਾ ਸ਼ਰਮਾ ਨੇ ਆਪਣੇ ਰਿਸ਼ਤੇ ਦੀ ਪੁਸ਼ਟੀ ਜ਼ਰੂਰ ਕੀਤੀ ਹੈ ਪਰ ਇਹ ਨਹੀਂ ਦੱਸਿਆ ਕਿ ਉਹ ਕਿਸ ਨੂੰ ਡੇਟ ਕਰ ਰਹੀ ਹੈ। ਹਾਲਾਂਕਿ, ਪ੍ਰਸ਼ੰਸਕ ਗਾਇਕਾ ਦੀ ਇਸ ਪੋਸਟ 'ਤੇ ਪਿਆਰ ਲੁਟਾ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ ਸੁਨੰਦਾ ਸ਼ਰਮਾ 'ਦੂਜੀ ਵਾਰੀ ਪਿਆਰ', 'ਜਾਨੀ ਤੇਰਾ ਨਾਮ', 'ਪਾਗਲ ਨਹੀਂ ਹੋਣਾ' ਅਤੇ 'ਮੰਮੀ ਨੂੰ ਪਸੰਦ' ਗੀਤਾਂ ਲਈ ਜਾਣੀ ਜਾਂਦੀ ਹੈ।