ਗਾਇਕਾ ਸੁਨੰਦਾ ਸ਼ਰਮਾ ''ਤੇ ਚੜ੍ਹਿਆ ''ਤੀਜ'' ਦਾ ਰੰਗ, ਸਹੇਲੀਆਂ ਨਾਲ ਰਲ ਪਾਇਆ ਗਿੱਧਾ ਤੇ ਲਾਈਆਂ ਰੌਣਕਾਂ (ਵੀਡੀਓ)
Tuesday, Aug 03, 2021 - 01:11 PM (IST)
ਚੰਡੀਗੜ੍ਹ (ਬਿਊਰੋ) : ਸਾਉਣ ਦੇ ਮਹੀਨੇ 'ਚ ਤੀਜ ਦਾ ਰੰਗ ਗਾਇਕਾ ਸੁਨੰਦਾ ਸ਼ਰਮਾ 'ਤੇ ਚੜ੍ਹਿਆ ਹੈ। ਸੁਨੰਦਾ ਸ਼ਰਮਾ ਨੇ ਆਪਣੀਆਂ ਸਹੇਲੀਆਂ ਨਾਲ ਤੀਜ ਦੇ ਤਿਉਹਾਰ ਨੂੰ ਸੈਲੀਬ੍ਰੇਟ ਕੀਤਾ ਹੈ। ਇਸ ਦੌਰਾਨ ਸੁਨੰਦਾ ਸ਼ਰਮਾ ਨੇ ਲੋਕ ਗੀਤ ਗਾ ਕੇ ਡਾਂਸ ਦੀ ਪੇਸ਼ਕਸ਼ ਕੀਤੀ। ਸੁਨੰਦਾ ਸ਼ਰਮਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਸੁਨੰਦਾ ਸ਼ਰਮਾ ਨੇ ਲਿਖਿਆ ,"ਚੱਲ ਕੁੜੀਏ ਮੇਲੇ ਨੂੰ ਚੱਲ, ਮੁੜ ਨਹੀਂ ਆਉਣੇ ਖੁਸ਼ੀ ਦੇ ਪਲ।"
ਦੱਸ ਦਈਏ ਕਿ ਸੁਨੰਦਾ ਸ਼ਰਮਾ ਜਲਦ ਹੀ ਨਵਾਂ ਗੀਤ ਵੀ ਲੈ ਕੇ ਆਉਣ ਵਾਲੀ ਹੈ। ਸੁਨੰਦਾ ਸ਼ਰਮਾ 'ਚੋਰੀ-ਚੋਰੀ' ਗੀਤ ਨਾਲ ਫੈਨਜ਼ ਦਾ ਦਿਲ ਜਿੱਤੇਗੀ। 6 ਅਗਸਤ ਨੂੰ ਸੁਨੰਦਾ ਦਾ ਇਹ ਗਾਣਾ ਰਿਲੀਜ਼ ਹੋਏਗਾ। ਇਸ ਵੀਡੀਓ ਦੇ ਨਾਲ ਸੁਨੰਦਾ ਨੇ ਇਹ ਵੀ ਲਿਖਿਆ, "6 ਅਗਸਤ ਨੂੰ ਐਦਾਂ ਹੀ ਰੌਣਕ ਲੱਗਣਗੀਆਂ। ਸੁਨੰਦਾ ਫਿਰ ਤੋਂ 'ਜਾਨੀ' ਦੇ ਲਿਖੇ ਹੋਏ ਗਾਣੇ ਨੂੰ ਗਾ ਰਹੀ ਹੈ ਪਰ ਇਸ ਵਾਰ ਬੀ ਪਰਾਕ ਨਹੀਂ ਸਗੋ Avvy Sra ਗੀਤ ਦਾ ਮਿਊਜ਼ਿਕ ਕਰਨਗੇ। ਗੀਤ ਦਾ ਵੀਡੀਓ ਅਰਵਿੰਦਰ ਖੈਰਾ ਵਲੋਂ ਬਣਾਇਆ ਗਿਆ ਹੈ।
ਸੁਨੰਦਾ ਸ਼ਰਮਾ ਕਾਫ਼ੀ ਸਮੇਂ ਬਾਅਦ ਗੀਤ ਲੈ ਕੇ ਆ ਰਹੀ ਹੈ। ਇਸ ਤੋਂ ਪਹਿਲਾ ਉਸ ਨੇ 'ਬਾਰਿਸ਼ ਕੀ ਜਾਏ' ਗਾਣੇ 'ਚ ਨਵਾਜ਼ੂਦੀਨ ਸਿੱਦੀਕੀ ਨਾਲ ਫ਼ੀਚਰ ਕੀਤੀ ਸੀ। ਸੁਨੰਦਾ ਸ਼ਰਮਾ ਨੇ ਇੰਡਸਟਰੀ 'ਚ ਸਭ ਤੋਂ ਜ਼ਿਆਦਾ ਜਾਨੀ ਦੇ ਲਿਖੇ ਗਾਣਿਆਂ ਨੂੰ ਹੀ ਗਾਇਆ ਹੈ, ਜਿਸ 'ਚ ਜਾਨੀ ਦੇ ਲਿਖੇ ਗਾਣੇ 'ਤੇਰਾ ਨਾਮ', 'ਮੋਰਨੀ', 'ਸੈਂਡਲ', 'ਦੂਜੀ ਵਾਰ ਪਿਆਰ' ਤੇ 'ਪਾਗਲ ਨਹੀਂ ਹੋਣ' ਵਰਗੇ ਗੀਤ ਸ਼ਾਮਲ ਹਨ, ਜਿਸ 'ਚ ਸੋਨੂੰ ਸੂਦ ਨੇ ਫ਼ੀਚਰ ਕੀਤਾ ਸੀ।